ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਤਖਤ ਸਾਹਿਬਾਨ ਦੇ ਜਥੇਦਾਰਾਂ ਵੱਲੋਂ ਬਾਦਲ ਦਲ ਦੇ ਆਗੂਆਂ ਨੂੰ ਉਹਨਾ ਦੇ ਗੁਨਾਹਾਂ ਲਈ ਲਗਾਈ ਤਨਖਾਹ ਤੋਂ ਬਾਅਦ ਇਸ ਸਿੱਖ ਵੋਟਰਾਜਨੀਤਕ ਧਿਰ ਅਤੇ ਇਸ ਦੇ ਪ੍ਰਭਾਵ ਹੇਠਲੇ ਸਿੱਖ ਅਦਾਰਿਆਂ ਤੇ ਸੰਸਥਾਵਾਂ ਵਿਚ ਖਿਲਾਰਾ ਹੋਰ ਵੀ ਵਧ ਗਿਆ ਹੈ। ਇਸ ਸਾਰੇ ਮਹੌਲ ਬਾਰੇ ਪੰਥ ਸੇਵਕ ਜਥਾ ਦੋਆਬਾ ਦੇ ਸੇਵਾਦਾਰ ਭਾਈ ਮਨਧੀਰ ਸਿੰਘ ਨਾਲ ਪੱਤਰਕਾਰ ਮਨਦੀਪ ਸਿੰਘ ਵੱਲੋਂ ਕੀਤੀ ਗਈ ਖਾਸ ਗੱਲਬਾਤ ਵਿਚ ਸਾਰੇ ਮਸਲੇ ਨੂੰ ਬਹੁਤ ਡੂੰਘਾਈ ਨਾਲ ਵਿਚਾਰਿਆ ਗਿਆ ਹੈ। ਇਹ ਗੱਲਬਾਤ ਆਪ ਸੁਣ ਕੇ ਅਗਾਂਹ ਜਰੂਰ ਸਾਂਝੀ ਕਰੋ ਜੀ।

