Site icon Sikh Siyasat News

ਜੀਵਨ ਸਿੰਘ ਗੁਰਮਤਿ ਸੰਗੀਤ ਨੇ 40 ਇਨਾਮ ਜਿੱਤ ਕੇ 11 ਸਾਲ ਦਾ ਰਿਕਾਰਡ ਤੋੜਿਆ

ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ (7 ਨਵੰਬਰ, 2010): ਸਥਾਨਕ ਗੁਰਦੁਆਰਾ ਹਰਚਰਨਕੰਵਲ ਸਾਹਿਬ ਵਲੋਂ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਵਿਅਕਤੀਗਤ ਕੀਰਤਨ, ਗਰੁੱਪ ਕੀਰਤਨ, ਲੈਕਚਰ, ਕਵੀਸ਼ਰੀ, ਪ੍ਰਸ਼ਨ-ਉਤਰੀ, ਗੁਰਬਾਣੀ ਕੰਠ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਭਾਈ ਜੀਵਨ ਸਿੰਘ ਗੁਰਮਤਿ ਸੰਗੀਤ ਨੇ ਸਭ ਤੋਂ ਵੱਧ 40 ਇਨਾਮ ਜਿੱਤ ਕੇ ਪਿਛਲੇ 11 ਸਾਲ ਦਾ ਰਿਕਾਰਡ ਤੋੜਿਆ। ਇਸ ਮੌਕੇ ਭਾਈ ਸੰਦੀਪ ਸਿੰਘ ਕੈਨੇਡੀਅਨ ਸੰਚਾਲਕ ਗੁਰਮਤਿ ਸੰਗੀਤ ਅਕੈਡਮੀ ਨੇ ਕਿਹਾ ਕਿ ਜੇ ਅੱਜ ਅਸੀਂ ਅਪਣੀ ਪਨੀਰੀ ਨੂੰ ਸਾਂਭ ਲੈਂਦੇ ਹਾਂ ਤਾਂ ਕੌਮ ਦੀਆਂ ਸਮੁੱਚੀਆ ਮੁਸ਼ਕਿਲਾਂ ਹੱਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਭਾਈ ਜੀਵਨ ਸਿੰਘ ਗੁਰਮਤਿ ਸੰਗੀਤ ਅਕੈਡਮੀ ਵਿੱਚ 150 ਵਿਦਿਅਰਥੀ ਕੀਰਤਨ, ਕਵੀਸ਼ਰੀ, ਲੈਕਚਰ, ਢਾਡੀ ਵਾਰਾਂ ਤੋਂ ਬਿਨਾਂ ਪੁਰਤਨ ਸ਼ਾਜ਼ਾਂ ਤਾਊਸ, ਸਰੰਗਾ, ਸਰੰਗੀ ਆਦ ’ਤੇ ਕੀਰਤਨ ਸਿੱਖ ਰਹੇ ਹਨ। ਇਹ ਸਾਡਾ ਵਿਰਸਾ ਹੈ ਤੇ ਸਾਡਾ ਫ਼ਰਜ਼ ਬਣਦਾ ਹੇ ਕਿ ਇਸ ਅਨਮੋਲ ਵਿਰਸੇ ਨੂੰ ਸਾਂਭਿਆ ਜਾਵੇ। ਅਪਣੇ ਬੱਚਿਆਂ ਨੂੰ ਸਿੱਖੀ ਦੀ ਮੁੱਖ ਧਾਰਾ ਨਾਲ ਜੋੜ ਕੇ ਹੀ ਅਸੀਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਾਂ। ਇਸ ਮੌਕੇ ਗੁਰਦੁਆਰਾ ਹਰਚਰਨਕੰਵਲ ਸਾਹਿਵ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਨੇ ਸੰਦੀਪ ਸਿੰਗ ਕੈਨੇਡੀਅਨ ਨੂੰ ਸਨਮਾਨਿਤ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version