ਸਿੱਖ ਖਬਰਾਂ

ਸੰਘ ਦੇ ਦਫਤਰ’ਚ ਦੰਗੇ ਕਰਵਾਉਣ ਦੇ ਵਿਸ਼ੇ ‘ਤੇ ਹੁੰਦੀ ਹੈ ਖੋਜ ਅਤੇ ਭਾਜਪਾ ਪ੍ਰਧਾਨ ਮੁਸਲਮਾਨਾਂ ਦੇ ਕਤਲੇਆਮ ਕਰਵਾਉਣ ਦੀ ਫਿਰਾਕ ਵਿੱਚ: ਆਜ਼ਮ ਖਾਨ

By ਸਿੱਖ ਸਿਆਸਤ ਬਿਊਰੋ

August 11, 2014

ਲਖਨਊ (10 ਅਗਸਤ2014): ਯੂਪੀ ਸਰਕਾਰ ਦੇ ਘੱਟ ਗਿਣਤੀ ਕੌਮ ਨਾਲ ਸਬੰਧਿਤ ਮੰਤਰੀ ਆਜਮ ਖਾਨ ਨੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਕੌਮੀ ਪ੍ਰਧਾਨ ਅਮਿਤ ਸ਼ਾਹ ਉੱਤੇ ਗੰਭੀਰ ਲਾਇਆ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇਸ਼ ਵਿਚ ਸਿਵਲ ਵਾਰ ਅਤੇ ਮੁਸਲਮਾਨਾਂ ਦਾ ਕਤਲੇਆਮ ਕਰਵਾਉਣ ਦੀ ਫਿਰਾਕ ਵਿਚ ਹਨ।

ਹਾਲ ਹੀ ਵਿਚ ਆਜਮ ਖਾਨ ਨੇ ਉੱਤਰ ਪ੍ਰਦੇaਸ਼ ਵਿਚ ਫਿਰਕੂ ਤਣਾਅ ਉੱਤੇ ਵੀ ਆਰ ਐਸ ਐਸ ਨੂੰ ਨਿਸ਼ਾਨੇ ਉੱਤੇ ਲੈਂਦੇ ਹੋੇੲ ਕਿਹਾ ਸੀ ਕਿ ਸੰਘ ਦਫਤਰ ਨਾਗਪੁਰ ਵਿਚ ਦੰਗਿਆਂ ਨੂੰ ਲੈ ਕੇ ਖੋਜ ਹੁੰਦੀ ਹੈ ਅਤੇ ਫਿਰ ਇਹਨਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਉੱਤਰ ਪ੍ਰਦੇਸ਼ ਵਿਚ ਸੱਤਾਧਾਰੀ ਸਮਾਜਵਾਦੀ ਪਾਰਟੀ ਨੇ ਅਮਿਤ ਸ਼ਾਹ ਉੱਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਨੇਤਾ ਨੇ ਆਪਣੀ ਪਾਰਟੀ ਦੀ ਕੌਮੀ ਪ੍ਰੀਸ਼ਦ ਦੀ ਬੈਠਕ ਵਿਚ ਜਿਸ ਤਰਾਂ ਉੱਤਰ ਪ੍ਰਦੇਸ਼ ਵਿਰੁੱਧ ਜ਼ਹਿਰ ਉਗਲ਼ਿਆ ਹੈ, ਉਸ ਤੋਂ ਜਾਹਿਰ ਹੈ ਕਿ ਉਹਨਾਂ ਨੇ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨੂੰ ਸਮਝਣ ਵਿਚ ਕਾਫੀ ਵਕਤ ਲੱਗੇਗਾ।

ਸਮਾਜਵਾਦੀ ਪਾਰਟੀ ਦੇ ਪ੍ਰਦੇਸ਼ ਬੁਲਾਰੇ ਰਾਜਿੰਦਰ ਚੌਧਰੀ ਨੇ ਕਿਹਾ ਹੈ ਕਿ ਸ਼ਾਹ ਹੰਕਾਰੀ ਦੀ ਭੂਮਿਕਾ ਵਿਚ ਆ ਗਏ ਹਨ ਅਤੇ ਉਹਨਾਂ ਨੇ ਆਉਂਦੇ ਹੀ ਅਲੋਕਤੰਤਰ ਦਾ ਐਲਾਨ ਕਰ ਦਿੱਤਾ ਹੈ ਜੋ ਸੰਵਿਧਾਨ, ਸੰਘੀ ਢਾਂਚੇ ਦੀ ਵਿਵਸਥਾ ਅਤੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਤੋਂ ਬਿਲਕੁੱਲ ਉਲਟ ਹੈ।

ਉਹਨਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਭਾਜਪਾ ਕੇਂਦਰ ਵਿਚ ਆਪਣੀ ਜਿੱਤ ਨੂੰ ਨਿਮਰਤਾ ਨਾਲ ਸਵੀਕਾਰ ਕਰਦੀ ਅਤੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਜਨਤਾ ਨੂੰ ਰਾਹਤ ਦੇਣ ਦੇ ਕੰਮ ਵਿਚ ਜੁਟ ਜਾਂਦੀ। ਜੇਕਰ ਅੱਗੇ ਭਾਜਪਾ ਵਾਲੋਂ ਫਾਸੀਵਾਦੀ ਸੋਚ ਦੇ ਨਾਲ ਦੇਸ ਵਿਚ ਇਕਤਰਫਾ ਰਾਜ ਚਲਾਉਣ ਅਤੇ ਰਾਜਾਂ ਦੇ ਅਧਿਕਾਰਾਂ ਨੂੰ ਹਥਿਆਉਣ ਦੀ ਕੋਸ਼ਿਸ਼ ਹੋਵੇਗੀ ਤਾਂ ਜਨਤਾ ਉਸ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: