ਨਾਭਾ/ ਗੜ੍ਹਸ਼ੰਕਰ: ਭਾਈ ਮੱਖਣ ਸਿੰਘ ਬੱਬਰ ਉਰਫ ਗਿੱਲ ਨੂੰ ਉਹਨਾਂ ਦੀ ਮਾਤਾ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਣ ਲਈ 21 ਦਿਨ ਦੀ ਪੈਰੋਲ ਮਿਲ ਗਈ ਹੈ। ਉਨ੍ਹਾਂ ਦੀ ਮਾਤਾ ਮਨਸੋ ਕੌਰ ਦੀ ਅੰਤਮ ਅਰਦਾਸ ਉਨ੍ਹਾਂ ਦੇ ਪਿੰਡ ਨੂਰਪੁਰ ਜੱਟਾਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ 21 ਮਈ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਭਾਈ ਗਿੱਲ ਨੂੰ ਅੰਮ੍ਰਿਤਸਰ ਦੇ 2010 ਦੇ ਇਕ ਕੇਸ ਵਿਚ ਗੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਆਰ.ਡੀ.ਐਕਸ. ਦੀਆਂ ਧਾਰਾਵਾਂ ਤਹਿਤ 10 ਸਾਲ ਦੀ ਸਜ਼ਾ ਹੋਈ ਹੈ। ਹੁਣ ਭਾਈ ਮੱਖਣ ਸਿੰਘ ਮੈਕਸੀਮਮ ਸਕਿਊਰਿਟੀ ਜੇਲ੍ਹ, ਨਾਭਾ ਵਿਚ ਕੈਦ ਹਨ। ਉਨ੍ਹਾਂ ਦਾ ਕੇਸ ਹਾਈ ਕੋਰਟ ਵਿਚ ਸੁਣਵਾਈ ਅਧੀਨ ਹੈ।