ਨਵਜੋਤ ਸਿੱਧੂ (ਫਾਈਲ ਫੋਟੋ)

ਸਿਆਸੀ ਖਬਰਾਂ

ਨਵਜੋਤ ਸਿੱਧੂ ਨੇ ਭਾਜਪਾ ਛੱਡੀ; ਆਮ ਆਦਮੀ ਪਾਰਟੀ ਵਿਚ ਜਾਣ ਦੇ ਚਰਚੇ

By ਸਿੱਖ ਸਿਆਸਤ ਬਿਊਰੋ

July 18, 2016

ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਆਗੂ ਨਵਜੋਤ ਸਿੱਧੂ ਨੇ ਅੱਜ ਰਾਜ ਸਭਾ ਦੀ ਸੀਟ ਛੱਡ ਦਿੱਤੀ ਹੈ। ਰਾਜ ਸਭਾ ‘ਚ ਸਿੱਧੂ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ। ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿਚ ਜਾਣ ਦੀ ਚਰਚਾ ਹੈ। ਆਪਣੇ ਅਸਤੀਫੇ ‘ਤੇ ਸਿੱਧੂ ਨੇ ਕਿਹਾ, ਪੰਜਾਬ ਦੇ ਸਾਰੇ ਰਾਹ ਮੇਰੇ ਲਈ ਬੰਦ ਸੀ। ਸਹੀ-ਗੱਲਤ ਦੀ ਲੜਾਈ ਵਿਚ ਮੈਂ ਨਿਰਪੱਖ ਨਹੀਂ ਰਹਿ ਸਕਦਾ। ਮੈਂ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ ‘ਤੇ ਰਾਜ ਸਭਾ ਦਾ ਮੈਂਬਰ ਬਣਿਆ ਸੀ, ਪਰ ਹੁਣ ਮੇਰੇ ਕੋਲੋਂ ਇਹ ਬੋਝ ਹੋਰ ਨਹੀਂ ਚੁੱਕਿਆ ਜਾਂਦਾ।

ਸਿੱਧੂ ਕਾਫੀ ਦਿਨਾਂ ਤੋਂ ਪਾਰਟੀ ਤੋਂ ਨਾਖੁਸ਼ ਚੱਲ ਰਹੇ ਸੀ ਪਰ ਮੀਡੀਆ ਦੇ ਸਾਹਮਣੇ ਉਨ੍ਹਾਂ ਨੇ ਕਦੇ ਖੁੱਲ੍ਹ ਕੇ ਨਹੀਂ ਕਿਹਾ ਸੀ। ਦੂਜੇ ਪਾਸੇ ਭਗਵੰਤ ਮਾਨ ਨੇ ਕਿਹਾ, “ਸਿੱਧੂ ਅਕਸਰ ਕਹਿੰਦਾ ਹੁੰਦਾ ਸੀ ਕਿ ਮੈਂ ਅਕਾਲੀਆਂ ਨਾਲ ਨਹੀਂ ਜਾ ਸਕਦਾ ਤਾਂ ਮੈਂ ਉਸਨੂੰ ਕਹਿੰਦਾ ਸੀ ਕਿ ਜੇ ਕਰ ਭਾਜਪਾ ਤੇ ਅਕਾਲੀ ਵੱਖ ਨਹੀਂ ਹੁੰਦੇ ਤਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਦਿਓ।”

ਫਿਲਹਾਲ ਸੂਬੇ ਦੀਆਂ ਸਾਰੀਆਂ ਪਾਰਟੀਆਂ ਚੋਣਾਂ ਦੀ ਤਿਆਰੀ ਵਿਚ ਲੱਗੀਆਂ ਹੋਈਆਂ ਹਨ। ਅਜਿਹੇ ਵਿਚ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਜਾਣ ਦੀ ਚਰਚਾ ਵਧੇਰੇ ਹਨ।

ਐਨਡੀਟੀਵੀ ਮੁਤਾਬਕ ਨਾਂ ਨਾ ਦੱਸਣ ਦੀ ਸ਼ਰਤ ‘ਤੇ ਸੂਤਰ ਨੇ ਦੱਸਿਆ ਕਿ ਹੋ ਸਕਦਾ ਹੈ ਨਵਜੋਤ ਸਿੱਧੂ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਹੋਣ।

ਰਿਪੋਰਟ ਮੁਤਾਬਕ ਨਵਜੋਤ ਕੌਰ ਸਿੱਧੂ, ਪਤਨੀ ਨਵਜੋਤ ਸਿੰਘ ਸਿੱਧੂ, ਜੋ ਕਿ ਵਿਧਾਇਕ ਅਤੇ ਪਾਰਲੀਮਾਨੀ ਸਕੱਤਰ ਹਨ ਅਕਾਲੀ-ਭਾਜਪਾ ਸਰਕਾਰ ਵਿਚ, ਨੇ ਵੀ ਅਸਤੀਫੇ ਦੀ ਤਿਆਰੀ ਕਰ ਲਈ ਹੈ।

ਉਨ੍ਹਾਂ ਨੇ ਇਸ ਸਾਲ 1 ਅਪ੍ਰੈਲ ਨੂੰ ਫੇਸਬੁਕ ‘ਤੇ ਅਸਤੀਫਾ ਦੇ ਵੀ ਦਿੱਤਾ ਸੀ ਪਰ ਬਾਅਦ ਵਿਚ ਆਪਣਾ ਮਨ ਬਦਲ ਲਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: