ਮਿਉਨਚਨ (10 ਅਪ੍ਰੈਲ, 2012): ਬੱਬਰ ਖਾਲਸਾ ਜਰਮਨੀ ਦੇ ਮੁੱਖ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਗੁਰਬਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਤਾਰਾ ਬੱਬਰ ਅਤੇ ਭਾਈ ਅਮਰਜੀਤ ਸਿੰਘ ਬੱਬਰ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪੰਜਾਬ ਪੁਲਸ ਦਾ ਮੁਖੀ ਲਾਕੇ ਬਾਦਲ ਸਰਕਾਰ ਨੇ ਜੋ ਕੌਮ ਨਾਲ ਧੋਖਾ ਕੀਤਾ ਸੀ ਉਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਜਿਸ ਦਾ ਸੀਨ ਸਾਰੀ ਦੁਨੀਆ ਨੇ ਗੁਰਦਾਸਪੁਰ ਵਿਖੇ ਦੇਖਿਆ ਕਿ ਕਿਵੇਂ ਸ਼ਾਤਮਈ ਰੋਸ ਮੁਜਾਹਰਾ ਕਰਦੇ ਸਿੱਖਾਂ ਉਪਰ ਪੁਲੀਸ ਕਾਰਵਾਈ ਕੀਤੀ ਗਈ ਜਿਸ 18 ਸਾਲ ਦਾ ਅਮ੍ਰਿਤਧਾਰੀ ਹੋਣਹਾਰ ਨੌਜਵਾਨ ਭਾਈ ਜਸਪਾਲ ਸਿੰਘ ਸ਼ਹੀਦ ਹੋਇਆ ਅਤੇ ਇੱਕ ਹੋਰ ਨੌਜਵਾਨ ਰਣਜੀਤ ਸਿੰਘ ਸਖਤ ਜਖਮੀ ਹੋਇਆ! ਉਹਨਾਂ ਕਿਹਾ ਕਿ ਇਸ ਮੁਸ਼ਕਲ ਸਮੇਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਪੀੜਤ ਪ੍ਰੀਵਾਰ ਦੇ ਨਾਲ ਹਨ ਸ਼ਹੀਦ ਭਾਈ ਜਸਪਾਲ ਸਿੰਘ ਦੀ ਸੋਚ ਦੇ ਕਦਰਦਾਨ ਹਨ ਜਿਸ ਨੇ ਇੱਕ ਉਦੇਸ਼ ਲਈ ਆਪਣੀ ਜਾਨ ਪੰਥ ਉਤੋਂ ਕੁਰਬਾਨ ਕੀਤੀ ਹੈ! ਉਹਨਾ ਕਿਹਾ ਕਿ ਇਸ ਘਟਨਾ ਦੀ ਜਿੰਮੇਵਾਰੀ ਪੰਜਾਬ ਪੁਲਸ ਦਾ ਮੁਖੀ ਹੋਣ ਕਰਕੇ ਸੁਮੇਧ ਸੈਣੀ ਦੀ ਬਣਦੀ ਹੈ ਇਸ ਲਈ ਉਸ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ! ਭਾਰਤ ਦੇ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਸਿੱਖਾਂ ਦੇ ਹੱਕਾਂ ਲਈ ਅਤੇ ਇਨਸਾਫ ਲਈ ਆਪਣਾ ਯੋਗਦਾਨ ਜਿੰਮੇਦਾਰੀ ਅਤੇ ਇਮਾਨਦਾਰੀ ਨਾਲ ਪਾਵੇ! ਅੰਤ ਵਿੱਚ ਬੱਬਰ ਖਾਲਸਾ ਜਰਮਨੀ ਨੇ ਕਿਹਾ ਕਿ ਭਾਈ ਰਾਜੋਆਣਾ ਦੇ ਸਬੰਧ ਵਿੱਚ ਪੰਜਾਬ ਵਿੱਚ ਵੱਡੇ ਪੱਧਰ ਤੇ ਸਿੱਖ ਆਗੁਆਂ ਦੀ ਫੜੋ ਫੜੀ ਭਾਰਤ ਦੇ ਲੋਕ ਤੰਤਰੀ ਦਿਖਾਵੇ ਤੇ ਵੱਡਾ ਧੱਬਾ ਹੈ!
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: