ਬਾਪੂ ਸੂਰਤ ਸਿੰਘ ਦੇ ਜਵਾਈ ਦਾ ਸ਼ਿਕਾਗੋ ਵਿਚ ਕਤਲ

ਸਿੱਖ ਖਬਰਾਂ

ਬਾਪੂ ਸੂਰਤ ਸਿੰਘ ਦੇ ਜਵਾਈ ਦਾ ਸ਼ਿਕਾਗੋ ਵਿਚ ਕਤਲ

By ਸਿੱਖ ਸਿਆਸਤ ਬਿਊਰੋ

August 18, 2015

ਲੁਧਿਆਣਾ (17 ਅਗਸਤ,2015): ਬਾਪੂ ਸੂਰਤ ਸਿੰਘ ਖ਼ਾਲਸਾ ਦੇ ਜਵਾਈ ਦਾ ਅੱਜ ਸਵੇਰੇ ਸ਼ਿਕਾਗੋ ਸ਼ਹਿਰ ‘ਚ ਕੁਝ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ।

ਜਾਣਕਾਰੀ ਅਨੁਸਾਰ ਮਿ੍ਤਕ ਸਤਵਿੰਦਰ ਸਿੰਘ ਭੋਲਾ ਪਿੱਛਲੇ ਕਾਫੀ ਸਮੇਂ ਤੋਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ‘ਚ ਰਹਿ ਰਹੇ ਸਨ ਅਤੇ ਉਥੇ ਆਪਣਾ ਕਾਰੋਬਾਰ ਕਰਦੇ ਸਨ ।

ਉਨ੍ਹਾਂ ਦੀ ਪਤਨੀ ਤੇ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਲੜਕੀ ਸਰਵਿੰਦਰ ਕੌਰ ਅਜੇ 2 ਅਗਸਤ ਨੂੰ ਹੀ ਲੁਧਿਆਣਾ ਤੋਂ ਸ਼ਿਕਾਗੋ ਗਏ ਸਨ । ਬੀਬੀ ਸਰਵਿੰਦਰ ਕੌਰ ਆਪਣੇ ਪਿਤਾ ਦੇ ਸੰਘਰਸ਼ ‘ਚ ਸ਼ਾਮਿਲ ਹੋਣ ਲਈ ਖਾਸ ਤੌਰ ‘ਤੇ ਅਮਰੀਕਾ ਤੋਂ ਇਥੇ ਆਏ ਸਨ ।

ਘਟਨਾ ਅੱਜ ਦੁਪਹਿਰ 11.45 ਵਜੇ ਉਸ ਵਕਤ ਵਾਪਰੀ ਜਦੋਂ ਸ: ਭੋਲਾ ‘ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ । ਗੰਭੀਰ ਹਾਲਤ ‘ਚ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ । ਬਾਪੂ ਖਾਲਸਾ ਦੇ ਸਮਰਥਕ ਇਸ ਨੂੰ ਉਨ੍ਹਾਂ ਦੇ ਸੰਘਰਸ਼ ਨਾਲ ਜੋੜ ਰਹੇ ਹਨ ਅਤੇ ਇਸ ਨੂੰ ਇਕ ਸਾਜਿਸ਼ ਦੱਸ ਰਹੇ ਹਨ ।

“ਬਾਪੂ ਸੂਰਤ ਸਿੰਘ – ਸੰਘਰਸ਼ ਜਾਰੀ ਹੈ” ਫੇਸਬੁੱਕ ਪੰਨੇ ਉੱਤੇ ਕਿਹਾ ਗਿਆ ਹੈ ਕਿ:- “ਇਹ ਕਾਰਾ ਪੰਜਾਬ ‘ਚ ਬਾਪੁ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਖਤਮ ਕਰਨ ਦੇ ਮਨਸੂਬੇ ਨਾਲ ਕੀਤਾ ਗਿਆ ਹੈ, ਤਾਂ ਕਿ ਬਾਪੁ ਸੂਰਤ ਸਿੰਘ ਮਰਨ ਵਰਤ ਛੱਡ ਦੇਣ!”।

ALSO READ: Sikh Federation UK suspect Indian Agencies’ hand behind murder of Bapu Surat Singh’s son-in-law Bapu Surat Singh Khalsa’s son-in-law murdered in Chicago

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: