ਬੁਲੰਦਸ਼ਹਿਰ (30 ਦਸੰਬਰ, 2015): ਆਯੋਧਿਆ ਵਿੱਚ ਬਾਬਰੀ ਮਸਜ਼ਿਦ ਦੀ ਜਗਾ ‘ਤੇ ਰਾਮ ਮੰਦਰ ਬਣਾਉਣ ਲਈ ਭਾਜਪਾ ਸਰਕਾਰ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰੇਗੀ ਜਾਂ ਆਮ ਸਹਿਮਤੀ ਬਣਾ ਕੇ ਮੰਦਰ ਦਾ ਨਿਰਮਾਣ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।
ਉਨ੍ਹਾਂ ਇਕ ਸਮਾਰੋਹ ‘ਚ ਕਿਹਾ ਕਿ ਰਾਮ ਮੰਦਰ ਬਣਾਉਣ ਸਰਕਾਰ ਲਈ ਸਾਡੀ ਸਰਕਾਰ ਪ੍ਰਤੀਬੱਧ ਹੈ। ‘ਸਾਡੀ ਪਾਰਟੀ ਇਸ ‘ਤੇ ਪਹਿਲਾਂ ਹੀ ਆਪਣੀ ਰਾਇ ਦੇ ਚੁੱਕੀ ਹੈ। ਆਪਣੀਆਂ ਟਿੱਪਣੀਆਂ ‘ਤੇ ਵਿਵਾਦ ਉੱਠਣ ‘ਤੇ ਮਹੇਸ਼ ਸ਼ਰਮਾ ਨੇ ਕਿਹਾ ਕਿ ਪਾਰਟੀ ਦੇ ਉੱਚ ਨੇਤਾ ਇਸ ਮੁੱਦੇ ‘ਤੇ ਫ਼ੈਸਲਾ ਕਰਨਗੇ।
ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਅਯੁੱਧਿਆ ‘ਚ ਇਕ ਸ਼ਾਨਦਾਰ ਲਾਇਬਰੇਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਕੇਂਦਰ ਨੇ 170 ਕਰੋੜ ਦੀ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਅਦਾਲਤ ਦੇ ਆਦੇਸ਼ ਤੋਂ ਬਾਅਦ ਹੀ ਕਦਮ ਚੁੱਕੇ ਜਾਣਗੇ।