Site icon Sikh Siyasat News

ਅੱਠ ਸੂਬਿਆਂ ਦੀਆਂ ਜ਼ਿਮਨੀ ਚੋਣਾਂ ‘ਚ ਭਾਜਪਾ ਨੂੰ ਝੱਟਕਾ ਲੱਗਣ ਦੇ ਸੰਕੇਤ

ਨਵੀਂ ਦਿੱਲੀ (16 ਸਤੰਬਰ 2014): ਭਾਰਤ ਦੇ ਦਸ ਰਾਜਾਂ ਵਿੱਚ ਲੰਘੀ 13 ਸਤੰਬਰ ਨੂੰ 3 ਲੋਕ ਸਭਾ ਅਤੇ 33 ਵਿਧਾਨਸਭਾ ਹਲਕਿਆਂ ਵਿਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।

ਅਜੇ ਤੱਕ ਦੇ ਰੁਝਾਨਾਂ ਮੁਤਾਬਿਕ ਭਾਜਪਾ ਨੂੰ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਪੂਰੀ ਨਮੋਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤਿੰਨ ਲੋਕ ਸਭਾ ਸੀਟਾਂ ਵਿੱਚ ਮੇਨਪੁਰੀ (ਉੱਤਰ ਪ੍ਰਦੇਸ਼), ਮੇਡਕ (ਤੇਲਗਾਨਾ) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਖਾਲੀ ਕੀਤੀ ਗਈ ਗੁਜਰਾਤ ਦੀ ਵਡੋਦਰਾ ਸੀਟ ਹੈ। ਜਦਕਿ ਵਿਧਾਨ ਸਭਾ ਹਕਕਿਆਂ ਵਿੱਚੋ ਉੱਤਰਪ੍ਰਦੇਸ਼ ਦੇ 11 ਹਲਕਿਆਂ ਵਿੱਚ ਉਪ ਚੋਣ ਹੋਈ ਸੀ। ਗੁਜਰਾਤ ਦੇ 9, ਰਾਜਸਥਾਨ ਦੇ 4 ਪੱਛਮੀ ਬੰਗਾਲ ਵਿੱਚ 2 ਅਤੇ ਉੱਤਰ ਪੁਰਬ ਪੰਜ ਸੁੂਬਿਆਂ ਵਿੱਚ ਹਰੇਕ ਦੀ ਇੱਕ ਇੱਕ ਸੀਟ ‘ਤੇ ਜਿਮਨੀ ਚੋਣਾਂ ਹੋਈਆਂ ਸਨ।

ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ 11 ਸੀਟਾਂ ਵਿੱਚੋਂ ਸਮਾਜਵਾਦੀ ਪਾਰਟੀ 8 ਸੀਟਾਂ ‘ਤੇ ਅੱਗੇ ਜਾ ਰਹੀ ਹੈ, ਜਦਕਿ ਬਾਜਪਾ ਸਿਰਫ 3 ਸੀਟਾਂ ‘ਤੇ ਅੱਗੇ ਹੈ।

ਰਾਜਸਥਾਨ ਵਿੱਚ ਕਾਗਰਸ ਪਾਰਟੀ ਨੇ 4 ਵਿਧਾਨ ਸਭਾ ਸੀਟਾਂ ਵਿੱਚੋਂ ਇੱਕ ਸੀਟ ਜਿੱਤ ਲਈ ਹੈ ਅਤੇ ਦੋ ਹੋਰ ਸੀਟਾਂ ‘ਤੇ ਅੱਗੇ ਜਾ ਰਹੀ ਹੈ।

ਅਸਾਮ ਦੇ ਵਿੱਚ ਕਾਗਰਸ ਇੱਕ ਸੀਟ ਅਤੇ ਏ. ਆਈ. ਯੂ. ਡੀ. ਐਫ ਦੋ ਸੀਟਾਂ ‘ਤੇ ਅੱਗੇ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version