ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਭੁੱਖ ਹੜਤਾਲ ਮੁੜ ਸ਼ੁਰੂ ਕੀਤੀ

ਸਿੱਖ ਖਬਰਾਂ

ਸਿੱਖ ਰਾਜਸੀ ਨਜ਼ਰਬੰਦਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ 11ਵੇਂ ਦਿਨ ਵਿੱਚ ਦਾਖਲ, 8 ਕਿਲੋ ਭਾਰ ਘਟਿਆ

By ਸਿੱਖ ਸਿਆਸਤ ਬਿਊਰੋ

November 25, 2014

ਅੰਬਾਲਾ (24 ਨਵੰਬਰ,2014): ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਉਪਰੰਤ ਵੀ ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਭਾਈ ਗੁਰਬਖਸ ਸਿੰਘ ਖਾਲਸਾ ਵੱਲੋਂ ਸ਼ੁਰੂ ਹੜਤਾਲ 11ਵੱਲੋਂ ਦਿਨ ਵਿੱਚ ਪਹੁੰਚ ਗਈ ਹੈ, ਪਰ ਅਜੇ ਤੱਕ ਸਿੱਖ ਦੀ ਕਿਸੇ ਕੇਂਦਰੀ ਸ਼ਖਸ਼ੀਅਤ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਨ੍ਹਾਂ ਨਾਲ ਗੱਲਬਾਤ ਕਰਨ ਜਾਂ ਸਹਿਯੋਗ ਦੇਣ ਲਈ ਕੋਈ ਵੀ ਨਹੀਂ ਪਹੁੰਚਿਆਂ।

 

ਅੱਜ ਸ਼ਾਮ ਨੂੰ ਅੰਬਾਲਾ ਦੀ ਐਸ.ਡੀ.ਐਮ ਪ੍ਰਿਅੰਕਾ ਸੋਨੀ ਨੇ ਪੁਲੀਸ ਅਧਿਕਾਰੀਆਂ ਅਤੇ ਡਾਕਟਰਾਂ ਦੇ ਨਾਲ ਗੁਰਦੁਆਰਾ ਲਖਨੌਰ ਸਾਹਿਬ ਪਹੁੰਚ ਕੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭੁੱਖ ਹੜਤਾਲ ਛੱਡਣ ਦੀ ਅਪੀਲ ਕੀਤੀ।

ਬੰਦੀ ਸਿੰਘ ਰਿਹਾਈ ਮੋਰਚੇ ਤੋਂ ਭਾਈ ਖਾਲਸਾ ਦੇ ਸਮਰਥਕ ਭਾਈ ਗੁਰਪ੍ਰੀਤ ਸਿੰਘ ਗੁਰੀ ਨੇ ਸਿੱਖ ਸਿਆਸਤ ਨਾਲ ਫੌਨ ‘ਤੇ ਗੱਲਬਾਤ ਦੌਰਾਨ ਦੱਸਿਆ ਕਿ ਮੈਡੀਕਲ ਜਾਂਚ ਦੌਰਾਨ ਭਾਈ ਖਾਲਸਾ ਦਾਵਜ਼ਨ ਅੱਠ ਤੌਂ ਨੌਂ ਕਿਲੋ ਦੇ ਵਿਣਚਕਾਰ ਘੱਟ ਜਾਣ ਦਾ ਪਤਾ ਲੱਗਿਆ ਹੈ।

ਐਸ.ਡੀ.ਐਮ ਦੇ ਕਹਿਣ ਤੇ ਭਾਈ ਗੁਰਬਖ਼ਸ਼ ਸਿੰਘ ਨੇ ਆਪਣੀ ਸਿਹਤ ਦੀ ਜਾਂਚ ਕਰਾਈ ਅਤੇ ਭੁੱਖ ਹੜਤਾਲ ਰੱਖਣ ਦਾ ਕਾਰਨ ਤੇ ਉਦੇਸ਼ ਦੱਸਿਆ। ਉਨ੍ਹਾਂ ਵੱਲੋਂ ਮੁੱਖ ਮੰਤਰੀ ਹਰਿਆਣਾ ਨਾਲ ਮੁਲਾਕਾਤ ਕਰਨ ਦੀ ਬੇਨਤੀ ਤੇ ਖ਼ਾਲਸਾ ਜੀ ਨੂੰ ਮੁੱਖ ਮੰਤਰੀ ਦੇ ਦਫ਼ਤਰ ਦੇ ਸੰਪਰਕ ਨੰਬਰ ਉਪਲਬਧ ਕਰਵਾ ਦਿੱਤੇ ਗਏ। ਖ਼ਾਲਸਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਾਨੂੰਨ ਵਿਵਸਥਾ ਦੀ ਸਥਿਤੀ ਵਿਚ ਪ੍ਰਸ਼ਾਸਨ ਅਤੇ ਪੁਲੀਸ ਨੂੰ ਪੂਰਾ ਸਹਿਯੋਗ ਦੇਣਗੇ।

ਐਸ.ਡੀ.ਐਮ ਨੇ ਮੁਢਲਾ ਸਿਹਤ ਕੇਂਦਰ ਮਾਜਰੀ ਦੇ ਡਾ. ਮਨਦੀਪ ਸਿੰਘ ਨੂੰ ਸਮੇ ਸਮੇ ਸਿਰ ਗੁਰਬਖ਼ਸ਼ ਸਿੰਘ ਦੀ ਸਿਹਤ ਦੀ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ। ਅੱਜ ਗੁਰਦੁਆਰੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਖ਼ਾਲਸਾ ਨੇ ਦੱਸਿਆ ਕਿ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਹੈ ਅਤੇ ਉਹ ਕੇਵਲ ਪਾਣੀ ਪੀਂਦੇ ਹਨ ਜਾਂ ਗੁਰਦੁਆਰੇ ਵੱਲੋਂ ਸਵੇਰੇ ਦੇਗ ਦਾ ਕਿਣਕਾ ਲੈਂਦੇ ਹਨ।

ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ 14 ਨਵੰਬਰ ਤੋਂ 21 ਦਸੰਬਰ ਤੱਕ 44 ਦਿਨਾਂ ਲਈ ਇਸੇ ਉਦੇਸ਼ ਨੂੰ ਲੈ ਕੇ ਭੁੱਖ ਹੜਤਾਲ ਕੀਤੀ ਸੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਭਰੋਸਾ ਦਿਵਾਏ ਜਾਣ ’ਤੇ ਕਿ ਪੈਰਵੀ ਕਰਕੇ ਬੰਦੀਆਂ ਦੀ ਰਿਹਾਈ ਕਰਵਾਈ ਜਾਵੇਗੀ, ਉਨ੍ਹਾਂ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਸੀ ਪ੍ਰੰਤੂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਉਨ੍ਹਾਂ ਨੇ ਦੁਬਾਰਾ ਭੁੱਖ ਹੜਤਾਲ ਸ਼ੁਰੂ ਕੀਤੀ ਹੈ।

ਜ਼ਿਕਰਯੋਗ ਹੈ ਕਿ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ,ਭਾਰਤ ਦੀਆਂ ਵੱਖ-ਵੱਖ ਜ਼ੇਲਾਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ 6 ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ 14 ਨਵੰਬਰ ਤੋਂ ਭੁੱਖ ਹੜਤਾਲ ਤੇ ਹਨ।ਜਿੰਨ੍ਹਾਂ ਦੀ ਰਿਹਾਈ ਲਈ ਮੋਰਚਾ ਲਾਇਆ ਹੈ ਉਨ੍ਹਾਂ ਵਿਚੋਂ ਗੁਰਮੀਤ ਸਿੰਘ, ਲੱਖਵਿੰਦਰ ਸਿੰਘ, ਸ਼ਮਸ਼ੇਰ ਸਿੰਘ (ਸਾਰੇ ਕੇਂਦਰੀ ਜ਼ੇਲ ਬੁੜੈਲ), ਭਾਈ ਲਾਲ ਸਿੰਘ (ਸਕਿਉਰਿਟੀ ਜ਼ੇਲ ਨਾਭਾ), ਵਰਿਆਮ ਸਿੰਘ (ਯੁ.ਪੀ. ਜ਼ੇਲ),ਅਤੇ ਗੁਰਦੀਪ ਸਿੰਘ (ਗੁਲਬਰਗ ਜ਼ੇਲ ਕਰਨਾਟਕ) ਵਿੱਚ ਨਜ਼ਰਬੰਦ ਹਨ। ਜਦ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੋ ਕਿ ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਹਨ। ਉਨ੍ਹਾਂ ਦੀ ਫਾਂਸੀ ਦੀ ਸਜ਼ਾ ਰੱਦ ਹੋਣ ਕਾਰਣ ਹੁਣ ਉਹ ਵੀ ਪੱਕੀ ਰਿਹਾਈ ਦੇ ਹੱਕਦਾਰ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: