ਮੈਲਬੋਰਨ: ਅਸਟਰੇਲੀਆ ਦੇ ਲੋਕਾਂ ਨੇ ਮੈਲਬੋਰਨ ਦੇ ਡੈਂਡੇਨੋਂਗ ਸਟੇਸ਼ਨ ਨਜ਼ਦੀਕ ਮੋਹਨ ਦਾਸ ਕਰਨ ਚੰਦ ਗਾਂਧੀ ਦਾ ਬੁੱਤ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਇਹ ਤਜ਼ਵੀਜ਼ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਆਫ ਵਿਕਟੋਰੀਆ (ਐਫਆਈਏਵੀ) ਵਲੋਂ ਪੇਸ਼ ਕੀਤੀ ਗਈ ਸੀ ਜਿਸ ‘ਤੇ ਭਾਈਚਾਰੇ ਦੀ ਸਲਾਹ ਲਈ ਇਕ ਸਰਵੇਖਣ ਕਰਵਾਇਆ ਗਿਆ। 7 ਜੂਨ, 2018 ਨੂੰ ਪੂਰੇ ਹੋਏ ਇਸ ਸਰਵੇਖਣ ਵਿਚ ਲੋਕਾਂ ਨੇ ਇਹ ਬੁੱਤ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ।
ਸਾਊਥ ਏਸ਼ੀਆ ਟਾਈਮਜ਼ ਦੀ ਖਬਰ ਮੁਤਾਬਿਕ ਡੈਂਡੇਨੋਂਗ ਕਾਉਂਸਲ ਵਲੋਂ ਕਰਵਾਏ ਸਰਵੇਖਣ ਵਿਚ 900 ਤੋਂ ਵੱਧ ਲੋਕਾਂ ਨੇ ਭਾਗ ਲਿਆ ਜਿਸ ਵਿਚ ਬਹੁਗਿਣਤੀ ਲੋਕਾਂ ਨੇ ਇਸ ਬੁੱਤ ਲਾਉਣ ਦੀ ਤਜ਼ਵੀਜ਼ ਦਾ ਵਿਰੋਧ ਕੀਤਾ।
ਸਾਊਥ ਏਸ਼ੀਆ ਟਾਈਮਜ਼ ਦੀ ਖਬਰ ਮੁਤਾਬਿਕ ਕਾਉਂਸਲ ਵਲੋਂ ਇਸ ਸਰਵੇਖਣ ਬਾਰੇ ਕੁਝ ਦਿਨਾਂ ਤਕ ਬਿਆਨ ਜਾਰੀ ਕੀਤਾ ਜਾ ਸਕਦਾ ਹੈ।
ਐਫਆਈਏਵੀ ਦੇ ਆਗੂ ਵਸਨ ਸ੍ਰੀਨੀਵਾਸਨ ਨੇ ਸਾਊਥ ਏਸ਼ੀਆ ਟਾਈਮਜ਼ ਨੂੰ ਕਿਹਾ ਕਿ ਹੁਣ ਬੁੱਤ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਗਿਆ ਹੈ।