Site icon Sikh Siyasat News

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਨਾਨਕਸ਼ਾਹੀ ਨਵੇਂ ਵਰ੍ਹੇ ਤੇ ਵਧਾਈ ਸੰਦੇਸ਼ ਕੀਤਾ ਜਾਰੀ

 12 ਮਾਰਚ ਨੂੰ ਸਰਕਾਰ ਦੇ ਸਹਿਯੋਗ ਨਾਲ ਨਵਾਂ ਸਾਲ ਸਮਾਰੋਹ

ਮੈਲਬੌਰਨ (9 ਮਾਰਚ 2016):  ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਮੈਲਕਮ ਟਰਨਬੁੱਲ ਨੇ 548ਵੇਂ ਨਾਨਕਸ਼ਾਹੀ ਨਵੇਂ ਵਰ੍ਹੇ ਤੇ ਵਧਾਈ ਸੰਦੇਸ਼ ਜਾਰੀ ਕੀਤਾ ਹੈ ਅਤੇ ਦੁਨੀਆਂ ਭਰ ਦੇ ਸਿੱਖਾਂ ਨੁੰ ਵਧਾਈ ਦਿੱਤੀ ਹੈ। ਆਪਣੇ ਵਧਾਈ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਟਰਨਬੁੱਲ ਨੇ ਕਿਹਾ ਹੈ ਕਿ ਦੁਨੀਆ ਭਰ ਦੇ ਸਿੱਖਾਂ ਨੁੰ ਇਸ ਮੌਕੇ ਆਪਣੇ ਇਤਿਹਾਸ, ਪ੍ਰਾਪਤੀਆਂ ਅਤੇ ਆਪਣੀ ਵਿਲੱਖਣਤਾ ਨੂੰ ਮਨਾਉਣਾ ਚਾਹੀਦਾ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਮੈਲਕਮ ਟਰਨਬੁੱਲ

ਉਨਹਾਂ ਕਿਹਾ ਕਿ 1800ਵਿਆਂ ‘ਚ ਆਸਟ੍ਰੇਲੀਆ ‘ਚ ਸਿੱਖਾਂ ਦੀ ਆਮਦ ਹੋਈ ਅਤੇ ਸਿੱਖਾ ਨੇ ਹਮੇਸ਼ਾ ਆਸ਼ਾਵਾਦੀ ਰਹਿ ਕੇ ਆਸਟ੍ਰਲੀਆ ਦੀ ਸਿਰਜਣਾ ਵਿੱਚ ਬਰਾਬਰਤਾ ਅਤੇ ਮਿਹਨਤ ਨਾਲ ਆਪਣਾ ਯੋਗਦਾਨ ਪਾਇਆ ਹੈ। ਉਨਹਾਂ ਕਿਹਾ ਕਿ ਆਸਟ੍ਰੇਲੀਆ ਇੱਕ ਕਾਮਯਾਬ ਬਹੁਸੱਭਿਆਚਾਰਕ ਦੇਸ਼ ਹੈ ਅਤੇ ਇਥੇ ਹਰੇਕ ਨੂੰ ਆਪਣੇ ਵੀਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ।  ਆਸ਼ਾਵਾਦੀ ਰਹਿਣਾ, ਇੱਕ ਦੂਜੇ ਪ੍ਰਤੀ ਇੱਜ਼ਤ ਅਤੇ ਆਪਣੇ ਆਪ ਨੁੰ ਪ੍ਰਗਟ ਕਰਨ ਵਿੱਚ ਦ੍ਰਿੜ ਵਿਸਵਾਸ਼ ਦੀਆਂ ਕਦਰਾਂ ਨੇ ਆਸਟ੍ਰੇਲੀਆ ਨੂੰ ਵਧੀਆ ਮੁਲਕ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਪੁਰਾਣੇ ਨਾਨਕਸ਼ਾਹੀ ਵਰ੍ਹੇ ਦੇ ਖਤਮ ਹੋਣ ਅਤੇ ਨਵੇਂ ਦੇ ਸ਼ੁਰੂ ਹੋਣ ਤੇ, ਮੇਰਾ ਵਿਸਵਾਸ਼ ਹੈ ਕਿ ਸਿੱਖ ਹਮੇਸ਼ਾ ਆਪਣੀਆਂ ਕਦਰਾਂ- ਕੀਮਤਾ ਅਤੇ ਵਿਲੱਖਣ ਪਹਿਚਾਣ ਤੋਂ ਹਮੇਸ਼ਾ ਪ੍ਰੇਰਨਾ ਲੇਂਦੇ ਰਹਿਣਗੇ। ਵਿਕਟੋਰਿਆ ਦੇ ਪਰਿਮਿਅਰ ਸ੍ਰੀ ਡੇਨਿਲ਼ ਐਂਡਰਿਊਜ਼ ਅਤੇ ਵੀਰੋਧੀ ਧਿਰ ਦੇ ਨੇਤਾ ਸ਼੍ਰੀ ਮੈਥਿਊ ਗਾਏ ਨੇ ਵੀ ਵਧਾਈ ਸੰਦੇਸ਼ ਜਾਰੀ ਕੀਤੇ ਹਨ ਅਤੇ ਸਿੱਖ ਕੌਮ ਦੀ ਸਲਾਘਾ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਦੇ ਆਗੂਆਂ ਨੇ ਕੌਮ ਨੂੰ ੲਸ ਮੌਕੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਿੱਖ ਕੌਮ ਲਈ ਇਹ ਖੁਸ਼ੀ ਦੀ ਖਬਰ ਹੈ ਕਿ ਨਾਨਕਸ਼ਾਹੀ ਨਵੇਂ ਵਰ੍ਹੇ ਨੂੰ ਸਰਕਾਰ ਦੇ ਸਹਿਯੋਗ ਨਾਲ 12 ਮਾਰਚ ਨੂੰ ਮੇਲਬੌਰਨ ‘ਚ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵਿਕਟੋਰੀਆ ਦੇ ਮੁੱਖ ਮੰਤਰੀ ਦੇ ਪ੍ਰਤੀਨਿਧ ਅਤੇ ਵਿਰੋਧੀ ਧਿਰ ਦੇ ਨੇਤਾ ਹਾਜ਼ਰੀ ਭਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version