Site icon Sikh Siyasat News

ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵਲੋਂ ਚੌਥਾ ਸ਼ਾਨਦਾਰ ਖੂਨਦਾਨ ਕੈਂਪ

ਮੈਲਬੌਰਨ (13 ਜੁਲਾਈ 2010): ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਦੁਨੀਆਂ ਸਾਹਮਣੇ ਰੱਖਣ ਖਾਤਿਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵਲੋਂ ਚੌਥਾ ਖੂਨਦਾਨ ਕੈਂਪ ਮੈਲਬੌਰਨ ਦੇ ਨਾਰਦਰਨ ਡੋਨਰ ਸੈਂਟਰ ਵਿਖੇ ਲਗਾਇਆ ਗਿਆ ਜਿਸ ਵਿੱਚ ਮੈਲਬੌਰਨ ਦੇ ਸਭ ਕੋਨਿਆਂ ਤੋਂ ਸੰਗਤਾ ਨੇ ਪਹੁੰਚ ਕੇ ਖੂਨਦਾਨ ਕੀਤਾ। ਸਵੇਰੇ 8:30 ਸ਼ੁਰੂ ਹੋਏ ਇਸ ਕੈਂਪ ਵਿੱਚ ਸਾਰਾ ਦਿਨ ਖੂਨਦਾਨ ਕਰਨ ਵਾਲਿਆਂ ਦੀ ਭਰਮਾਰ ਲੱਗੀ ਰਹੀ। ਕੈਂਪ ਦਾ ਆਯੋਜਨ ਕਰਨ ਵਾਲੇ ਸਿੱਖ ਕਮਯੂਨਿਟੀ ਆਫ ਆਸਟ੍ਰੇਲੀਆ ਖੂਨਦਾਨ ਗਰੁੱਪ ਦੇ ਕੋ-ਆਰਡੀਨੇਟਰ ਅਤੇ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਜਨਰਲ ਸਕੱਤਰ ਸ: ਹਰਕੀਰਤ ਸਿੰਘ ਅਜਨੋਹਾ ਨੇ ਦੱਸਿਆ ਕਿ ਇਨ੍ਹਾਂ ਖੂਨਦਾਨ ਕੈਂਪਾਂ ਨਾਲ ਆਸਟ੍ਰੇਲੀਆ ਵਿੱਚ ਸਿੱਖਾਂ ਦੀ ਵੱਖਰੀ ਪਹਿਚਾਣ ਬਾਰੇ ਬਾਕੀ ਭਾਈਚਾਰੇ ਜਾਣੂੰ ਹੋਏ ਹਨ। ਉਨ੍ਹਾਂ ਪਹੁੰਚੇ ਹੋਏ ਸਭ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਅਤੇ ਸਿੱਖੀ ਦੇ ਸੇਵਾ ਦੇ ਫਲਸਫੇ ਨੂੰ ਦੁਨੀਆਂ ਅੱਗੇ ਰੱਖਣ ਦਾ ਇਹ ਸਭ ਤੋ ਵਧੀਆ ਤਰੀਕਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਖੂਨਦਾਨ ਆਸਟ੍ਰੇਲੀਅਨ ਰੈੱਡ ਕਰਾਸ ਵਲੋਂ ਸਥਪਿਤ ਕੀਤੇ ਗਏ ਸਿੱਖ ਖੂਨਦਾਨ ਕੋਡ 8ਬਸਕਿ/3ਚਸਡੳ ਵਿੱਚ ਜਾਣੇ ਹਨ ਅਤੇ ਹੁਣ ਤੱਕ ਸਿੱਖ ਆਸਟ੍ਰੇਲੀਆ ਵਿੱਚ ਇੱਕ ਹਜ਼ਾਰ ਤੋਂ ਵੱਧ ਜਾਨਾਂ ਬਚਾ ਚੱਕੇ ਹਨ।ੳਨ੍ਹਾਂ ਦੱਸਿਆ ਕਿ ਅਗਲਾ ਕੈਂਪ 1 ਅਗਸਤ ਦਿਨ ਐਤਵਾਰ ਨੂੰ ਵੈਰੀਬੀ ਵਿਖੇ ਲਗਾਇਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version