ਚੰਡੀਗੜ੍ਹ: ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਬੀਤੇ ਕੱਲ੍ਹ (9 ਅਕਤੂਬਰ, 2017) ਨੂੰ ਪੇਸ਼ ਨਹੀਂ ਹੋਏ।
ਕਮਿਸ਼ਨ ਨੇ ਕਮੇਟੀ ਉਤੇ ਅੜਿੱਕੇ ਡਾਹੁਣ ਵਾਲੀ ਪਹੁੰਚ ਅਤੇ ਨਾ ਮਿਲਵਰਤਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਇਸ ਮੁੱਦੇ ਉਤੇ ਸਿਆਸਤਦਾਨਾਂ ਦੀ ਸੁਰ ਵਿੱਚ ਸੁਰ ਮਿਲਾ ਰਹੀ ਹੈ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੰਮਨ ਜਾਰੀ ਕਰਨ ਬਾਰੇ ਗ਼ਲਤ ਜਾਣਕਾਰੀ ਫੈਲਾ ਰਹੀ ਹੈ, ਜਦੋਂ ਕਿ ਉਸ ਨੂੰ ਭਲੀ ਭਾਂਤ ਪਤਾ ਹੈ ਕਿ ਅਜਿਹੇ ਕੋਈ ਸੰਮਨ ਜਾਰੀ ਨਹੀਂ ਹੋਏ। ਕਮਿਸ਼ਨ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਤੋਂ ਇਹ ਆਸ ਕੀਤੀ ਜਾ ਰਹੀ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਵਿੱਚ ਕਮਿਸ਼ਨ ਦੀ ਮਦਦ ਵਾਸਤੇ ਅੱਗੇ ਆਏਗੀ। ਜਿਹੜੇ ਇਤਰਾਜ਼ ਉਠਾ ਰਹੇ ਹਨ, ਜਾਪਦਾ ਹੈ ਕਿ ਉਹ ਬੇਅਦਬੀ ਦੀਆਂ ਘਟਨਾਵਾਂ ਤੋਂ ਪਰਦਾ ਉੱਠਣ ਨਹੀਂ ਦੇਣਾ ਚਾਹੁੰਦੇ। ਸ਼੍ਰੋਮਣੀ ਕਮੇਟੀ ਦਾ ਜ਼ਿਕਰ ਕਰਦਿਆਂ ਕਮਿਸ਼ਨ ਨੇ ਕਿਹਾ ਕਿ ਸਹਿਯੋਗ ਨਾ ਦੇਣ ਵਾਲੇ ਵਤੀਰੇ ਕਾਰਨ ਕਮਿਸ਼ਨ ਇਸ ਮਾਣਮੱਤੀ ਸੰਸਥਾ ਦੇ ਵਿਚਾਰਾਂ ਤੋਂ ਵਾਂਝਾ ਰਹਿ ਗਿਆ। ਕਮਿਸ਼ਨ ਕੋਲ ਚੁਣਨ ਲਈ ਕਈ ਰਾਹ ਸਨ ਪਰ ਉਹ ਮਿਲੇ ਟੀਚੇ ਪ੍ਰਤੀ ਖ਼ੁਦ ਨੂੰ ਸਮਰਪਿਤ ਰੱਖੇਗਾ। ਕਮਿਸ਼ਨ ਹੁਣ ਅਪ੍ਰਮਾਣਿਤ ਰਿਕਾਰਡ ਉਤੇ ਨਿਰਭਰ ਕਰੇਗਾ ਪਰ ਹਾਲੇ ਵੀ ਸ਼੍ਰੋਮਣੀ ਕਮੇਟੀ ਤੋਂ ਸਹਿਯੋਗ ਦਾ ਇੰਤਜ਼ਾਰ ਰਹੇਗਾ।
ਸਬੰਧਤ ਖ਼ਬਰ:
ਜ਼ਿਕਰਯੋਗ ਹੈ ਕਿ ਕੈਪਟਨ ਅੰਮਰਿੰਦ ਸਿੰਘ ਨੇ ਪਿਛਲੀ (ਬਾਦਲ ਦਲ ਦੀ) ਸਰਕਾਰ ਵਲੋਂ ਬਣਾਏ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਕੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਸੀ।
ਸਬੰਧਤ ਖ਼ਬਰ:
ਸ਼੍ਰੋਮਣੀ ਕਮੇਟੀ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਰੱਦ ਕਰਨਾ ਬਿਲਕੁਲ ਸਹੀ ਕਦਮ: ਬਾਬਾ ਧੁੰਮਾ …