
ਹਾਲ ਹੀ ਵਿਚ ਆਜਮ ਖਾਨ ਨੇ ਉੱਤਰ ਪ੍ਰਦੇaਸ਼ ਵਿਚ ਫਿਰਕੂ ਤਣਾਅ ਉੱਤੇ ਵੀ ਆਰ ਐਸ ਐਸ ਨੂੰ ਨਿਸ਼ਾਨੇ ਉੱਤੇ ਲੈਂਦੇ ਹੋੇੲ ਕਿਹਾ ਸੀ ਕਿ ਸੰਘ ਦਫਤਰ ਨਾਗਪੁਰ ਵਿਚ ਦੰਗਿਆਂ ਨੂੰ ਲੈ ਕੇ ਖੋਜ ਹੁੰਦੀ ਹੈ ਅਤੇ ਫਿਰ ਇਹਨਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਉੱਤਰ ਪ੍ਰਦੇਸ਼ ਵਿਚ ਸੱਤਾਧਾਰੀ ਸਮਾਜਵਾਦੀ ਪਾਰਟੀ ਨੇ ਅਮਿਤ ਸ਼ਾਹ ਉੱਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਨੇਤਾ ਨੇ ਆਪਣੀ ਪਾਰਟੀ ਦੀ ਕੌਮੀ ਪ੍ਰੀਸ਼ਦ ਦੀ ਬੈਠਕ ਵਿਚ ਜਿਸ ਤਰਾਂ ਉੱਤਰ ਪ੍ਰਦੇਸ਼ ਵਿਰੁੱਧ ਜ਼ਹਿਰ ਉਗਲ਼ਿਆ ਹੈ, ਉਸ ਤੋਂ ਜਾਹਿਰ ਹੈ ਕਿ ਉਹਨਾਂ ਨੇ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨੂੰ ਸਮਝਣ ਵਿਚ ਕਾਫੀ ਵਕਤ ਲੱਗੇਗਾ।
ਸਮਾਜਵਾਦੀ ਪਾਰਟੀ ਦੇ ਪ੍ਰਦੇਸ਼ ਬੁਲਾਰੇ ਰਾਜਿੰਦਰ ਚੌਧਰੀ ਨੇ ਕਿਹਾ ਹੈ ਕਿ ਸ਼ਾਹ ਹੰਕਾਰੀ ਦੀ ਭੂਮਿਕਾ ਵਿਚ ਆ ਗਏ ਹਨ ਅਤੇ ਉਹਨਾਂ ਨੇ ਆਉਂਦੇ ਹੀ ਅਲੋਕਤੰਤਰ ਦਾ ਐਲਾਨ ਕਰ ਦਿੱਤਾ ਹੈ ਜੋ ਸੰਵਿਧਾਨ, ਸੰਘੀ ਢਾਂਚੇ ਦੀ ਵਿਵਸਥਾ ਅਤੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਤੋਂ ਬਿਲਕੁੱਲ ਉਲਟ ਹੈ।
ਉਹਨਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਭਾਜਪਾ ਕੇਂਦਰ ਵਿਚ ਆਪਣੀ ਜਿੱਤ ਨੂੰ ਨਿਮਰਤਾ ਨਾਲ ਸਵੀਕਾਰ ਕਰਦੀ ਅਤੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਜਨਤਾ ਨੂੰ ਰਾਹਤ ਦੇਣ ਦੇ ਕੰਮ ਵਿਚ ਜੁਟ ਜਾਂਦੀ। ਜੇਕਰ ਅੱਗੇ ਭਾਜਪਾ ਵਾਲੋਂ ਫਾਸੀਵਾਦੀ ਸੋਚ ਦੇ ਨਾਲ ਦੇਸ ਵਿਚ ਇਕਤਰਫਾ ਰਾਜ ਚਲਾਉਣ ਅਤੇ ਰਾਜਾਂ ਦੇ ਅਧਿਕਾਰਾਂ ਨੂੰ ਹਥਿਆਉਣ ਦੀ ਕੋਸ਼ਿਸ਼ ਹੋਵੇਗੀ ਤਾਂ ਜਨਤਾ ਉਸ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ।
