ਵੀਡੀਓ

ਮੌਜੂਦਾ ਹਾਲਾਤ ਦੇ ਹੱਲ ਬਾਰੇ ਸਿੱਖਾਂ ਦੀ ਵੱਖੋ-ਵੱਖਰੀ ਰਾਏ ਕਿਉਂ ਹੈ – ਭਾਈ ਮਨਧੀਰ ਸਿੰਘ ਦਾ ਵਖਿਆਨ

By ਸਿੱਖ ਸਿਆਸਤ ਬਿਊਰੋ

December 18, 2018

ਦਿੱਲੀ ਵਿਚਲੇ ਸਿੱਖ ਨੌਜਵਾਨ ਕਾਰਕੁੰਨਾਂ ਦੀ ਸਾਂਝੀ ਜਥੇਬੰਦੀ ਦਿੱਲੀ ਫਤਿਹ ਜਥਾ ਵਲੋਂ ਅਜੋਕੀ ਪੰਥਕ ਸਥਿਤੀ ਅਤੇ ਦਿੱਲੀ ਵੱਸਦੇ ਸਿੱਖਾਂ ਦੇ ਭੂਮਿਕਾ ਬਾਰੇ ਸੱਥ ਚਰਚਾ ਕਰਵਾਈ ਗਈ ।

ਇਸ ਚਰਚਾ ਵਿਚ ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਪ੍ਰੋ.ਜਗਮੋਹਨ ਸਿੰਘ, ਸਿੱਖ ਨੌਜਵਾਨ ਕਾਰਕੁੰਨ ਭਾਈ ਮਨਧੀਰ ਸਿੰਘ ਅਤੇ ਰਾਜਨੀਤੀ ਵਿਸ਼ਲੇਸ਼ਕ ਅਤੇ ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਸ਼ਾਮਲ ਹੋਏ ਇਸ ਵਿਚਾਰ ਚਰਚਾ ਤੋਂ ਉਪਰੰਤ ਸੰਗਤਾਂ ਵਲੋਂ ਬੁਲਾਰਿਆਂ ਨੂੰ ਸਵਾਲ ਵੀ ਪੁੱਛੇ ਗਏ।

ਇਸ ਮੌਕੇ ਸਿੱਖ ਕਾਰਕੁੰਨ ਭਾਈ ਮਨਧੀਰ ਸਿੰਘ ਜੀ ਨੇ ਮੌਜੂਦਾ ਪੰਥਕ ਸਥਿਤੀ ਅਤੇ ਸਿੱਖ ਹਲਕਿਆਂ ਦੇ ਵਿਚ ਇਸ ਨੂੰ ਲੈ ਕੇ ਚਲ ਰਹੀਆਂ ਵੱਖੋ-ਵੱਖਰੀਆਂ ਚਰਚਾਵਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ।’

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: