Site icon Sikh Siyasat News

ਭਾਈ ਦਇਆ ਸਿੰਘ ਲਾਹੌਰੀਆ ਹਸਪਤਾਲ ਦਾਖਲ਼, ਯੂਨਾਈਟਿਡ ਖਾਲਸਾ ਦਲ ਯੂ,ਕੇ ਨੇ ਸਿੱਖ ਜੱਥੇਬੰਦੀਆਂ ਅਤੇ ਮਨੁੱਖੀ ਅਧਿਕਾਕਾਂ ਵਾਲਿਆਂ ਨੂੰ ਕੀਤੀ ਅਪੀਲ਼

Daya-Singh-Lahoriaਲੰਡਨ ( 2 ਅਕਤੂਬਰ, 2014): ਸਾਢੇ ਅਠਾਰਾਂ ਸਾਲ ਤੋਂ ਲਗਾਤਾਰ ਜੇਹਲਾਂ ਵਿੱਚ ਸਮਾਂ ਗੁਜ਼ਾਰ ਚੁੱਕੇ ਦਿੱਲੀ ਦੀ ਤਿਹਾੜ ਜੇਹਲ ਵਿੱਚ ਬੰਦ ਭਾਈ ਦਇਆ ਸਿੰਘ ਲਾਹੌਰੀਆ ਨੂੰ ਸਿਹਤ ਵਿਗੜਨ ਕਾਰਨ ਅੱਜ ਦਿੱਲੀ ਦੇ ਦੀਨ ਦਿਆਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਭਾਈ ਦਇਆ ਸਿੰਘ ਲਾਹੌਰੀਆ ਦੇ ਢਿੱਡ ਵਿੱਚ ਪੱਥਰੀ ਸੀ ਪਰ ਜੇਹਲ ਪ੍ਰਸਾਸ਼ਨ ਵਲੋਂ ਕੋਈ ਇਲਾਜ ਨਹੀਂ ਕਰਵਾਇਆ ਗਿਆ ਜਿਸ ਕਾਰਨ ਹੁਣ ਪੱਥਰੀ ਕਾਰਨ ਇੰਨਫੈਕਸ਼ਨ ਹੋ ਚੁੱਕੀ ਹੈ ਜੋ ਕਿ ਉਸ ਦੇ ਸਾਰੇ ਸਰੀਰ ਵਿੱਚ ਫੈਲ ਗਈ ਹੈ।

ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਰਨਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਸਮੂਹ ਸਿੱਖ ਜਗਤ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਭਾਈ ਸਾਹਿਬ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਜਾਵੇ ਅਤੇ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਸਿੱਖ ਸੰਘਰਸ਼ ਦੇ ਇਸ ਯੋਧੇ ਨੂੰ ਬਚਾਉਣ ਲਈ ਅੱਗੇ ਆਉਣ।

ਸ੍ਰ, ਕਿਰਪਾਲ ਸਿਘ ਦੇ ਘਰੇ ਪਿੰਡ (ਕਸਬਾ) ਭਰਾਲ ਥਾਣਾ ਮਲੇਰਕੋਟਲਾ ਜਿਲ੍ਹਾ ਸੰਗਰੂਰ ਵਿਖੇ ਜਨਮੇ ਭਾਈ ਲਾਹੌਰੀਆ ਨੇ 1982 ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸ਼ਮੂਲੀਅਤ ਕਰ ਲਈ ਸੀ । ਇਸ ਤੋਂ ਬਾਅਦ ਰੂਪੋਸ਼ ਰਹਿ ਕੇ ਕੌਮ ਲਈ ਸੰਘਰਸ਼ ਕਰਨਾ ਜਾਂ ਜੇਹਲ ਵਿੱਚ ਬੰਦ ਰਹਿਣਾ ਹੀ ਉਸਦਾ ਜੀਵਨ ਬਣ ਗਿਆ । ਤਿੰਨ ਅਗਸਤ 1995 ਨੂੰ ਆਪਣੀ ਧਰਮ ਸੁਪਤਨੀ ਬੀਬੀ ਕਮਲਜੀਤ ਕੌਰ ਨਾਲ ਅਮਰੀਕਾ ਪੁੱਜਣ ਸਮੇਂ ਹਵਾਈ ਅੱਡੇ ਤੇ ਉਤਰਦੇ ਵਕਤ ਹੀ ਗ੍ਰਿਫਤਾਰ ਕਰ ਲਿਆ ਗਿਆ ।

ਮਨਿੰਦਰਜੀਤ ਬਿੱਟਾ ਤੇ ਕਾਤਲਾਨਾ ਹਮਲਾ ਕਰਨ ਅਤੇ ਰਜਿੰਦਰ ਮਿਰਧਾ, ਪੁੱਤਰ ਰਾਮ ਨਿਵਾਸ ਮਿਰਧਾ ਐਕਸ ਯੂਨੀਅਨ ਮਨਿਸਟਰ ਇੰਡੀਆ ਨੂੰ ਅਗਵਾ ਕਰਨ ਦਾ ਕੇਸ ਚਲਾਇਆ ਗਿਆ। ਬਿੱਟਾ ਕੇਸ ਵਿੱਚ ਬਾਇੱਜਤ ਬਰੀ ਕਰ ਦਿੱਤਾ ਗਿਆ ਪਰ ਮਿਰਧਾ ਕੇਸ ਵਿੱਚ ਉਮਰ ਕੈਦ ਹੋ ਗਈ।

ਮਿਰਧਾ ਅਗਵਾ ਕੇਸ ਵਿੱਚ ਭਾਈ ਦਇਆ ਸਿੰਘ ਨੂੰ ਉਮਰ ਕੈਦ ਅਤੇ ਬੀਬੀ ਕਮਲਜੀਤ ਕੌਰ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ।ਅੱਜ ਸਾਢੇ ਅਠਾਰਾਂ ਸਾਲ ਬੀਤ ਜਾਣ ਤੇ ਵੀ ਉਸ ਦੀ ਰਿਹਾਈ ਨਹੀਂ ਹੋ ਰਹੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version