ਪੂਣੇ: ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ABVP) ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਦੇ ਵਿੱਦਿਆਰਥੀਆਂ ਵਿੱਚ ਕੁੱਟਮਾਰ ਦੀ ਖ਼ਬਰ ਆਈ ਹੈ। ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ (ਐੱਸਪੀਪੀਯੂ) ‘ਚ ਏਬੀਵੀਪੀ ਅਤੇ ਐੱਸਐੱਫਆਈ ਦੇ ਸਮਰਥਕ ਵਿਦਿਆਰਥੀਆਂ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹੋਈ ਝੜਪ ਦੇ ਕਾਰਨ ਤਣਾਅ ਵੱਧ ਗਿਆ ਹੈ। ਵਿੱਦਿਆਰਥੀ ਸੰਗਠਨਾਂ ਦੇ ਵਿੱਚਕਾਰ ਦਿੱਲੀ ਵਿੱਚ ਜੋ ਲੜਾਈ ਸ਼ੁਰੂ ਹੋਈ ਉਹ ਹੁਣ ਮਹਾਰਾਸ਼ਟਰ ਦੇ ਪੁਣੇ ਪਹੁੰਚ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਏਬੀਵੀਪੀ ਦੇ ਚਾਰ ਅਤੇ ਐੱਸਐੱਫਆਈ ਦੇ ਪੰਜ ਵਿੱਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਵਿੱਦਿਆਰਥੀਆਂ ਵਿੱਚ ਪੋਸਟਰ ਲਾਉਣ ਨੁੰ ਲੈਕੇ ਸ਼ੁਰੂ ਹੋਇਆ ਵਿਵਾਦ ਇੰਨਾ ਵੱਧ ਗਿਆ ਕਿ ਗੱਲ੍ਹ ਮਾਰ ਕੁੱਟ ਤੱਕ ਪਹੁੰਚ ਗਈ।
ਐੱਸਐੱਫਆਈ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਭਾਜਪਾ ਕੌਂਸਲਰ ਪ੍ਰਸ਼ਾਂਤ ਨੇ ਫੌਜ ਦੇ ਜਵਾਨਾਂ ਉੱਤੇ ਜੋ ਇਤਰਾਜ਼ਯੋਗ ਬਿਆਨ ਦਿੱਤਾ ਸੀ ਉਸ ਦੇ ਵਿਰੋਧ ਵਿੱਚ ਇੱਕ ਪ੍ਰੋਗਰਾਮ 27 ਫਰਵਰੀ ਨੂੰ ਕਰਵਾਉਣ ਦਾ ਪ੍ਰਬੰਧ ਸੀ। ਜਿਸ ਦੇ ਸੰਬੰਧ ਵਿੱਚ ਉਹ ਪੋਸਟਰ ਚਿਪਕਾ ਰਹੇ ਸੀ। ਏਬੀਵੀਪੀ ਦੇ 25-30 ਸਮਰਥਕ ਆਏ ਅਤੇ ਉਹਨਾਂ ਨਾਲ ਮਾਰਕੁੱਟ ਕੀਤੀ। ਉੱਥੇ ਹੀ ਏਬੀਵੀਪੀ ਵਿੱਦਿਆਰਥੀਆਂ ਦਾ ਦੋਸ਼ ਹੈ ਕਿ ਐੱਸਐੱਫਆਈ ਦੇ ਲੋਕ ਏਬੀਵੀਪੀ ਮੁਰਦਾਬਾਦ ਦੇ ਪੋਸਟਰ ਲਾ ਰਹੇ ਸੀ, ਜਦੋਂ ਉਹਨਾਂ ਨੇ ਇਸਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ‘ਤੇ ਉਤਰ ਆਏ।
ਦੋਵਾਂ ਧਿਰਾਂ ਨੇ ਪੁਣੇ ਦੇ ਚਤੁਸ਼ਰੂਗੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਾਈ ਹੈ। ਜ਼ਿਕਰਯੋਗ ਹੈ ਕਿ ਇਸ ਲੜਾਈ ਦੀ ਸ਼ੁਰੂਆਤ ਦਿੱਲੀ ਦੇ ਰਾਮਜਸ ਕਾਲਜ ਵਿੱਚ ਮੰਗਲਵਾਰ ਨੂੰ ਏਬੀਵੀਪੀ ਤੇ ਖੱਬੇਪੱਖੀ ਵਿੱਦਿਆਰਥੀ ਗੁੱਟਾਂ ਵਿੱਚ ਹੋਏ ਵਿਵਾਦ ਤੋਂ ਬਾਅਦ ਹੋਈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Breaking News: ABVP, SFI Members Clash At Pune University Campus …