ਮੰਡੀ ਕਿੱਲਿਆਂਵਾਲੀ: ਮਾਨਸਾ ਦੇ ਦੋ ਬਾਦਲ ਦਲ ਦੇ ਧੜਿਆਂ ਨੇ ਅੱਜ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਰਿਹਾਇਸ਼ ‘ਤੇ ਖੂਬ ਮਾਰ ਕੁਟਾਈ ਕੀਤੀ। ਨਗਰ ਕੌਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਦਾ ਦੋਸ਼ ਹੈ ਕਿ ਨਗਰ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਉਸ ਦੇ ਸਾਥੀਆਂ ਨੇ ਉਸ ‘ਤੇ ਹਮਲਾ ਕਰਕੇ ਉਸ ਦੀ ਮਾਰਕੁੱਟ ਕਰਦਿਆਂ ਉਸ ਦੀ ਪੱਗ ਲਾਹ ਦਿੱਤੀ ਅਤੇ ਉਸ ਦੇ ਸਾਥੀ ਕੌਾਸਲਰ ਮਨਦੀਪ ਸਿੰਘ ਗੋਰਾ ਨੂੰ ਜ਼ਖ਼ਮੀ ਕਰ ਦਿੱਤਾ ।
ਆਪਣੀ ਵਿਥਿਆ ਪੱਤਰਕਾਰਾਂ ਨੂੰ ਦੱਸਦਿਆ ਗੁਰਮੇਲ ਸਿੰਘ ਸਮੇਤ 10 ਕੌਾਸਲਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਗਰ ਪਾਲਿਕਾ ਵਿਚ ਪ੍ਰਧਾਨ ਕਾਕਾ ਵਿਰੁੱਧ 20 ਅਪ੍ਰੈਲ ਨੂੰ ਬੇਭਰੋਸਗੀ ਦਾ ਮਤਾ ਪਾਇਆ ਗਿਆ ਸੀ ਅਤੇ ਮਤੇ ਉਪਰ 27 ਵਿਚੋਂ 21 ਕੌਾਸਲਰਾਂ ਦੇ ਦਸਤਖਤ ਹਨ ।ਇਸ ਸਬੰਧੀ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਬਾਦਲ ਵਿਖੇ ਬੁਲਾਇਆ ਸੀ ।
ਉਨ੍ਹਾਂ ਦਾ ਪੱਖ ਸੁਣਦਿਆਂ ਇਸ ਸਬੰਧੀ ਡਿਪਟੀ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੰੂ ਜਾਂਚ ਦਾ ਭਰੋਸਾ ਦਿੱਤਾ ਗਿਆ ਸੀ ।ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹ ਉਪ ਮੁੱਖ ਮੰਤਰੀ ਦੇ ਕੋਲੋ ਉਠ ਕੇ ਬਾਹਰ ਆਏ ਤਾਂ ਪ੍ਰਧਾਨ ਕਾਕਾ ਅਤੇ ਨਾਲ ਆਏ ਬਲੌਰ ਸਿੰਘ, ਜਸਪਾਲ ਕਾਲਾ ਅਤੇ ਠੇਕੇਦਾਰ ਰਜੀਵ ਕੁਮਾਰ ਨੇ ਉਨ੍ਹਾਂ ਦੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਹ ਸਾਰੇ ਹੀ ਆਪਣੀਆਂ ਗੱਡੀਆਂ ਵਿਚ ਫ਼ਰਾਰ ਹੋ ਗਏ ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੰਬੀ ਪੁਲਿਸ ਨੰੂ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਅਤੇ ਸਾਰੇ ਕੌਾਸਲਰਾਂ ਨੇ ਥਾਣਾ ਲੰਬੀ ਵਿਖੇ ਆਪਣੇ ਬਿਆਨ ਦਰਜ ਕਰਾਏ ਹਨ ।ਇਸ ਮੌਕੇ ਉਨ੍ਹਾਂ ਨਾਲ ਸਾਬਕਾ ਨਗਰ ਪ੍ਰਧਾਨ ਨਰੋਤਮ ਸਿੰਘ ਚਹਿਲ, ਡਾ. ਬਖਸੀਸ਼ ਸਿੰਘ, ਗੁਰਦੀਪ ਸਿੰਘ ਸੇਖੋਂ, ਮਹਿੰਦਰ ਕੌਰ ਢਿੱਲੋਂ ਦੇ ਪੁੱਤਰ ਦਵਿੰਦਰ ਸਿੰਘ ਖਿੱਲੋਂ, ਕੌਾਸਲਰ ਜਗਬੀਰ ਕੌਰ ਦੇ ਪਤੀ ਰਾਜਪਾਲ ਸਿੰਘ, ਮਲਦੀਪ ਢਿੱਲੋਂ, ਰਮੇਸ਼ ਰਾਜੀ,ਗੁਰਜੰਟ ਸਿੰਘ, ਜੁਗਰਾਜ ਸਿੰਘ (ਸਾਰੇ ਕੌਾਸਲਰ) ਸਨ ।
ਐਸ. ਐਸ. ਓ. ਗੁਰਪ੍ਰੀਤ ਸਿੰਘ ਬੈਂਸ ਨੇ ਇਸ ਸਬੰਧੀ ਦੱਸਿਆ ਕਿ ਤਿ੍ਲੋਕ ਚੰਦ ਸਬ ਇੰਸਪੈਕਟਰ ਵੱਲੋਂ ਦੋਹਾ ਧਿਰਾਂ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ