ਲੰਡਨ: ਜੂਨ 1984 ਵਿਚ ਸਿੱਖਾਂ ਖਿਲਾਫ ਭਾਰਤ ਵਲੋਂ ਕੀਤੇ ਗਏ ਹਮਲੇ ਵਿਚ ਰੂਸ, ਇਜ਼ਰਾਈਲ ਅਤੇ ਬਰਤਾਨੀਆ ਦੀ ਸ਼ਮੂਲੀਅਤ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਹੁਣ ਇਕ ਹੋਰ ਨਵਾਂ ਦਸਤਾਵੇਜ ਸਾਹਮਣੇ ਆਇਆ ਹੈ ਜਿਸ ਤੋਂ ਸਾਫ ਹੁੰਦਾ ਹੈ ਕਿ ਭਾਰਤ ਵਿਚ ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ ਬਰਤਾਨੀਆ ਸਰਕਾਰ ਨੇ ਭਾਰਤ ਨਾਲ ਆਪਣੇ ਵਪਾਰਕ ਹਿੱਤਾਂ ਨੂੰ ਅੱਗੇ ਰਖਦਿਆਂ ਇਸ ਨਸਲਕੁਸ਼ੀ ਖਿਲਾਫ ਬਰਤਾਨੀਆ ਵਿਚ ਸਿੱਖ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।
ਬਰਤਾਨੀਆ ਸਰਕਾਰ ਦੇ ਵਿਦੇਸ਼ ਅਤੇ ਕਾਮਨਵੈਲਥ ਦਫਤਰ ਵਲੋਂ 21 ਨਵੰਬਰ 1984 ਨੂੰ ਜਾਰੀ ਕੀਤੀ ਗਈ ਇਕ ਚਿੱਠੀ ਸਾਹਮਣੇ ਆਈ ਹੈ ਜਿਸ ਵਿਚ ਉਸ ਸਮੇਂ ਦੇ ਬਰਤਾਨੀਆ ਦੇ ਵਿਦੇਸ਼ ਅਤੇ ਕਾਮਨਵੈਲਥ ਦਫਤਰ ਦੇ ਸਕੱਤਰ ਜਿਓਫਰੇ ਹੋਵ ਦੇ ਨਿਜੀ ਸਕੱਤਰ ਐਲ ਵੀ ਐਪਲਯਾਰਡ ਨੇ ਲਿਖਿਆ ਹੈ ਜਿਓਫਰੇ ਹੋਵ ਮੁਤਾਬਿਕ ਭਾਰਤ ਨਾਲ ਬਰਤਾਨੀਆ ਦੇ ਸਹੀ ਸਬੰਧਾਂ ਅਤੇ ਭਾਰਤ ਨਾਲ ਬਰਤਾਨੀਆ ਦੇ 5 ਬਿਲੀਅਨ ਡਾਲਰ ਦੇ ਵਪਾਰਕ ਸੌਦੇ ਨੂੰ ਸਿਰੇ ਚੜ੍ਹਾਉਣ ਲਈ ਨਸਲਕੁਸ਼ੀ ਖਿਲਾਫ ਹੋਣ ਵਾਲੇ ਸਿੱਖ ਰੋਸ ਪ੍ਰਦਰਸ਼ਨਾਂ ‘ਤੇ ਰੋਕ ਲਾ ਦਿੱਤੀ ਜਾਵੇ।
ਸਾਹਮਣੇ ਆਈ ਚਿੱਠੀ ਸਿੱਖ ਸਿਆਸਤ ਦੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ: