ਨਵੀਂ ਦਿੱਲੀ( 18 ਫਰਵਰੀ, 2015): ਸਿੱਖ ਸੰਘਰਸ਼ ਦੇ ਯੋਧੇ ਭਾਈ ਦਇਆ ਸਿੰਘ ਲਾਹੌਰੀਆ ਨੂੰ ਪਿੱਤੇ ਦੀ ਪਥਰੀ ਦੇ ਸਫ਼ਲ ਅਪ੍ਰੇਸ਼ਨ ਤੋਂ ਬਾਅਦ ਬੀਤੇ ਦਿਨੀਂ ਮੁੜ ਤੋਂ ਰੋਹਿਣੀ ਜੇਲ੍ਹ ਵਿਚ ਭੇਜ ਦਿੱਤਾ ਗਿਆ। ਕੁੱਝ ਦਿਨ ਪਹਿਲਾਂ ਭਾਈ ਲਾਹੌਰੀਆ ਦਾ ਇਥੋਂ ਦੇ ਦੀਨ ਦਿਆਲ ਹਸਪਤਾਲ ਵਿਚ ਪਥਰੀ ਦਾ ਅਪ੍ਰੇਸ਼ਨ ਹੋਇਆ ਸੀ।
ਭਾਈ ਲਾਹੌਰੀਆ ਨੁਮ ਰੋਹਣੀ ਜੇਲ੍ਹ ਵਿਚ ਮਿਲ ਕੇ ਆਈ ਉਨ੍ਹਾਂ ਦੀ ਪਨਤੀ ਬੀਬੀ ਕਮਲਜੀਤ ਕੌਰ ਅਤੇ ਭੈਣ ਸੁਖਵੰਤ ਕੌਰ ਨੇ ਦਸਿਆ ਕਿ ਭਾਈ ਲਾਹੌਰੀਆ ਦੀ ਸਿਹਤ ਵਿਚ ਫ਼ਰਕ ਨਜ਼ਰ ਆਉਂਦਾ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਵੱਧ ਤੋਂ ਵੱਧ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਭਾਈ ਦਇਆ ਸਿੰਘ ਲਾਹੌਰੀਆ ਨੇ ਕੌਮ ਦੇ ਨਾਮ ਭੇਜੇ ਸੁਨੇਹੇ ਵਿੱਚ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੁਰਤ ਸਿੰਘ ਦਾ ਕੌਮ ਇੱਕਮੁੱਠ ਹੋਕੇ ਸਾਥ ਦੇਵੇ ਅਤੇ ਸਮੂਹ ਸਿੱਖ ਜੱਥੇਬੰਦੀਆਂ ਬਾਪੂ ਸੁਰਤ ਸਿੰਘ ਵੱਲੋਂ ਆਰੰਭੇ ਸੰਘਰਸ਼ ਵਿੱਚ ਆਪੋ ਆਪਣੇ ਵਿੱਤ ਮੂਜਬ ਯੋਗਦਾਨ ਪਾਉਣ।