ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਕ ਗੁਰਮਤਿ ਵੀਚਾਰ ਸਮਾਗਮ ਵਿਰਾਸਤ ਅਤੇ ਵਾਤਾਵਰਣ ਸੰਭਾਲ ਸਭਾ ਵੱਲੋਂ ਗੁਰਦੁਆਰਾ ਨਾਨਕਸਰ ਸਾਹਿਬ, ਪਾਤਿਸ਼ਾਹੀ ਪਹਿਲੀ, ਹਕੀਮਪੁਰ (ਪੰਜਾਬ) ਵਿਖੇ 30 ਨਵੰਬਰ 2024 ਨੂੰ ਕਰਵਾਇਆ ਗਿਆ। ਇਸ ਸਮਾਗਮ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ) ਨੇ ਇਤਿਹਾਸ ਦੇ ਸਬਕਾਂ ਅਤੇ ਮੌਜੂਦਾ ਸਮੇਂ ਸਿੱਖਾਂ ਦੇ ਹਾਲਾਤ ਅਤੇ ਦਿੱਲੀ ਦਰਬਾਰ ਦੀ ਸਿੱਖਾਂ ਵਿਰੁਧ ਵਿਓਂਤਬੰਦੀ ਬਾਰੇ ਆਪਣੀ ਪੜਚੋਲ ਸਾਂਝੀ ਕੀਤੀ।