ਸਮਾਗਮ ਮੌਕੇ ਸਿਰੋਪਾਉ ਬਖਸ਼ਿਸ਼ ਪ੍ਰਾਪਤ ਵਿਅਕਤੀ ਪ੍ਰਬੰਧਕਾਂ ਨਾਲ

ਵਿਦੇਸ਼

ਸੈਨਹੋਜੇ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ ਗਿਆ

By ਸਿੱਖ ਸਿਆਸਤ ਬਿਊਰੋ

March 04, 2015

ਕੈਲੀਫੋਰਨੀਆ (3 ਮਾਰਚ, 2015): ਗੁਰਦੁਆਰਾ ਸਾਹਿਬ ਸੈਨਹੋਜੇ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ ਗਿਆ ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਗਰੋਂ ਗੁਰੂ ਘਰ ਦੇ ਕੀਰਤਨੀ ਜਥਿਆਂ, ਢਾਡੀ ਜਥਿਆਂ, ਕਥਾਵਾਚਕ ਅਤੇ ਬੁਲਾਰਿਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ।

ਸਿੱਖ ਧਰਮ ਦੇ ਸੁਨਹਿਰੀ ਅਸੂਲਾਂ, ਜਿਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਗੁਰੂ ਸਾਹਿਬਾਨਾਂ ਨੇ ਜਾਤਪਾਤ ਦੇ ਕੋਹੜ ਨੂੰ ਖਤਮ ਕਰਕੇ ਸਭ ਨੂੰ ਬਰਾਬਰਤਾ ਬਖਸ਼ ਕੇ ਮਾਣ-ਸਨਮਾਨ ਨਾਲ ਜਿਊਣ ਦਾ ਹੱਕ ਦਿੱਤਾ, ਬਾਰੇ ਸੰਗਤ ਦਾ ਧਿਆਨ ਕੇਂਦਰਿਤ ਕੀਤਾ ।

ਸਾਰੇ ਬੁਲਾਰਿਆਂ ਨੇ ਗੁਰਦੁਆਰਾ ਕਮੇਟੀ ਦੀ ਭਗਤ ਰਵਿਦਾਸ ਦਾ ਜਨਮ ਦਿਹਾੜਾ ਕੌਮਾਂਤਰੀ ਪੱਧਰ ‘ਤੇ ਮਨਾਉਣ ਦੀ ਸ਼ਲਾਘਾ ਕੀਤੀ ।ਇਸ ਸਮੇਂ ਭਗਤ ਰਵਿਦਾਸ ਜੀ ਨਾਲ ਸੰਬੰਧਿਤ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕ ਜੋ ਦੂਰੋਂ-ਨੇੜਿਉਂ ਹਾਜ਼ਰੀਆਂ ਭਰਨ ਆਏ ਸਨ ਜਿਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਜਗਦੇਵ ਰਾਮਪਾਲ, ਅਜੇਪਾਲ, ਵਿਨੋਦ ਕੁਮਾਰ ਚੁੰਬਰ, ਸੋਮਨਾਥ ਭਾਟੀਆ, ਬਲਬੀਰ ਮੱਲ, ਜਸਵਿੰਦਰ ਬੰਗਾ, ਸੰਤੋਖ ਸਿੰਘ ਸਰੋਆ, ਜਗਤਾਰ ਭਾਟੀਆ, ਵਿਨੋਦ ਜੱਖੂ, ਕੁਲਵੰਤ ਸਿੰਘ ਸਿੱਧੂ, ਤਰਸੇਮ ਲਾਲ ਮੁਦਰਾ, ਸੁਰਿੰਦਰ ਸਿੰਘ ਪਟਵਾਰੀ, ਗੁਪਾਲ ਸਿੰਘ, ਬਲਜੀਵਨ ਧਾਰੀਵਾਲ, ਓਮ ਪ੍ਰਕਾਸ਼ ਚੁੰਬਰ, ਹਰਬੰਸ ਮਹੇ ਅਤੇ ਸੁਖਦੇਵ ਸਿੰਘ ਗ੍ਰੰਥੀ ਗੁਰਦੁਆਰਾ ਸਾਹਿਬ ਪਿਟਸਬਰਗ ਦਾ ਸੈਨਹੋਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ।

ਇਸ ਸਮੇਂ ਸਮੁੱਚੀ ਸੈਨਹੋਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਮੇਟੀ ਦੇ ਸਹਿਯੋਗੀ ਹਾਜ਼ਰ ਸਨ ।ਸਟੇਜ ਸਕੱਤਰ ਦੀ ਸੇਵਾ ਪ੍ਰੀਤਮ ਸਿੰਘ ਗਰੇਵਾਲ ਨੇ ਨਿਭਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: