ਵੀਡੀਓ

ਹਥਕੜੀਆਂ ਵਿਚ ਭਾਈ ਪਰਮਜੀਤ ਸਿੰਘ ਭਿਉਰਾ ਨੇ ਪਿਤਾ ਦੇ ਅੰਤਮ ਸੰਸਕਾਰ ’ਚ ਹਿੱਸਾ ਲਿਆ

By ਸਿੱਖ ਸਿਆਸਤ ਬਿਊਰੋ

May 27, 2016

ਰੋਪੜ: ਸਿਆਸੀ ਸਿੱਖ ਕੈਦੀ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਵੀਰਵਾਰ ਨੂੰ ਆਪਣੇ ਪਿਤਾ ਦੇ ਅੰਤਮ ਸੰਸਕਾਰ ’ਚ ਸ਼ਾਮਲ ਹੋਣ ਲਈ ਸਿਰਫ ਦੋ ਘੰਟੇ ਦੀ ਪੈਰੋਲ ਮਿਲੀ ਸੀ। ਭਾਈ ਭਿਉਰਾ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।

ਭਾਈ ਭਿਉਰਾ ਦੇ ਪਿਤਾ ਬਾਪੂ ਜਗਜੀਤ ਸਿੰਘ 23 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ, ਵੀਰਵਾਰ ਨੂੰ ਉਨ੍ਹਾਂ ਦਾ ਅੰਤਮ ਸੰਸਕਾਰ ਸੀ।

ਭਾਈ ਭਿਉਰਾ ਨੂੰ ਸਿੱਧਾ ਸ਼ਮਸ਼ਾਨ ਘਾਟ ਹੀ ਲਿਆਂਦਾ ਗਿਆ। ਜਿੰਨੀ ਦੇਰ ਉਹ ਅੰਤਮ ਸੰਸਕਾਰ ’ਚ ਸ਼ਾਮਲ ਰਹੇ, ਉਨ੍ਹਾਂ ਦੇ ਹਥਕੜੀਆਂ ਲੱਗੀਆਂ ਰਹੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: