ਵਿਦੇਸ਼

ਬੀਬੀ ਪ੍ਰਮਿੰਦਰਪਾਲ ਕੌਰ ਦਾ ਇੰਗਲੈਂਡ ਪੁੱਜਣ ਤੇ ਨਿੱਘਾ ਸਵਾਗਤ

By ਸਿੱਖ ਸਿਆਸਤ ਬਿਊਰੋ

July 10, 2012

ਲੰਡਨ (10 ਜੁਲਾਈ, 2012): ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਜਨਰਲ ਸਕੱਤਰ ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਦੇ ਸੱਦੇ ਤੇ ਪਹਿਲੀ ਵਾਰ ਇੰਗਲੈਂਡ ਪੁੱਜੀ ਬੀਬੀ ਪ੍ਰਮਿੰਦਰਪਾਲ ਕੌਰ ਵਿਰਕ ਦਾ ਨਿੱਘਾ ਸਵਾਗਤ ਕੀਤਾ ਗਿਆ। ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸਿੱਖ ਸੰਘਰਸ਼ ਦੌਰਾਨ ਜਨਵਰੀ 1989 ਨੂੰ ਸ਼ਹੀਦ ਹੋਏ ਡਾਕਟਰ ਗੁਰਪ੍ਰੀਤ ਸਿੰਘ ਵਿਰਕ ਦੀ ਧਰਮ ਸੁਪਤਨੀ ਬੀਬੀ ਵਿਰਕ ਸਰਕਾਰ ਤੋਂ ਇਲਾਵਾ ਆਪਣਿਆਂ ਦੀਆਂ ਭਾਰੀ ਦੁਸ਼ਵਾਰੀਆਂ ਸਿ਼ਕਾਰ ਹੋਏ ਹਨ ਅਤੇ ਪੁਲੀਸ ਹੱਥੋਂ ਅਨੇਕਾਂ ਵਾਰ ਪ੍ਰੇਸ਼ਾਨ ਕੀਤੇ ਜਾਣ ਦੇ ਬਾਵਜੂਦ ਆਪਣੇ ਅਕੀਦੇ ਤੇ ਅਡੋਲ ਰਹੇ। ਇਸ ਮੌਕੇ ਭਾਈ ਨਿਰੰਜਨ ਸਿੰਘ ਬਾਸੀ, ਭਾਈ ਸੁਖਵਿੰਦਰ ਸਿੰਘ ਖਾਲਸਾ, ਭਾਈ ਲਵਸਿ਼ੰਦਰ ਸਿੰਘ ਡੱਲਵਾਲ, ਭਾਈ ਹਰਜਿੰਦਰ ਸਿੰਘ, ਭਾਈ ਚਰਨਜੀਤ ਸਿੰਘ ਸੁੱਜੋਂ ਅਤੇ ਭਾਈ ਫਤਿਹ ਸਿੰਘ ਮੌਜੂਦ ਸਨ। ਅਗਲੇ ਦਿਨਾਂ ਵਿੱਚ ਵੱਖ ਵੱਖ ਗੁਰਦਵਾਰਿਆਂ ਵਿੱਚ ਬੀਬੀ ਵਿਰਕ ਨੂੰ ਸਨਮਾਨਤ ਕੀਤਾ ਜਾਵੇਗਾ। ਬੀਬੀ ਵਿਰਕ ਸ਼੍ਰੋਮਣੀਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਸਾਲ ਹੋਈਆਂ ਚੋਣਾਂ ਦੌਰਾਨ ਲੁਧਿਆਣਾ ਤੋਂ ਉਮੀਦਵਾਰ ਸਨ। ਆਪ ਨੇ ਸ਼੍ਰੋਮਣੀਅਕਾਲੀ ਦਲ ਪੰਚ ਪ੍ਰਧਾਨੀ ਦੀ ਟਿਕਟ ਤੇ ਚੋਣ ਲੜੀ ਸੀ, ਇਹਨਾਂ ਚੋਣਾਂ ਦੌਰਾਨ ਵੀ ਬਾਦਲ ਐਂਡ ਕੰਪਨੀ ਵਲੋਂ ਆਪ ਨੂੰ ਡਰਾਉਣ ਧਮਕਾਉਣ ਤੋਂ ਇਲਾਵਾ ਖਰੀਦਣ ਦੀਆਂ ਕੁਚਾਲਾਂ ਚੱਲੀਆਂ ਸਨ। ਬੀਬੀ ਵਿਰਕ ਸ਼੍ਰੋਮਣੀਕਮੇਟੀ ਦੇ ਸਕੂਲ ਵਿੱਚ ਅਧਿਆਪਕ ਸਨ ਪਰ ਪਿਛਲੇ ਤਿੰਨ ਸਾਲ ਤੌਂ ਸ੍ਰ. ਅਵਤਾਰ ਸਿੰਘ ਮੱਕੜ ਦੇ ਹੁਕਮਾਂ ਨਾਲ ਤਨਖਾਹ ਤੋਂ ਬਗੈਰ ਸਸਪੈਂਡ ਕੀਤਾ ਹੋਇਆ ਹੈ, ਕਿਉਂ ਕਿ ਬੀਬੀ ਵਿਰਕ ਨੇ ਇਹਨਾਂ ਦੀਆਂ ਸਿੱਖ ਵਿਰੋਧੀ ਨੀਤੀਆਂ ਅਤੇ ਵਿਦਿਆਕ ਅਦਾਰਿਆਂ ਵਿੱਚ ਪਨਮ ਰਹੀ ਹਿੰਦੂਤਵੀ ਸੋਚ ਦਾ ਡੱਟ ਕੇ ਵਿਰੋਧ ਕੀਤਾ ਸੀ। ਉਸ ਵਕਤ ਬੀਬੀ ਵਿਰਕ ਦੀ ਤਨਖਾਹ ਚੌਦਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ ਅਤੇ ਮੱਕੜ ਵਲੋਂ ਦੋ ਵਾਰ ਇਹ ਪੇਸ਼ਕਸ਼ ਕੀਤੀ ਜਾ ਚੁੱਕੀ ਹੈ ਕਿ ਅਗਰ ਚੁੱਪ ਚਾਪ ਕੰਮ ਕਰੀ ਜਾਵੇਂ ਸਾਡੇ ਖਿਲਾਫ ਨਾ ਬੋਲੇਂ ਤਾਂ ਤੈਨੂੰ ਡਾਇਰੈਕਟਰ ਦੀ ਪੋਸਟ ਦਿੰਦੇ ਹਾਂ, ਜਿਸ ਦੀ ਤਨਖਾਹ ਪ੍ਰਤੀ ਮਹੀਨਾ 35 ਹਜ਼ਾਰ ਰੁਪਏ ਹੈ, ਪਰ ਬੀਬੀ ਵਿਰਕ ਨੇ ਇਹ ਪੇਸ਼ਕਸ਼ ਨਾਮੰਨਜੂਰ ਕਰਦਿਆਂ ਸੱਚ ਦੀ ਅਵਾਜ ਬੁਲੰਦ ਰੱਖਣ ਦਾ ਅਹਿਦ ਕੀਤਾ ਹੋਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: