ਪਟਿਆਲਾ: ਅੱਜ (ਸੋਮਵਾਰ) ਜੱਜ ਰਵਦੀਪ ਸਿੰਘ ਹੁੰਦਲ ਨੇ ਨਾਭਾ ਜੇਲ੍ਹ ਵਿਚ ਨਜ਼ਰਬੰਦ ਭਾਈ ਰਮਨਦੀਪ ਸਿੰਘ ਗੋਲਡੀ ਨੂੰ 2010 ਦੇ ਇਕ ਕੇਸ ਵਿਚੋਂ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ 2010 ‘ਚ ਪਟਿਆਲਾ ਦੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਆਰਿਆ ਸਮਾਜ ਮੰਦਰ ਕੋਲ ਹੋਏ ਇਕ ਬੰਬ ਧਮਾਕਾ ਕੇਸ ਵਿਚ ਐਫ.ਆਈ.ਆਰ. ਨੰ: 159 ਤਹਿਤ ਅਣਪਛਾਤੇ ਲੋਕਾਂ ਦੇ ਮੁਕੱਦਮਾ ਦਰਜ ਕੀਤਾ ਸੀ। ਬਾਅਦ ‘ਚ ਇਸ ਮੁਕੱਦਮੇ ਵਿਚ ਜਸਵਿੰਦਰ ਸਿੰਘ ਰਾਜਪੁਰਾ, ਮਨਜਿੰਦਰ ਸਿੰਘ ਹੁਸੈਨਪੁਰਾ, ਹਰਮਿੰਦਰ ਸਿੰਘ ਲੁਧਿਆਣਾ ਅਤੇ ਗੁਰਜੰਟ ਸਿੰਘ ਜੰਗਪੁਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ‘ਤੇ ਕੇਸ ਚਲਾਇਆ ਜੋ ਕਿ 2014 ‘ਚ ਬਰੀ ਹੋ ਗਿਆ ਸੀ।
2014 ਵਿਚ ਜਦੋਂ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਬੈਂਕਾਕ (ਥਾਈਲੈਂਡ) ਤੋਂ ਗ੍ਰਿਫਤਾਰ ਕਰਕੇ ਪੰਜਾਬ ਲਿਆਂਦਾ ਗਿਆ ਤਾਂ ਇਹ ਕੇਸ ਭਾਈ ਗੋਲਡੀ ‘ਤੇ ਵੀ ਪਾ ਦਿੱਤਾ ਗਿਆ ਸੀ।