May 27, 2016 | By ਸਿੱਖ ਸਿਆਸਤ ਬਿਊਰੋ
ਫਤਿਹਗੜ੍ਹ ਸਾਹਿਬ: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਤਿੰਨ ਹਫਤਿਆਂ ਦੇ ਬਰਤਾਨੀਆ ਦੌਰੇ ਤੋਂ ਵਾਪਸ ਆ ਗਏ ਹਨ। ਪਾਰਟੀ ਵਲੋਂ ਜਾਰੀ ਇਕ ਬਿਆਨ ਵਿਚ ਪੰਜਾਬ ਦੀ ਬਾਦਲ-ਭਾਜਪਾ ਹਕੂਮਤ ਨੂੰ ਅਪੀਲ ਕੀਤੀ ਗਈ ਹੈ 6 ਜੂਨ ਨੂੰ ਘੱਲੂਘਾਰਾ ਦਿਹਾੜੇ ਦੀ ਯਾਦ ਵਿਚ ਇਕੱਤਰ ਹੋ ਰਹੀਆਂ ਸੰਗਤਾਂ ਨੂੰ ਅਮਨ ਪੂਰਵਕ ਮੱਥਾ ਟੇਕਣ ਅਤੇ ਅਰਦਾਸ ਵਿਚ ਸ਼ਾਮਲ ਹੋਣ ਦੇਣ।
ਪਾਰਟੀ ਵਲੋਂ ਜਾਰੀ ਬਿਆਨ ਵਿਚ ਪਾਰਟੀ ਵਰਕਰਾਂ ਅਤੇ ਸਮੂਹ ਖ਼ਾਲਸਾ ਪੰਥ ਨੂੰ 1 ਜੂਨ ਨੂੰ ਬਰਗਾੜੀ ਵਿਖੇ ਹੋਣ ਵਾਲੇ ਗੁਰਮਤ ਸਮਾਗਮ ਅਤੇ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਦੀ ਯਾਦ ਵਿਚ ਹੋਣ ਵਾਲੀ ਅਰਦਾਸ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਬਿਆਨ ਵਿਚ ਕਿਹਾ ਗਿਆ ਕਿ ਭਾਈ ਜਗਜੀਤ ਸਿੰਘ ਜੰਮੂ, ਭਾਈ ਜਸਪਾਲ ਸਿੰਘ ਚੌੜ ਸਿੱਧਵਾਂ, ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਗੁਰਜੀਤ ਸਿੰਘ ਸਰਾਵਾ, ਭਾਈ ਭੁਪਿੰਦਰ ਸਿੰਘ ਖਾਸੀ ਕਲਾਂ ਦੇ ਦੋਸ਼ੀਆਂ ਨੂੰ ਅੱਜ ਤਕ ਗ੍ਰਿਫਤਾਰ ਨਹੀਂ ਕਰਨਾ ਅਤੇ ਹਰ ਦੂਜੇ-ਚੌਥੇ ਦਿਨ ਗੈਂਗਸਟਰਾਂ ਦੇ ਹੋਣ ਵਾਲੇ ਕਤਲ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸਪੱਸ਼ਟ ਕਰਦੇ ਹਨ।
Related Topics: June 84 protests, Shiromani Akali Dal Amritsar (Mann), Simranjeet Singh Mann