ਚੰਡੀਗੜ੍ਹ : ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਭਾਈ ਹਰਮੀਤ ਸਿੰਘ(ਪੀ.ਐੱਚ.ਡੀ) ਦੀ ਯਾਦ ਵਿਚ ਸ਼ਹੀਦੀ ਸਮਾਗਮ 1 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਗੁਰਦੁਆਰਾ ਹਰਗੋਬਿੰਦ ਸਾਹਿਬ ਜੀ (ਕੋਵੈਂਟਰੀ) ਵਿਖੇ ਕਰਵਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀ ਭਾਈ ਹਰਮੀਤ ਸਿੰਘ ਨੂੰ ਦੋ ਬੰਦੂਕਧਾਰੀਆਂ ਨੇ ਲਾਹੌਰ ਨੇੜੇ ਕਤਲ ਕਰ ਦਿੱਤਾ ਸੀ। ਉਹਨਾਂ ਦੀ ਯਾਦ ਵਿਚ ਆਰੰਭ ਕਰਵਾਏ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਹਰਿਗੋਬਿੰਦ ਸਾਹਿਬ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਸ਼ਾਮ 5 ਵਜੇ ਪੈਣਗੇ। ਜਿਸ ਤੋਂ ਬਾਅਦ ਭਾਈ ਹਰਮੀਤ ਸਿੰਘ ਦੀ ਯਾਦ ਵਿਚ ਸ਼ਹੀਦੀ ਸਮਾਗਮ ਹੋਵੇਗਾ।
ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਹਰਮੀਤ ਸਿੰਘ ਨੂੰ ਸ਼ਰਧਾ ਦੇ ਭੁੱਲ ਭੇਟ ਕੀਤੇ
ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਇਹ ਕਤਲ ਸਿੱਖਾਂ ਲਈ ਚੁਣੌਤੀ ਹੈ ਅਤੇ ਸਿੱਖਾਂ ਨੂੰ ਇਸ ਕਤਲ ਦਾ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਹੈ। ਭਾਈ ਹਵਾਰਾ ਨੇ ਕਿਹਾ ਕਿ ਭਾਰਤੀ ਮੀਡੀਏ ਅਤੇ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਮਨਾਈਆਂ ਜਾ ਰਹੀਆਂ ਖੁਸ਼ੀਆਂ ਭਾਰਤ ਦੀ ਸਿੱਖਾਂ ਪ੍ਰਤਿ ਨਫ਼ਰਤ ਜੱਗ ਜ਼ਾਹਿਰ ਕਰਦੀ ਹੈ।
ਭਾਈ ਹਵਾਰਾ ਨੇ ਕਿਹਾ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਆਪਣੇ ਵਿਛੜੇ ਵੀਰ ਹਰਮੀਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਅਤੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਭਾਈ ਹਰਮੀਤ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਅਭੇਦ ਕਰ ਲੈਣ ਅਤੇ ਸਾਡੇ ਵਿਚ ਪੰਥਕ ਇਤਫ਼ਾਕ ਬਖਸਣ।