ਲੇਖ

ਪੰਥ ਕੀ ਹੈ

By ਸਿੱਖ ਸਿਆਸਤ ਬਿਊਰੋ

August 30, 2022

ਪੰਥ ਥਿਰ ਰਹਿਣ ਵਾਲੀ ਚੀਜ਼ ਹੈ ਤੇ ਜਿਤਨੇ ਤੀਕ ਉਹ ਪੰਥ ਹੈ ਉਸ ‘ਤੇ ਪੰਥੀ ਵੀ ਸਦਾ ਤੁਰਦੇ ਰਹਿਣਗੇ। ਫ਼ਰਕ ਇੰਨਾ ਹੈ ਕਿ ਅੱਜ ਜੋ ਪੰਥੀ ਕਿਸੇ ਪੰਥ ‘ਤੇ ਪੈਂਡਾ ਮਾਰਦੇ ਆਪਣੀ ਮੰਜ਼ਲ ‘ਤੇ ਪੁੱਜ ਗਏ ਹਨ ਉਹ ਮੁੜ ਉਸ ਪੰਥ ‘ਤੇ ਨਹੀਂ ਆਉਣਗੇ, ਉਹ ਮੰਜ਼ਲ ‘ਤੇ ਪੁੱਜੇ ਹੋਰ ਪੰਥੀਆਂ ਤੇ ਸਦੀਵੀ ਅਟੱਲ ‘ਬੇਗਮਪੁਰੇ’ ਵਿਚ ਮਿਲ ਜਾਣਗੇ ਪਰ ਤਾਂ ਵੀ ਪੰਥੀ ਸਦੀਵੀ ਹਨ ਕਿਉਂਕਿ ਹੋਰ ਪੰਥੀ ਉਸੇ ਰਾਹ ‘ਤੇ ਆਪਣੀ ਮੰਜ਼ਲ ਤੀਕ ਪੁੱਜਣ ਲਈ ਤੁਰ ਰਹੇ ਹੋਣਗੇ ਤੇ ਤੁਰ ਪੈਣਗੇ। ਇਸ ਲਈ ਪੰਥ ਤੇ ਪੰਥੀ ਦੋਵੇਂ ਸਦੀਵੀ ਹੋ ਜਾਂਦੇ ਹਨ। ਅਸਲ ਵਿਚ ਦੋਵੇਂ ਇਕੋ ਚੀਜ਼ ਹੀ ਹਨ, ਪੰਥ ਪੰਥੀਆਂ ਲਈ ਹੈ ਤੇ ਪੰਥੀ ਪੰਥ ਲਈ ਹਨ। ਜਿਤਨੇ ਤੀਕ ਪੰਥੀ ਪੰਥ ‘ਤੇ ਤੁਰ ਰਹੇ ਹਨ, ਉਨ੍ਹਾਂ ਵਿਚ ਅਦੁਤੀ ਸਾਂਝ ਰਹਿੰਦੀ ਹੈ ਤੇ ਰਹਿਣੀ ਚਾਹੀਦੀ ਹੈ। ਪਰ ਇਹ ਸਾਂਝ ਉਨ੍ਹਾਂ ਵਿਚ ਇਸ ਕਰਕੇ ਹੀ ਹੈ ਕਿ ਉਹ ਇਕ ਪੰਥ ‘ਤੇ ਤੁਰ ਰਹੇ ਹਨ। ਪੰਥ ਹੀ ਉਨ੍ਹਾਂ ਦੀ ਸਾਂਝ ਜਾਂ ਜਥੇਬੰਦੀ ਦਾ ਕਾਰਨ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: