Site icon Sikh Siyasat News

ਭਾਈ ਪਰਮਜੀਤ ਸਿੰਘ ਭਿਉਰਾ ਨੂੰ ਦਿੱਲੀ ਤੋਂ ਬੂੜੈਲ ਜੇਲ ਭੇਜਿਆ

ਚੰਡੀਗਡ਼੍ਹ (16 ਦਸੰਬਰ, 2016): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚੋਂ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਦਿੱਲੀ ਪੁਲੀਸ ਅੱਜ ਤਿਹਾਡ਼ ਜੇਲ੍ਹ ਤੋਂ ਭਾਰੀ ਸੁਰੱਖਿਆ ਹੇਠ ਚੰਡੀਗਡ਼੍ਹ ਲੈ ਕੇ ਆੲੀ।ਭਾਈ ਭਿੳੁਰਾ ਖ਼ਿਲਾਫ਼ ਦਿੱਲੀ ਵਿੱਚ ਚਲਦੇ ਅਦਾਲਤੀ ਕੇਸਾਂ ਦਾ ਨਿਬੇਡ਼ਾ ਹੋਣ ਤੋਂ ਬਾਅਦ ੳੁਸ ਨੂੰ ਬੁਡ਼ੈਲ ਜੇਲ੍ਹ ’ਚ ਤਬਦੀਲ ਕੀਤਾ ਗਿਆ ਹੈ।

ਭਾਈ ਪਰਮਜੀਤ ਸਿੰਘ ਭਿਉਰਾ(ਫਾਈਲ ਫੋਟੋ)

ਪਤਾ ਲੱਗਾ ਹੈ ਕਿ ਦਿੱਲੀ ਪੁਲੀਸ ਨੇ ਬੁਡ਼ੈਲ ਜੇਲ੍ਹ ਦੇ ਅਧਿਕਾਰੀਆਂ ਨੂੰ ੲਿੱਕ ਪੱਤਰ ਭੇਜ  ਕੇ ਭਿੳੁਰਾ ਨੂੰ ਇਥੇ ਤਬਦੀਲ ਕਰਨ ਦੀ ਇੱਛਾ ਜਾ਼ਹਿਰ ਕੀਤੀ ਸੀ। ਬੁਡ਼ੈਲ ਜੇਲ੍ਹ ਦੇ ਅਧਿਕਾਰੀਆਂ ਵਲੋਂ ਸਹਿਮਤੀ ਦੇਣ ਤੋਂ ਬਾਅਦ ਹੀ ੳੁਸ ਨੂੰ ਅੱਜ ੲਿੱਥੇ  ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਚਾਹੇ ਦਿੱਲੀ ਪੁਲੀਸ ਜੇਲ੍ਹ ’ਚ ਲੈ ਕੇ ਆੲੀ ਸੀ ਪਰ ਇੱਥੇ ਪੁੱਜਣ ਵੇਲੇ ਪੰਜਾਬ ਅਤੇ ਚੰਡੀਗਡ਼੍ਹ ਪੁਲੀਸ ਦੀ ਗਾਰਦ ਵੀ ਨਾਲ ਸੀ।

ਭਾਈ ਭਿੳੁਰਾ ਦੇ ਵਿਰੁੱਧ ਦਿੱਲੀ ਦੀ ਅਦਾਲਤ ਵਿੱਚ ਗ਼ੈਰ ਕਾਨੂੰਨੀ ਤੌਰ ’ਤੇ ਅਸਲਾ ਰੱਖਣ ਅਤੇ ਦੇਸ਼ ਧਰੋਹ ਦੇ ਦੋ ਵੱਖ ਵੱਖ ਕੇਸ ਚੱਲ ਰਹੇ ਸਨ। ਉਨ੍ਹਾਂ ਦੇ ਇੱਥੇ ਆੳੁਣ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਹੀ ਤਿਹਾਡ਼ ਜੇਲ੍ਹ ਵਿੱਚ ਰਹਿ ਗਿਆ ਹੈ।

ਬੇਅੰਤ ਕਤਲ ਕੇਸ ’ਚ ਕੁੱਲ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਨ੍ਹਾਂ ਵਿਚੋਂ ਤਿੰਨ ਜਣੇ ਰਿਹਾਅ ਹੋ ਚੁੱਕੇ ਹਨ। ਮਾਡਲ ਜੇਲ੍ਹ ਬੁਡ਼ੈਲ੍ਹ ਦੇ ਸੁਪਰਡੈਂਟ ਅਮਨਦੀਪ ਸਿੰਘ ਨੇ ਕਿਹਾ ਹੈ ਕਿ ਦਿੱਲੀ ਪੁਲੀਸ ੳੁਸ ਨੂੰ ਦੁਪਿਹਰ ਬਾਰਾਂ ਵਜੇ ਇੱਥੇ ਲੈ ਕੇ ਪੁੱਜ ਗੲੀ ਸੀ।

ਬੇਅੰਤ ਕਤਲ ਕੇਸ ਦਾ ਜੁਲਾੲੀ 2008 ’ਚ ਫੈਸਲਾ ਹੋਣ ਵੇਲੇ ਭਾਈ ਜਗਤਾਰ ਸਿੰਘ ਤਾਰਾ ਹਾਜ਼ਰ ਨਹੀਂ ਸੀ ਜਿਸ ਕਰਕੇ ੳੁਸ ਨੂੰ ਬਾਹਰ ਰੱਖ ਲਿਆ ਗਿਆ ਸੀ। ਬੇਅੰਤ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version