ਚੰਡੀਗੜ੍ਹ/ਗੁਹਾਟੀ: ਕ੍ਰਿਸ਼ਕ ਮੁਕਤੀ ਸੰਗਰਾਮ ਸੰਮਤੀ ਦੇ ਆਗੂ ਅਖਿਲ ਗਗੋਈ ਨੇ ਬੀਤੇ ਐਤਵਾਰ ਇੱਕ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਨਾਗਰਿਕਤਾ ਸੋਧ ਕਨੂੰਨ ਪਾਸ ਕੀਤਾ ਤਾਂ ਅਸਾਮ ਭਾਰਤੀ ਸੰਘ ਨੂੰ ਛੱਡਣ ਲਈ ਮਜਬੂਰ ਹੋਵੇਗਾ।
ਅਸਾਮ ਦੇ ਤਿਨਸੁਕੀਆ ਜਿਲ੍ਹੇ ‘ਚ ਬੋਲਦਿਆਂ ਅਸਾਮੀ ਆਗੂ ਨੇ ਕਿਹਾ ਕਿ ”ਜੇਕਰ ਸਰਕਾਰ ਸਾਨੂੰ ਸਾਡਾ ਬਣਦਾ ਮਾਣ ਦੇਵੇਗੀ ਤਾਂ ਅਸੀਂ ਸਰਕਾਰ ਦੇ ਨਾਲ ਖੜ੍ਹੇ ਹੋਵਾਂਗੇ ਪਰ ਜੇਕਰ ਸਰਕਾਰ ਸਾਡੇ ਮਾਣ ਨੂੰ ਠੇਸ ਪਹੁੰਚਾਉਂਦਿਆਂ ਨਵਾਂ ਕਨੂੰਨ ਬਣਾਵੇਗੀ ਤਾਂ ਅਸੀਂ ਭਾਰਤ ਦਾ ਹਿੱਸਾ ਨਾ ਰਹਿਣਾ ਠੀਕ ਸਮਝਾਂਗੇ।
ਨਾਗਰਿਕਤਾ ਸੋਧ ਕਨੂੰਨ ਇੱਕ ਅਜਿਹਾ ਕਨੂੰਨ ਹੈ ਜਿਸ ਦੇ ਬਣਨ ਤੋਂ ਬਾਅਦ ਬੰਗਲਾਦੇਸ਼,ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆਏ ਗੈਰ ਮੁਸਲਮਾਨ ਅਸਾਮ ਦੇ ਨਾਗਰਿਕ ਬਣ ਸਕਣਗੇ।
ਅਖਿਲ ਗੋਗੋਈ ਨੇ ਕਿਹਾ ਕਿ ਜੇਕਰ ਇਹ ਨਵਾਂ ਕਨੂੰਨ ਬਣਦਾ ਹੈ ਤਾਂ ਇਹ 1985 ਅਸਾਮ ਅਕਾਰਡ ਦੀ ਉਲੰਘਣਾ ਹੋਵੇਗਾ ਜਿਸ ਤਹਿਤ 1971 ਤੋਂ ਬਾਅਦ ਅਸਾਮ ਦਾਖਲ ਹੋਏ ਬੰਦੇ ਚਾਹੇ ਉਹ ਜਿਹੜੇ ਵੀ ਧਰਮ ਨਾਲ ਸੰਬੰਧਤ ਹੋਣ ਗੈਰ ਕਨੂੰਨੀ ਹੋਣਗੇ।
ਨਾਗਰਿਕਤਾ ਸੋਧ ਕਨੂੰਨ ਦੇ ਖਿਲਾਫ ਪ੍ਰਦਰਸ਼ਨ ਕਰਦੀਆਂ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਇਸ ਕਨੂੰਨ ਬਣਿਆ ਤਾਂ ਅਸੀਂ ਭਾਰਤ ਤੋਂ ਵੱਖ ਹੋਵਾਂਗੇ।