Site icon Sikh Siyasat News

ਬਾਦਲ ਦਲ ਦੇ ਆਗੂ ਸਿਰਸਾ ਨੇ ਭਾਜਪਾ ਉਮੀਦਵਾਰ ਵਜੋਂ ਦਿੱਲੀ ਜ਼ਿਮਨੀ ਚੋਣ ਲਈ ਕਾਗਜ਼ ਭਰੇ

ਨਵੀਂ ਦਿੱਲੀ: ਰਾਜੌਰੀ ਗਾਰਡਨ ਵਿਧਾਨ ਸਭਾ ਦੀ 9 ਅਪਰੈਲ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਤੇ ਬਾਦਲ ਦਲ ਗੱਠਜੋੜ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ, ‘ਆਪ’ ਦੇ ਹਰਜੀਤ ਸਿੰਘ ਤੇ ਕਾਂਗਰਸੀ ਉਮੀਦਵਾਰ ਮਨੀਕਸ਼ੀ ਚੰਦੇਲਾ ਨੇ ਮੰਗਲਵਾਰ (21 ਮਾਰਚ) ਨੂੰ ਆਪੋ-ਆਪਣੇ ਪਰਚੇ ਦਾਖ਼ਲ ਕਰ ਦਿੱਤੇ।

ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਦੇ ਉਮੀਦਵਾਰ ਵਜੋਂ ਦਿੱਲੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਕਾਗਜ਼ ਭਰੇ

ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਦੇ ਉਮੀਦਵਾਰ ਵਜੋਂ ਦਿੱਲੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਕਾਗਜ਼ ਭਰੇ

ਮਨਜਿੰਦਰ ਸਿੰਘ ਸਿਰਸਾ ਦੇ ਨਾਮਜ਼ਦਗੀ ਪਰਚਾ ਭਰਨ ਲਈ ਰਾਜੌਰੀ ਗਾਰਡਨ ਦੇ ਰਿਟਰਨਿੰਗ ਅਧਿਕਾਰੀ ਦੇ ਦਫ਼ਤਰ ਰਾਮਪੁਰਾ ਵਿਖੇ ਜਾਣ ਸਮੇਂ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ, ਸਥਾਨਕ ਲੋਕ ਸਭਾ ਮੈਂਬਰ ਪ੍ਰਵੇਸ਼ ਵਰਮਾ ਵੀ ਨਾਲ ਸਨ। ਸਿਰਸਾ ਭਾਜਪਾ ਦੇ ਚੋਣ ਨਿਸ਼ਾਨ ਤੋਂ ਇਹ ਜ਼ਿਮਨੀ ਚੋਣ ਲੜਨਗੇ।

ਕਾਂਗਰਸ ਦੀ ਉਮੀਦਵਾਰ ਮੀਨਾਕਸ਼ੀ ਚੰਦੀਲਾ( ਸੱਜਿਉਂ ਦੂਜੇ) ਸਮਰਥਕਾਂ ਨਾਲ

ਇਸ ਜ਼ਿਮਨੀ ਚੋਣ ਦਾ ਨਤੀਜਾ ਦਿੱਲੀ ਨਿਗਮ ਲਈ ਹੋਣ ਵਾਲੀਆਂ 22 ਅਪਰੈਲ ਦੀਆਂ ਚੋਣਾਂ ਤੋਂ ਪਹਿਲਾਂ ਆ ਜਾਵੇਗਾ। ਕਾਂਗਰਸ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਪ੍ਰਚਾਰ ਲਈ ਉਤਾਰਿਆ ਜਾ ਸਕਦਾ ਹੈ। ਰਾਜੌਰੀ ਗਾਰਡਨ ਸਿੱਖ ਤੇ ਹਿੰਦੂ ਪੰਜਾਬੀ ਵਸੋਂ ਦੀ ਬਹੁਤਾਤ ਵਾਲਾ ਹਲਕਾ ਹੈ। ਪੰਜਾਬੀ ਵਸੋਂ ਵਾਲੇ ਇਲਾਕਿਆਂ ਵਿੱਚ ਰਘੁਬੀਰ ਨਗਰ, ਟੈਗੋਰ ਗਾਰਡਨ ਤੇ ਰਾਜੌਰੀ ਗਾਰਡਨ ਪੈਂਦੇ ਹਨ। 2015 ‘ਚ ਇਸ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਉਮੀਦਵਾਰ ਜਰਨੈਲ ਸਿੰਘ ਨੇ ਮੌਜੂਦਾ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਸਿਰਸਾ ਨੇ ਇਹ ਸੀਟ 2013 ਵਿੱਚ ਕਾਂਗਰਸੀ ਦਿਆਚੰਦ ਚੰਦੀਲਾ (ਮੌਜੂਦਾ ਕਾਂਗਰਸੀ ਉਮੀਦਵਾਰ ਮਨੀਕਸ਼ੀ ਚੰਦੇਲਾ ਦੇ ਸਹੁਰਾ) ਨੂੰ ਹਰਾ ਕੇ ਜਿੱਤੀ ਸੀ। ਮੀਨਾਕਸ਼ੀ ਚੰਦੇਲਾ ਇਸ ਸਮੇਂ ਰਾਜੌਰੀ ਗਾਰਡਨ ਦੇ ਅੰਦਰ ਆਉਂਦੇ ਖ਼ਿਆਲਾ ਵਾਰਡ ਤੋਂ ਕਾਂਗਰਸੀ ਕੌਂਸਲਰ ਹੈ। ਉਨ੍ਹਾਂ ਦਾ ਪਤੀ ਮੇਗ਼ਰਾਜ ਵੀ ਵਿਸ਼ਨੂੰ ਗਾਰਡਨ ਤੋਂ ਕਾਂਗਰਸੀ ਕੌਂਸਲਰ ਹੈ।

‘ਆਪ’ ਨੇ ਇਸ ਵਾਰ ਬਿਲਕੁਲ ਨਵਾਂ ਚਿਹਰਾ ਹਰਜੀਤ ਸਿੰਘ ਮੈਦਾਨ ਵਿੱਚ ਉਤਾਰਿਆ ਜੋ ਟਰਾਂਸਪੋਟਰ ਹੈ। ਜਰਨੈਲ ਸਿੰਘ ਵੱਲੋਂ ਅਸਤੀਫ਼ਾ ਦੇਣ ਕਰਕੇ ਉਨ੍ਹਾਂ ਲਈ ‘ਆਪ’ ਨਾਲ ਜੁੜੇ ਰਹੇ ਵੋਟਰਾਂ ਨੂੰ ਨਾਲ ਤੋਰਨ ਲਈ ਖਾਸੀ ਜੱਦੋ-ਜਹਿਦ ਕਰਨੀ ਪਵੇਗੀ।

‘ਆਪ’ ਦੇ ਉਮੀਦਵਾਰ ਹਰਜੀਤ ਸਿੰਘ ਪਰਚਾ ਭਰਨ ਸਮੇਂ ਸਮਰਥਕਾਂ ਨਾਲ

ਦਿੱਲੀ ਕਮੇਟੀ ਦੀਆਂ ਚੋਣਾਂ ਦੌਰਾਨ ਰਾਜੌਰੀ ਗਾਰਡਨ ਇਲਾਕੇ ਦੇ ਦਿੱਲੀ ਕਮੇਟੀ ਦੇ ਵਾਰਡਾਂ ਵਿੱਚੋਂ ਰਘੁਬੀਰ ਨਗਰ, ਰਾਜੌਰੀ ਗਾਰਡਨ, ਚਾਂਦ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਜਿੱਤੇ ਹੋਏ ਹਨ। ਰਾਜੌਰੀ ਗਾਰਡਨ, ਟੈਗੋਰ ਗਾਰਡਨ ਤੇ ਵਿਸ਼ਨੂੰ ਗਾਰਡਨ ਤੋਂ ਅਕਾਲ ਸਹਾਇ (ਭਾਈ ਰਣਜੀਤ ਸਿੰਘ ਦੀ ਪਾਰਟੀ) ਦੇ ਉਮੀਦਵਾਰ ਜਿੱਤੇ ਹੋਏ ਹਨ। ਰਾਜੌਰੀ ਗਾਰਡਨ ਸਿੰਘ ਸਭਾ ਦੀਆਂ ਚੋਣਾਂ ਵਿੱਚ ਵੀ ਬਾਦਲ ਧੜੇ ਦੇ ਹਰਮਨਜੀਤ ਸਿੰਘ ਨੇ ਸਰਨਾ ਧੜੇ ਦੇ ਉਮੀਦਵਾਰ ਨੂੰ ਹਰਾਇਆ ਸੀ। ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਪਰਮਜੀਤ ਸਿੰਘ ਸਰਨਾ ਨੂੰ ਹਰਾਇਆ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Badal Dal leader Manjinder Sirsa to contest Rajouri Garden seat on BJP Ticket …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version