Site icon Sikh Siyasat News

ਪੰਜਾਬ ਦੀ ਕਰਜ਼ੇਮਾਰੀ ਕਿਸਾਨੀ ਅਤੇ ਜਵਾਨੀ ਨੂੰ ਆਸਵਾਦੀ ਸੁਨੇਹਾ ਦਿੰਦੀ ਛੋਟੀ ਫਿਲਮ: ਬੇਰੁਜ਼ਗਾਰ

ਚੰਡੀਗੜ੍ਹ ( 8 ਮਾਰਚ, 2016): ਪਰਦੀਪ ਸਿੰਘ ਅਤੇ ਪੰਜ ਤੀਰ ਰਿਕਾਰਡਜ਼ ਵੱਲੋਂ ਸਿੱਖੀ ਅਸੂਲਾਂ ਅਤੇ ਸ਼ਾਨਾਂਮੱਤੀਆਂ ਸਿੱਖ ਰਵਾਇਤਾਂ, ਪੰਜਾਬ ਦੀ ਜਵਾਨੀ ਨੂੰ ਖਾ ਰਹੇ ਨਸ਼ਿਆਂ ਦੇ ਦੈਂਤ ਅਤੇ ਪੰਜਾਬ ਦੇ ਸੱਭਿਆਚਾਰ ਮਾਹੌਲ ਨੂੰ ਗੰਧਲਾ ਕਰ ਰਹੇ ਰੀਤਾਂ ਰਿਵਾਜ਼ਾਂ ‘ਤੇ ਨਿਵੇਕਲੇ ਅੰਦਾਜ਼ ਵਿੱਚ ਛੋਟੀਆਂ ਫਿਲਮਾਂ ਦਰਸ਼ਕਾਂ ਦੇ ਰੁਬਰੂ ਕਰਨ ਤੋਂ ਬਾਅਦ ਪੰਜਾਬ ਵਿੱਚ ਕਰਜ਼ੇ ਦੇ ਭਾਰ ਹੇਠ ਦੱਬੀ ਕਿਸਾਨੀ ਵਿੱਚ ਖੁਦਕੁਸ਼ੀਆਂ ਦੇ ਪੈਦਾ ਹੋਏ ਰੁਝਾਨ ਅਤੇ ਪੰਜਾਬ ਦੀ ਜਵਾਨੀ ਵਿੱਚ ਪਸਰੀ ਬੇਰੁਜ਼ਗਾਰੀ ਨੂੰ ਆਪਣੀ ਨਵੀ ਫਿਲਮ ਦਾ ਵਿਸ਼ਾ ਬਣਾਇਆ ਹੈ।

ਇਸ ਛੋਟੀ ਫਿਲਮ ਵਿੱਚ ਕਿਸਾਨਾਂ ਦੀ ਮੂਲ ਸਮੱਸਿਆ ਕਰਜ਼ੇ ਦਾ ਕਾਰਣ ਦੱਸਣ ਦੀ ਬਜ਼ਾਏ ਜਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਵਰਤਾਰਾ ਬਿਆਨਣ ਦੀ ਬਜ਼ਾਏ, ਆਸਾਵਾਦੀ ਸੋਚਣੀ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ।

ਫਿਲਮ ਵਿੱਚ ਇਹ ਵੀ ਵਿਖਾਇਆ ਗਿਆ ਹੈ ਕਿ ਕਰਜ਼ੇ ਅਤੇ ਬੇਰੁਜ਼ਗਾਰੀ ਤੋਂ ਤੰਗ ਆਕੇ ਇਸ ਤੋਂ ਖਹਿੜਾ ਛੁਡਾਉਣ ਲਈ ਨਸ਼ੇ ਵੇਚਣ ਵਰਗੇ ਮਾੜੇ ਧੰਦੇ ਕਰਕੇ ਜੀਵਨ ਬਰਬਾਦ ਕਰਨ ਵਾਲੇ ਪਾਸੇ ਨਹੀ ਜਾਣਾ ਚਾਹੀਦਾ। ਦਿਨ ਬਦਲਦਿਆਂ ਦੇਰ ਨਹੀ ਲੱਗਦੀ।

ਇਸ ਫਿਲਮ ਦਾ ਨਿਰਦੇਸ਼ਨ ਸੰਗਤ ਢਿੱਲੋਂ ਅਤੇ ਹੰਸਪਾਲ ਸਿੰਘ ਨੇ ਕੀਤਾ ਹੈ। ਫਿਲਮ ਦੀ ਕਹਾਣੀ ਹੰਸਪਾਲ ਸਿੰਘ ਨੇ ਲਿਖੀ ਹੈ ਅਤੇ ਇਸ ਫਿਲਮ ਨੂੰ ਪਿੱਠ ਵਰਤੀ ਅਵਾਜ਼ ਗੁਰਲੀਨ ਕੌਰ ਨੇ ਦਿੱਤੀ ਹੈ।

ਫਿਲਮ ਵਿੱਚ ਹੰਸਪਾਲ ਸਿੰਘ, ਦਵਿੰਦਰ ਸਿੰਘ ਮਨਜੋਤ ਸਿੰਘ, ਸਰਬਜੋਤ ਸਿੰਘ ਗਿੱਲ, ਹਰਮਿੰਦਰ ਸੋਹੀ, ਗੁਰਵਿੰਦਰ ਸਿੰਘ ਸੋਹਲ, ਅਮਨ ਧਾਲੀਵਾਲ, ਦਵਿੰਦਰ ਮੰਗਤ ਨੇ ਭੂਮਿਕਾ ਨਿਭਾਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version