ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਇੱਕ ਸਮਾਗਮ ਦੌਰਾਨ ਕਥਾ ਕੀਰਤਨ ਕਰਦਿਆਂ ਸਿੱਖ ਨੌਜੁਆਨਾਂ ਦੇ ਕਤਲੇਆਮ ਦੇ ਦੋਸ਼ੀ ਬੇਅੰਤ ਸਿਹੁੰ ਨੂੰ ਸ਼ਹੀਦ ਕਹਿਣ ਵਾਲੇ ਬਾਬਾ ਘਾਲਾ ਸਿੰਘ ਨਾਨਕਸਰ ਵਾਲੇ ਅਜ ਸਪਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਪੁਜੇ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਆਪਣਾ ਸਪਸ਼ਟੀਕਰਨ ਸੌਪਿਆ।
ਪੱਤਰਕਾਰਾਂ ਨਾਲ ਗੈਰਰਸਮੀ ਗਲਬਾਤ ਕਰਦਿਆਂ ਬਾਬਾ ਘਾਲਾ ਸਿੰਘ ਨੇ ਕਿਹਾ ਕਿ ਕਥਾ ਕਰਦਿਆਂ ਬੇਅੰਤ ਸਿੰਹੁ ਲਈ ਸ਼ਹੀਦ ਸ਼ਬਦ ਸਹਿਜ ਸੁਭਾਅ ਹੀ ਨਿਕਲ ਗਿਆ ਸੀ ਜਿਸ ਬਾਰੇ ਉਹ ਲਿਖਤੀ ਸਪਸ਼ਟੀਕਰਨ ਗਿਆਨੀ ਗੁਰਬਚਨ ਸਿੰਘ ਨੂੰ ਦੇਣ ਆਏ ਹਨ।
ਬਾਬਾ ਘਾਲਾ ਸਿੰਘ ਨੇ ਕਿਹਾ ਕਿ aਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਤੇ ਬੇਅੰਤ ਸਿੰਹੁ ਲਈ ਸ਼ਹੀਦ ਸ਼ਬਦ ਵਰਤਣ ਪਿੱਛੇ ਕੋਈ ਵੀ ਸਿਆਸਤ ਨਹੀ ਹੈ।
ਉਧਰ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਬਾਬਾ ਘਾਲਾ ਸਿੰਘ ਨੇ ਕਹੇ ਬੋਲਾਂ ਬਾਰੇ ਸਪਸ਼ਟੀਕਰਨ ਦਿੰਦਿਆਂ ਬੋਲ ਵਾਪਿਸ ਲੈਣ ਦਾ ਜਿਕਰ ਕੀਤਾ ਹੈ। ਇਹ ਪੁਛੇ ਜਾਣ ਤੇ ਕਿ ਕੀ ਬਾਬਾ ਘਾਲਾ ਸਿੰਘ ਹੁਰਾਂ ਮੁਆਫੀ ਮੰਗੀ ਹੈ ਤਾਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਤਾਂ ਸਪਸ਼ਟੀਕਰਨ ਹੈ। ਇਸ ਵਿੱਚ ਕਿਧਰੇ ਵੀ ਮੁਆਫੀ ਸ਼ਬਦ ਦਾ ਜਿਕਰ ਨਹੀ ਹੈ।