ਲੁਧਿਆਣਾ( 29 ਜੁਲਾਈ, 2015): ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਬੁੱਧਵਾਰ ਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਭੁੱਖ ਹੜਤਾਲੀ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਮਿਲਣ ਪੁੱਜੇ ਪਰ ਪੁਲੀਸ ਨੇ ਉਨ੍ਹਾਂ ਨੂੰ ਬਾਪੂ ਖ਼ਾਲਸਾ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਿਸ ’ਤੇ ਬੱਬੂ ਮਾਨ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰ ਕੇ ਬਾਪੂ ਖ਼ਾਲਸਾ ਦਾ ਹਾਲ-ਚਾਲ ਪੁੱਛ ਕੇ ਹੀ ਵਾਪਸ ਮੁੜ ਗਏ।
ਬੱਬੂ ਮਾਨ ਨੇ ਡਿਊਟੀ ‘ਤੇ ਤਾਇਨਾਤ ਪੁਲਿਸਅਧਿਕਾਰੀਆਂ ਨੂੰ ਕਈਵਾਰ ਬੇਨਤੀ ਕੀਤੀ ਕਿ ਉਹ ਉਸਨੂੰ ਬਾਪੂ ਸੂਰਤ ਸਿੰਘ ਨਾਲ ਮੁਲਾਕਾਤ ਕਰਨ ਦੇਣ, ਪਰ ਪੁਲਿਸ ਨੇ ਉਨ੍ਹਾਂ ਦੀ ਗੱਲ ਨਹੀ ਮੰਨੀ। ਬਾਅਦ ਵਿੱਚ ਉਨ੍ਹਾਂ ਨੇ ਬਾਪੂ ਸੂਰਤ ਸਿੰਘ ਦੇ ਪੁੱਤਰ ਰਵਿੰਦਰ ਸਿੰਘ ਗੋਗੀ ਅਤ7ੇ ਉਨ੍ਹਾਂ ਦੀ ਧੀ ਬੀਬੀ ਸਰਵਿੰਦਰ ਕੌਰ ਤੋਂ ਬਾਪੂ ਸੂਰਤ ਸਿੰਘ ਦੀ ਸਿਹਤ ਬਾਰੇ ਪੁੱਛਿਅ।
ਬੀਬੀ ਸਰਵਿੰਦਰ ਕੌਰ ਨੇ ਦੱਸਿਆ ਕਿ ਬੱਬੂ ਮਾਨ ਨੇ ਕਿਹਾ ਉਹ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਦੀ ਹਮਾਇਤ ਕਰਦੇ ਹਨ ਅਤੇ ਉਨ੍ਹਾਂ ਨਾਲ ਖੜੇ ਹਨ।
22 ਜੁਲਾਈ ਨੂੰ ਬਾਪੂ ਸੂਰਤ ਸਿੰਘ ਦੀ ਸਿਹਤ ਖਰਾਬ ਹੋਣ ਕਾਰਣ ਲੁਧਿਆਣਾ ਸੇ ਸਿਵਲ ਹਸਪਤਾਲ ਤੋਂ ਬਦਲ ਕੇ ਡੀਐੱਮਸੀ ਹਸਪਤਾਲ ਲਧਿਆਣਾ ਦਾਖਲ ਕਰਵਾ ਦਿੱਤਾ ਸੀ।