ਚੰਡੀਗੜ੍ਹ: ਸਿਆਸੀ ਸਿੱਖ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਜੋ ਕਿ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਦੇ ਮਾਤਾ ਜੀ ਈਸ਼ਰ ਕੌਰ (105) ਅੱਜ (12 ਸਤੰਬਰ) ਸਵੇਰੇ 9 ਵਜੇ ਆਪਣੇ ਪਿੰਡ ਕਸਬਾ ਵਿਖੇ ਅਕਾਲ ਚਲਾਣਾ ਕਰ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਈਸ਼ਰ ਕੌਰ ਜੀ ਪਿਛਲੇ ਕਈ ਸਾਲਾਂ ਤੋਂ ਚੂਲੇ ਦੀ ਤਕਲੀਫ ਤੋਂ ਪੀੜਤ ਸਨ ਜਿਸ ਕਾਰਨ ਬਿਸਤਰ ‘ਤੇ ਹੀ ਰਹਿਣ ਨੂੰ ਮਜਬੂਰ ਸਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਈ ਲਾਹੌਰੀਆ ਦੇ ਸਮੁੱਚੇ ਪਰਿਵਾਰ ਨੇ ਕਿਸੇ ਨਾ ਕਿਸੇ ਰੂਪ ਵਿਚ ਥਾਣਿਆਂ ਅਤੇ ਜੇਲ੍ਹਾਂ ਵਿਚ ਸਮਾਂ ਲੰਘਾਇਆ ਹੈ। ਮਾਤਾ ਈਸ਼ਰ ਕੌਰ ਨੂੰ ਵੀ ਆਪਣੀ ਧੀਆਂ ਸਮੇਤ ਥਾਣਿਆਂ ਵਿਚ ਰਹਿਣਾ ਪਿਆ। ਭਾਈ ਲਾਹੌਰੀਆ ਦੀ ਧਰਮ ਪਤਨੀ ਬੀਬੀ ਕਮਲਜੀਤ ਕੌਰ ਨੇ ਵੀ 11 ਸਾਲ ਵੱਖ-ਵੱਖ ਜੇਲ੍ਹਾਂ ਵਿਚ ਕੱਟੇ।
ਬੀਬੀ ਕਮਲਜੀਤ ਕੌਰ ਨੇ ਦੱਸਿਆ ਕਿ ਮਾਤਾ ਜੀ ਦੀ ਮ੍ਰਿਤਕ ਦੇਹ ਫਰੀਜ਼ਰ ਵਿਚ ਰੱਖੀ ਗਈ ਹੈ ਜੋ ਕਿ ਇਸ ਸਮੇਂ ਕਸਬਾ ਭਰਾਲ ਜ਼ਿਲ੍ਹਾ ਸੰਗਰੂਰ ਵਿਖੇ ਹੈ ਅਤੇ ਭਾਈ ਲਾਹੌਰੀਆ ਨੂੰ ਸੰਸਕਾਰ ‘ਤੇ ਲਿਆਉਣ ਲਈ ਅਦਾਲਤੀ ਚਾਰਾਜੋਈ ਕੀਤੀ ਜਾ ਰਹੀ ਹੈ।
ਭਾਈ ਦਇਆ ਸਿੰਘ ਨੂੰ ਭਾਰਤ ਸਰਕਾਰ ਵਲੋਂ 1997 ਵਿਚ ਅਮਰੀਕਾ ਤੋਂ ਡਿਪੋਰਟ ਕਰ ਕੇ ਲਿਆਂਦਾ ਗਿਆ ਸੀ।