ਸਾਊਥਾਲ (21 ਦਸੰਬਰ, 2009): ‘ਪਾਕਿਸਤਾਨ ਵਿੱਚ ਬਣਨ ਵਾਲੀ ਬਾਬਾ ਨਾਨਕ ਦੇਵ ਯੂਨੀਵਰਸਿਟੀ ਦੁਨੀਆਂ ਦੀਆਂ ਬਣਾਈਆਂ ਯੂਨੀਵਰਸਿਟੀ ਵਿੱਚੋਂ ਇੱਕ ਵੱਖਰੀ-ਨਿਵੇਕਲੀ ਯੂਨੀਵਰਸਿਟੀ ਬਣੇਗੀ, ਜਿਸ ਲਈ ਉੱਨੀ ਸੌ ਏਕੜ ਦੇ ਕਰੀਬ ਜ਼ਮੀਨ ਪ੍ਰਾਪਤ ਕਰ ਲਈ ਗਈ ਹੈ।’ ਸਰਬਜੀਤ ਸਿੰਘ ਬਨੂੜ ਵੱਲੋਂ ਸਿੱਖ ਸਿਆਸਤ ਨੂੰ ਭੇਜੀ ਗਈ ਸੂਚਨਾ ਅਨੁਸਾਰ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿੱਚ ਯੋਗਾਡਾ ਦੇਸ ਦੇ ਪਹਿਲੇ ਸਿੱਖ ਜੱਜ ਤੇ ਬਾਬਾ ਨਾਨਕ ਦੇਵ ਯੂਨੀਵਰਸਿਟੀ ਦਾ ਖਰੜਾ ਤਿਆਰ ਕਰਨ ਵਾਲੇ ਚੌਧਰੀ ਅਨੂਪ ਸਿੰਘ ਨੇ ਸੰਗਤਾਂ ਦੇ ਇੱਕ ਭਰਵੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਆਖੇ।ਂ
ਇਸ ਮੌਕੇ ਚੌਧਰੀ ਅਨੂਪ ਸਿੰਘ ਨੇ ਪਾਕਿ ਵਿੱਚ ਬਣਨ ਵਾਲੀ ਯੂਨੀਵਰਸਿਟੀ ਦੇ ਢਾਂਚੇ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸ ਸਿੰਘ ਨੇ ਦੱਸਿਆ ਕਿ ਇਸ ਯੂਨੀਵਰਸਿਟੀ ਵਿੱਚ ਪਾਕਿ ਦੇ ਸਿੱਖ ਬੱਚਿਆ ਦਾ ਜੀਵਨ ਨੂੰ ਉਚਾ ਚੁੱਕਣ ਲਈ ਵਿਸੇ਼ਸ਼ ਤੌਰ ਤੇ ਵਜ਼ੀਫੇ ਦੇ ਕੇ ਬੱਚਿਆਂ ਨੂੰ ਉਚ ਵਿਦਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆਂ ਕਿ ਇਸ ਯੂਨੀਵਰਸਿਟੀ ਵਿੱਚ ਪੰਦਰਾ ਹਜ਼ਾਰ ਦੇ ਕਰੀਬ ਵਿਦਿਆਰਥੀ ਹੋਣਗੇ ਤੇ ਤਿੰਨ ਹਜ਼ਾਰ ਦੇ ਕਰੀਬ ਯੋਗ ਅਧਿਆਪਕ ਵਿਦਿਆਰਥੀਆਂ ਨੂੰ ਪੜਾਉਣਗੇ ਅਤੇ ਯੂਨੀਵਰਸਿਟੀ ਵਿੱਚ ਹੀ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਹੋਵੇਗਾ।
ਚੌਧਰੀ ਅਨੂਪ ਸਿੰਘ ਨੇ ਕਿਹਾ ਕਿ ਇਸ ਯੂਨੀਵਰਸਿਟੀ ਅੰਦਰ ਸਿੱਖ ਕੌਮ ਦੇ ਚਿੰਤਕਾਂ ਅਤੇ ਇਤਿਹਾਸਕਾਰਾਂ ਲਈ ਵਿਸੇ਼ਸ਼ ਅਸਥਾਨ ਹੋਵੇਗਾ।
ਇਸ ਮੌਕੇ ਵਰਲਡ਼ ਸਿੱਖ-ਮੁਸਲਿਮ ਫ਼ੈਡਰੇਸ਼ਨ ਦੇ ਚੈਅਰਮੈਨ ਤੇ ਦਲ ਖਾਲਸਾ ਦੇ ਬਾਨੀ ਮੈਂਬਰ ਤੇ ਬਾਬਾ ਨਾਨਕ ਦੇਵ ਯੂਨੀਵਰਸਿਟੀ ਦੇ ਗਵਰਨਰ ਭਾਈ ਮਨਮੋਹਨ ਸਿੰਘ ਖਾਲਸਾ ਨੇ ਚੌਧਰੀ ਅਨੂਪ ਸਿੰਘ ਨੂੰ ਜੀ ਆਇਆ ਆਖਿਆ ਅਤੇ ਬੀਤੇ ਦਿਨੀਂ ਪਾਕਿ ਸਰਕਾਰ ਨਾਲ ਯੂਨੀਵਰਸਿਟੀ ਸੰਬੰਧੀ ਸਿੱਖ ਜਥੇਬੰਦੀਆਂ ਨਾਲ ਮੁਲਕਾਤ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ। ਭਾਈ ਖਾਲਸਾ ਨੇ ਦੱਸਿਆਂ ਕਿ ਕੋਈ ਵੀ ਵਿਅਕਤੀ ਸਿੱਖਾਂ ਸੰਬੰਧੀ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਹਿੰਦੋਸਤਾਨ ਵਿੱਚੋਂ ਆਰ.ਐਸ.ਐਸ ਦੀ ਮਿਲੀ ਭੁਗਤ ਜਾਣਕਾਰੀ ਮਿਲਦੀ ਹੈ ਤੇ ਉਹ ਸਿੱਖਾਂ ਦੀ ਅਸਲ ਜਾਣਕਾਰੀ ਲੈਣ ਤੋਂ ਅਸਮਰਥ ਰਹਿੰਦਾ ਹੈ, ਪੰਰਤੂ ਇਸ ਅਦਾਰੇ ਵਿੱਚੋਂ ਸਿੱਖ ਸੰਬੰਧਤ ਭਰਪੂਰ ਜਾਣਕਾਰੀ ਮੁਹਾਇਆ ਕਰਵਾਈ ਜਾਵੇਗੀ ਤਾਂ ਜੋ ਸਿੱਖ ਧਰਮ ਵਿਰੁੱਧ ਪਏ ਜਾਂਦੇ ਭੁਲਾਖਿਆ ਨੂੰ ਇੱਕ ਹੀ ਸੰਸਥਾ ਵਿੱਚੋਂ ਦੂਰ ਕੀਤਾ ਜਾ ਸਕੇਗਾ। ਇਸ ਮੌਕੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁਖੀ ਸ ਦੀਦਾਰ ਸਿੰਘ ਰੰਧਾਵਾ, ਟਰੱਸਟੀ ਸ ਸੁਰਜੀਤ ਸਿੰਘ ਬਿਲਗਾ ਨੇ ਸਭਾ ਵੱਲੋਂ ਇੱਕ ਸਾਲ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬ੍ਰਿਟਿਸ਼ ਟਰਾਸ਼ਪੋਰਟ ਪੁਲਸ ਵਿੱਚ ਸਿੱਖ ਨੌਜਵਾਨ ਸ ਅਮਰੀਕ ਸਿੰਘ ਨੁੰ ਵਿਸੇ਼ਸ਼-ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਮੰਗਲ ਸਿੰਘ, ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਮੀਤ ਸਕੱਤਰ ਬਲਬੀਰ ਸਿੰਘ ਸੈਣੀ, ਸ ਗੁਰਪ੍ਰੀਤ ਸਿੰਘ, ਸ ਹਰਜੀਤ ਸਿੰਘ, ਦਲ ਖਾਲਸਾ ਦੇ ਭਾਈ ਸਤਵੰਤ ਸਿੰਘ ਆਦਿ ਹਾਜਿ਼ਰ ਸਨ।