ਭਾਈ ਜਗਤਾਰ ਸਿੰਘ ਤਾਰਾ ਪੁਲਿਸ ਹਿਰਾਸਤ ਵਿੱਚ (ਫਾਈਲ ਫੋਟੋ)

ਸਿੱਖ ਖਬਰਾਂ

ਬੇਅੰਤ ਸਿੰਘ ਕਤਲ ਕਾਂਡ: ਭਾਈ ਜਗਤਾਰ ਸਿੰਘ ਤਾਰਾ ਖਿਲਾਫ ਸੁਣਵਾਈ 22 ਅਗਸਤ ਤੋਂ ਹੋਵੇਗੀ ਸ਼ੁਰੂ

By ਸਿੱਖ ਸਿਆਸਤ ਬਿਊਰੋ

August 06, 2015

ਚੰਡੀਗੜ੍ਹ (5 ਅਗਸਤ, 2015): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਭਾਈ ਜਗਤਾਰ ਸਿੰਘ ਤਾਰਾ ਖਿਲਾਫ ਚੰਡੀਗੜ੍ਹ ਦੇ ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਜੇਐਸ ਸਿੱਧੂ ਦੀ ਅਦਾਲਤ ’ਚ  ਵੱਖਰੀ ਸੁਣਵਾੲੀ 20 ਅਗਸਤ ਤੋਂ ਸ਼ੁਰੂ ਹੋਵੇਗੀ। ਅਦਾਲਤ ਵਲੋਂ ਸੀਬੀਆੲੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਮਾਡਲ ਜੇਲ੍ਹ ਬੁਡ਼ੈਲ ਦੇ ਸੁਪਰਡੈਂਟ ਨੇ ਅਦਾਲਤ ਨੂੰ  ਇੱਕ ਪੱਤਰ ਲਿਖ ਕੇ ਤਾਰਾ ਵਿਰੁੱਧ ਕੇਸ ਚਲਾੳੁਣ ਦੀ ਮੰਗ ਕੀਤੀ ਸੀ। ਅਦਾਲਤੀ ਸੁਣਵਾੲੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਭਾਈ ਤਾਰਾ ਪਹਿਲਾਂ ਹੀ ਕੇਸ ਨਾ ਲਡ਼ਨ ਦਾ ਐਲਾਨ ਕਰ ਚੁੱਕਾ ਹੈ।

ਅਦਾਲਤ ਵਲੋਂ ਸੀਬੀਆੲੀ ਨੂੰ ਇੱਕ ਹੋਰ ਪੱਤਰ ਲਿਖ ਕੇ ਕੇਸ ਨਾਲ ਸਬੰਧਤ ਰਿਕਾਰਡ ਭੇਜਣ ਵਾਸਤੇ ਕਹਿ ਦਿੱਤਾ ਗਿਆ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੰਜਾਬ ਸਕੱਤਰੇਤ ਮੂਹਰੇ ਬੰਬ ਧਮਾਕੇ ਵਿੱਚ ਮੌਤ ਹੋ ਗੲੀ ਸੀ। ਇਹ ਵਾਰਦਾਤ 31 ਅਗਸਤ 1995 ਦੀ ਹੈ। ਸੀਬੀਆੲੀ ਵਲੋਂ ਕੇਸ ਦੇ ਨੌਂ ਦੇ ਵਿਰੁੱਧ ਕੇਸ ਚਲਾਇਆ ਗਿਆ ਸੀ ਅਤੇ ਅਦਾਲਤ ਵਲੋਂ ਅੱਠ ਨੂੰ ਸਜ਼ਾ ਸੁਣਾੲੀ ਜਾ ਚੁੱਕੀ ਹੈ।

ਭਾਈ ਜਗਤਾਰ ਸਿੰਘ ਤਾਰਾ ੳੁਸ ਵੇਲੇ ਜੇਲ੍ਹ ਵਿਚੋਂ ਫਰਾਰ ਹੋ ਚੁੱਕਾ ਸੀ ਜਿਸ ਕਰਕੇ ੳੁਸ ਨੂੰ ਫੈਸਲੇ ਤੋਂ ਬਾਹਰ ਰੱਖਿਆ ਗਿਆ ਸੀ। ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿੳੁਰਾ ਅਤੇ ਜਗਤਾਰ ਸਿੰਘ ਤਾਰਾ 22 ਜਨਵਰੀ ਦੀ ਰਾਤ ਨੂੰ ਜੇਲ੍ਹ ਵਿਚੋਂ ਫਰਾਰ ਹੋ ਗਏ ਸਨ। ਭਾਈ ਹਵਾਰਾ ਅਤੇ ਭਾਈ ਭਿੳੁਰਾ ਨੂੰ ਪੁਲੀਸ ਨੇ ਛੇਤੀ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਕਿ ਜਗਤਾਰ ਸਿੰਘ ਤਾਰਾ ਲੰਘੀ ਜਨਵਰੀ  ਵਿੱਚ ਪੁਲਿਸ ਨੇ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ।।

 ਕੇਸ ਨਾਲ ਸਬੰਧਤ   ਭਾਈ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰੰਘ ਤਾਰਾ, ਪਰਮਜੀਤ ਸਿੰਘ ਭਿੳੁਰਾ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਨਵਜੋਤ ਸਿੰਘ, ਸਮਸ਼ੇਰ ਸਿੰਘ ਅਤੇ ਨਸੀਬ ਸਿੰਘ ਦੇ ਨਾਂ ਸ਼ਾਮਲ ਕੀਤੇ ਗਏ ਸਨ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਹੋੲੀ ਸੀ ਅਤੇ ੳੁਸ ਨੂੰ ਕੇਂਦਰੀ ਜੇਲ੍ਹ ਪਟਿਆਲਾ ਰੱਖਿਆ ਗਿਆ ਹੈ।

ਭਾਈ  ਤਾਰਾ ਵਲੋਂ ਜੇਲ੍ਹ ਵਿਚੋਂ ਫਰਾਰ ਹੋਣ ਤੋਂ ਪਹਿਲਾਂ ਵੀ ਅਦਾਲਤ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਸੀ ਕਿ ੳੁਸ ਦਾ ਭਾਰਤ ਦੇ ਕਾਨੂੰਨ ਵਿੱਚ ਵਿਸਵਾਸ਼ ਨਹੀਂ ਹੈ ਇਸ ਕਰਕੇ ਕੁਝ ਵੀ ਕਹਿਣ ਦੀ ਲੋਡ਼ ਨਹੀਂ ਸਮਝ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: