Site icon Sikh Siyasat News

ਸਿੱਖ ਧਰਮ – ਮੂਲਕ ਧਰਮ (ਲੇਖਕ: ਭਾਈ ਸਾਹਿਬ ਵੀਰ ਸਿੰਘ)

ਸੱਚਖੰਡ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਦੀ ਦਰਸ਼ਨੀ ਡਿਓਢੀ

ਲੇਖਕ: ਭਾਈ ਸਾਹਿਬ ਵੀਰ ਸਿੰਘ

ਸਿੱਖ ਗੁਰੂ ਸਾਹਿਬਾਨ ਨੇ ਜਗਤ ਨੂੰ ਜੋ ਸਿੱਖ ਧਰਮ ਦਿੱਤਾ ਹੈ ਉਹ ਅਸਲੀ ਧਰਮ ਹੈ, ਅਰਥਾਤ ਨਿਜ ਅਸਲਾ ਮੂਲਕ ਧਰਮ ਹੈ ਤੇ ਅਸਲੀਅਤ ਵਿਚ ਤਦਰੂਪ ਹੋਏ ਹੋਏ ਉਨ੍ਹਾਂ ਨੇ ਸਾਜਿਆ ਹੈ। ਇਸ ਵਿਚ ਸੱਚ ਤੇ ਸੱਚ ਤੋਂ ਉਪਜੀਆਂ ਉਤਮਤਾਈਆਂ ਦੀ ਮਾਨੋ ਗੁਲਜ਼ਾਰ ਹੈ। ਇਸ ਲਈ ਹਰ ਮਤ ਦੀ ਕੋਈ ਨਾ ਕੋਈ ਗੱਲ, ਜੋ ਸੱਚ ਤੇ ਉਤਮਤਾਈ ਵਾਲੀ ਹੁੰਦੀ ਹੈ, ਉਸ ਦੀ ‘ਸਮਤਾ’ ਯਾ ਉਸ ਤੋਂ ‘ਪ੍ਰੌਢਤਾ’ ਸਿੱਖ ਵਿਚ ਮਿਲ ਜਾਂਦੀ ਹੈ। ਇਸ ਤਰ੍ਹਾਂ ਦੀਆਂ ਸਮਤਾਈਆਂ ਦੇ ਦਿੱਸ ਪੈਂਦੇ ਮੇਲ ਦੋ ਅਸਰ ਪੈਦਾ ਕਰਦੇ ਜਾਪਦੇ ਹਨ:

1. ਵਿਦਵਾਨ ਲੋਕ ਤਾਂ ਉਤਮਤਾ ਵਾਚ ਕੇ ਤੇ ਉੱਤਮ ਗੱਲਾਂ ਦੇ ਮੇਲ ਦੇਖ ਕੇ ਪ੍ਰਭਾਵਿਤ ਹੁੰਦੇ ਹਨ ਕਿ ਆਹ ਗੱਲ ਗਾਲਬਨ ਇਸ ਮਤ ਤੋਂ ਗੁਰੂ ਜੀ ਨੇ ਲੀਤੀ ਹੋਊ ਤੇ

2. ਮਤਾਵਲੰਬੀ ਲੋਕ ਇਨ੍ਹਾਂ ਮੇਲ ਖਾਂਦੀਆਂ ਗਲਾਂ ਤੋਂ ਪ੍ਰਾਪੇਗੰਡਾ (ਆਪਣੇ ਮਤ ਪ੍ਰਚਾਰ) ਦਾ ਕੰਮ ਲੈਂਦੇ ਹਨ ਕਿ ਦੇਖੋ ਏਹ ਗੱਲਾਂ ਸਾਡੇ ਮਤ ਦੀਆਂ ਹਨ, ਗੁਰੂ ਜੀ ‘ਸਾਡੇ ਮਤ ਦੇ’ ਪ੍ਰਚਾਰਕ ਸਨ। ‘ਉਤਮ ਸ਼ੈ ਨੂੰ ਹਰ ਕੋਈ ਅਪਣਾਉਂਦਾ ਹੈ’ ਇਹ ਕੁਦਰਤੀ ਗੱਲ ਹੈ। ਸੋ ਸਿੱਖਾਂ ਨੂੰ ਇਨ੍ਹਾਂ ਗੱਲਾਂ ’ਤੇ ਕੋਈ ਰੋਸ ਨਹੀਂ ਹੋਣਾ ਚਾਹੀਦਾ ਪਰ ਇਕ ਟਪਲਾ ਲੱਗਣ ਦਾ ਡਰ ਰਹਿੰਦਾ ਹੈ ਕਿ ਕਿਤੇ ਇਹ ਭੁਲੇਵਾ ਨਾ ਲੱਗ ਜਾਵੇ ਕਿ ਸਿੱਖ ਧਰਮ ਇਕ Original ਧਰਮ ਹੈ। ਅਕਲੈਕਟਿਕ ਧਰਮ ਹੁੰਦਾ ਹੈ ਹੋਰਨਾਂ ਮਤਾਂ ਤੋਂ ਉਧਾਰ ਲੈਣ ਵਾਂਗੂ ਚੰਗੀਆਂ ਲਗਦੀਆਂ ਗੱਲਾਂ ਲੈ ਲੈਣ ਵਾਲਾ ( To borrow or select opinions from other system )।

ਇਸ ਕਰਕੇ ਅਸੀਂ ਕੁਛ ਚਾਨਣਾ ਪਾਉਣਾ ਚਾਹੁੰਦੇ ਹਾਂ ਕਿ ਸਿੱਖ ਧਰਮ ( Original ) ਅਸਲੀ ਧਰਮ ਹੈ, ਇਸ ਦੇ ਬਾਨੀ ਅਸਲ ਰੂਹਾਨੀ ਔਜ ਵਾਲੇ ਸਨ ਅਰ ਉਨ੍ਹਾਂ ਨੂੰ ਅਸਲੀ ਮੰਬੇ ‘ਵਾਹਿਗੁਰੂ-ਜੀ ਦਾ ਨਿਜ ਤਜਰਬਾ, ਨਿਜ ਮੇਲ’ ਪ੍ਰਾਪਤ ਸੀ। ਓਹ ਸੱਚ ਦੇ ਸੋਮੇ ਵਿਚ ਆਪ ਖੜ੍ਹੇ ਸਨ ਤੇ ਅਸਲੀਅਤ ਨਾਲ ਸਰਸ਼ਾਰ ਸਨ।

ਸੋ ਜਦ ਕੋਈ ਮੇਲ ਕੋਈ ਮੇਲ ਸੰਮੇਲਨ ਯਾ ਸਮਤਾ ਦੀ ਵਿਦਵਤਾ ਭਰੀ ਲਿਖਤ ਯਾ ਮਤਾਵਲੰਬੀ ਪ੍ਰਾਪੇਗੰਡੇ ਦੇ ਪ੍ਰਯੋਜਨ ਵਾਲੀ ਸਮਤਾ ਦੀ ਲਿਖਤ ਕਿ ਵਿਖਯਾਨ ਛਪਕੇ ਨਿਕਲੇ ਤਾਂ ਸਿੱਖਾਂ ਨੂੰ ਆਪਣੇ ਮਤ ਦੀਆਂ ਖੂਬੀਆਂ ਦਾ ਫਖਰ ਹੋਣਾ ਚਾਹੀਏ, ਪਰ ਆਪਣੇ ਇਸ ਢੳਚਟ (ਅਮਰ ਵਾਕਿਆ ਤੇ) ਟਿਕੇ ਰਹਿਣਾ ਚਾਹੀਏ ਕਿ ਸਿੱਖ ਧਰਮ ਇਕ ਅਸਲੀਅਤ ( Original ) ਵਾਲਾ ਸਤਯ ਧਰਮ ਹੈ, ਇਹ ਐਕਲੈਕਟਿਵ ਗੰਢ ਤ੍ਰੱਪ ਨਹੀਂ। ਇਸ ਪ੍ਰਯੋਜਨ ਲਈ ਅਸੀਂ ਸਭ ਤੋਂ ਪਹਿਲਾਂ ਪਿਛਲੇ ਪੰਜਾਹ ਸੱਠ ਵਰ੍ਹੇ ਵਿਚ ਹੋਏ ਮਤਾਵਾਲੰਬੀਆਂ ਤੇ ਵਿਦਵਾਨਾਂ ਦੇ ਯਤਨਾਂ ਦੇ ਦਰਸ਼ਨ ਕਰਾਉਂਦੇ ਹਾਂ ਜੋ ਉਹਨਾਂ ਨੇ ਸਿੱਖ ਧਰਮ ਵਿਚ ਸਮਤਾਈਆਂ ਦੱਸਣ ਦੇ ਕੀਤੇ ਹਨ, ਫੇਰ ਓਹ ਕੁਝ ਦੱਸਾਂਗੇ ਜੋ ਇਸ ਧਰਮ ਦੇ Original ਧਰਮ (ਨਿਜ ਅਸਲਾ ਮੂਲਕ) ਹੋਣ ਦੇ ਕਮਾਹੱਕਾ ਸਬੂਤ ਮੌਜੂਦ ਹਨ।

ਪੰਜਾਹ ਕੁ ਸਾਲ ਹੋਏ ਹੋਣਗੇ ਕਿ ਕਾਦਿਯਾਨੀ ਮਿਰਜ਼ਾ ਸਾਹਿਬ ਗੁਲਾਮ ਅਹਿਮਦ ਵਲੋਂ ਇਕ ਕਿਤਾਬ ਨਿਕਲੀ ਸੀ, ਜਿਸ ਦਾ ਨਾਮ ਗਾਲਬਨ ‘ਸਤਿ ਬਚਨ’ ਸੀ। ਇਸ ਵਿਚ ਲੇਖਕ ਜੀ ਨੇ ਗੁਰੂ ਸਾਹਿਬ ਦੇ ਖਿਆਲ, ਗੁਰੂ ਸਾਹਿਬ ਦੇ ਜ਼ਿੰਦਗੀ ਦੇ ਵਾਕਿਆਤ, ਗੁਰਬਾਣੀ ਦੇ ਵਾਕ ਆਦਿ ਵਿਚੋਂ ਗੱਲਾਂ ਚੁਣੀਆਂ ਸਨ, ਜਿਨ੍ਹਾਂ ਵਿਚ ਉਹਨਾਂ ਨੇ ਇਸਲਾਮ ਨਾਲ ਮਿਲਦੇ ਜੁਲਦੇ ਹਾਲਾਂ ਤੋਂ ਗੁਰੂ ਸਾਹਿਬ ਨੂੰ ਮੁਸਲਮਾਨ ਤੇ ਸਿੱਖ ਮਤ ਨੂੰ ਇਸਲਾਮ ਤੋਂ ਉਪਜਿਆ ਧਰਮ ਸਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਕ ਚੋਲੇ ਨੂੰ ਬੀ ਟੇਕ ਬਣਾਇਆ ਸੀ ਜੋ ਗੁਰੂ ਸਾਹਿਬ ਜੀ ਨੂੰ ਪੱਛੋਂ ਦੇ ਸਫਰ ਵਿਚ ਕਿਸੇ ਨੇ ਪੇਸ਼ ਕੀਤਾ ਸੀ। ਇਹ ਸਾਰਾ ਕੁਛ ਮਜ਼ਹਬੀ ਪ੍ਰਾਪੇਗੰਡਾ (ਮਜ਼ਹਬੀ ਪ੍ਰਚਾਰਕ ਅਰਥਾਤ ਇਹ ਪੁਸਤਕ ਨਿਰੋਲ ਵਿਦਵਤਾ ਦੇ ਨੁਕਤੇ ਤੋਂ ਖੋਜ ਤੇ ਮਬਨੀ ਮਿਲਵੀਆਂ ਗੱਲਾਂ ਦੀ ਪ੍ਰਤੀਪਾਦਕ ਨਾ ਸੀ ਪਰ ਮਜ਼ਹਬੀ ਪੱਖ-ਜਾਤ ਵਿਚ ਆਪਣੇ ਮਤ ਦੇ ਪ੍ਰਚਾਰ ਦੇ ਰੰਗ ਵਿਚ ਰੰਗੀ ਹੋਈ ਸੀ। ਯਾਦ ਪੈਂਦਾ ਹੈ ਕਿ ਇਸ ਦੇ ਜਵਾਬ ਵਿਚ ਸਰਦਾਰ ਰਜਿੰਦਰ ਸਿੰਘ ਜੀ ਸਿਆਲਕੋਟੀ ਨੇ ਇਕ ਪੁਸਤਕ ਲਿਖੀ ਸੀ) ਨੇ ਨੁਕਤੇ ਨਿਗਾਹ ਤੋਂ ਸੀ।

ਇਸੇ ਜ਼ਮਾਨੇ ਦੇ ਲਗਭਗ ਹੀ ਯਾ ਜ਼ਰਾ ਅੱਗੋਂ ਪਿੱਛੋਂ ਈਸਾਈ ਸਾਹਿਬਾਨ ਵਲੋਂ ਬੀ ਕਈ ਪੈਮਫਲਿਟ ਸਿੱਖ ਧਰਮ ਦੇ ਤੇ ਈਸਾਈ ਧਰਮ ਦੀ ਸਮਤਾ ਦੇ ਨਿਲਸੇ ਸਨ। ਫਿਰ ਉਹਨਾਂ ਦੀ ਇਸ ਪੁਸਤਕ ਨਿਕਲਸੀ ਸੀ ਜਿਸ ਦਾ ਨਾਮ ‘ਹਰੀਸ਼ ਚਰਿਤ੍ਰ’ ਸੀ। ਇਸ ਸਾਰੇ ਯਤਨ ਵਿਚ ਦੋਹਾਂ ਧਰਮਾਂ ਵਿਚ ਸਮਤਾ ਦੇ ਨੁਕਤੇ ਦਸ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸਿੱਖ ਧਰਮ ਈਸਾਈ ਮਤ ਤੋਂ ਲੀਤਾ ਗਿਆ ਹੈ। ਇਨ੍ਹਾਂ ਨੇ ‘ਕੜਾਹ ਪ੍ਰਸ਼ਾਦਿ’ ਨੂੰ ‘ਅਸ਼ਾਏ ਰੂਬਾਨੀ’ ਤੇ ‘ਅੰਮ੍ਰਿਤ’ ਨੂੰ ‘ਬਪਤਿਸਮੇ’ ਤੋਂ ਲੀਤਾ ਗਿਆ ਦੱਸਿਆ ਸੀ। ਈਸਾ ਜੀ ਨੇ ਅਨੇਕਾਂ ਜੀਵਨ ਵਾਕਿਆਤ ਨੂੰ ਗੁਰਬਾਣੀ ਵਿਚੋਂ ਸਾਬਤ ਕੀਤਾ ਸੀ, ਮਸਲਨ ਈਸਾ ਜੀ ਦਾ 12 ਸ਼ਾਗਿਰਦਾਂ ਨਾਲ ਮਿਲਕੇ ਰੋਟੀ ਖਾਣੀ Last Supper ਤੇ ਈਸਾ ਜੀ ਦੀ ਸੂਲੀ ਆਦਿ। ਇਥੋਂ ਤਾਈਂ ਕਿ ਈਸਾ ਜੀ ਦਾ ਨਾਮ ਵੀ ਦਸਮ ਗੁਰਬਾਣੀ ਵਿਚੋਂ ਕੱਢ ਦਿਖਾਇਆ ਸੀ, ਯਥਾ:

‘ਸ੍ਰੀ ਅਸਕੇਤ ਜਗਤ ਕੇ ਈਸਾ’

(ਈਸ਼, ਈਸ਼੍ਵਰ, ਈਸ਼ਾ, ਪਰਮੇਸ਼ਰ ਆਦਿ ਸੰਸਕ੍ਰਿਤ ਪਦ ਹਨ। ‘ਈਸ਼ਾਵਾਸ’ ਨਾਮ ਦੀ ਸੰਸਕ੍ਰਿਤ ਉਪਨਿਸ਼ਦ ਵੀ ਮੌਜੂਦ ਹੈ। ਗੁਰੂ ਜੀ ਨੇ ਇਹ ਸੰਸਕ੍ਰਿਤ ਪਦ ਮਾਰੂ ਸੋਲਹਿਆਂ ਵਿਚ ਈਸ਼੍ਵਰ ਅਰਥਾਂ ਵਿਚ ਵਰਤਿਆ ਹੈ)

ਅੰਜੀਲ ਵਿਚ ਆਏ ‘ਸ਼ਬਦ’ ਸਬੰਧੀ ਇਕ ਜ਼ਿਕਰ ਨੂੰ ਗੁਰਬਾਣੀ ਦੇ ‘ਸ਼ਬਦ’ ਨਾਲ ਮੇਲਿਆ ਸੀ।

35-40 ਵਰ੍ਹੇ ਹੋਏ ਹਨ ਕਿ ਇਕ ਸਰਦਾਰ ਰਾਮ ਸਿੰਘ ਜੀ ਐਗਜ਼ੈਕਟਿਵ ਇੰਜੀਨੀਅਰੀ ਤੋਂ ਰੀਟਾਇਰ ਹੋਏ ਸਨ, ਉਹਨਾਂ ਨੇ ਰੀਟਾਇਰ ਹੁੰਦਿਆਂ ਇਕ ਕਿਤਾਬ ਲਿਖੀ ਸੀ “ਅਸਲ ਸ੍ਰੀ ਗੁਰੂ ਸਿੱਖ ਸਾਹਿਬਾਨ”, ਜਿਸ ਵਿਚ ਉਹਨਾਂ ਨੇ ਪੌਰਾਣਕ ਮਤ ਨਾਲ ਗੁਰਮਤਿ ਦੀਆਂ ਮਿਲਦੀਆਂ ਜੁਲਦੀਆਂ ਗੱਲਾਂ ਦਿਖਲਾਕੇ ਗੁਰਮਤਿ ਨੂੰ ਪੌਰਾਣਕ ਮਤ ਤੋਂ ਲਿਆ ਗਿਆ ਸਾਬਤ ਕਰਨ ਦਾ ਯਤਨ ਕੀਤਾ ਸੀ।

ਇਸੇ ਹੀ ਜ਼ਮਾਨੇ ਦੇ ਲਗਭਗ ਕਪੂਰਥਲੇ ਦੇ ਇਕ ਸਿੱਖ ਸੱਜਣ ਨੇ ਕੁਰਾਨ ਸ਼ਰੀਫ ਪੜ੍ਹਿਆ, ਉਹਨਾਂ ਨੇ ਇਸ ਪੁਸਤਕ ਦੀਆਂ ਕਈ ਗੱਲਾਂ ਨਾਲ ਨੋਟ ਕਰਕੇ ਕਿਤਾਬ ਲਿਖੀ ਜੋ ਉਹਨਾਂ ਨੇ ਕਈ ਸਿੱਖ ਵਿਦਵਾਨਾਂ ਨੂੰ ਸੁਣਾਈ, ਪਰ ਓਹ ਛਪੀ ਨਹੀਂ ਸੀ। ਇਹ ਯਤਨ ਵਿਦਵਤਾ ਦਾ ਸੀ, ਪ੍ਰਾਪੇਗੰਡੇ ਦਾ ਨਾ ਸੀ। ਇਸੀ ਤਰ੍ਹਾਂ ਉਸ ਜ਼ਮਾਨੇ ਵਿਚ ਸਿੱਖ ਸਾਧੂਆਂ, ਸੰਤਾਂ ਤੇ ਸਰਦਾਰਾਂ ਦੇ ਕੀਤੇ ਗੁਰਬਾਣੀ ਦੇ ਟੀਕਿਆਂ ਵਿਚ ਮਿਲਦੇ ਜੁਲਦੇ ਵਾਕਾਂ ਉਤੇ ਉਪਨਿਸ਼ਦਾਂ ਆਦਿਕਾਂ ਵਿਚੋਂ ਪ੍ਰਮਾਣ ਦੇ ਕੇ ‘ਸਮਤਾਈਆਂ’ ਦਿਖਾਈਆਂ ਸਨ। ਜੈਨ ਮਤ ਦੇ ਇਸ ਸਮੇਂ ਦੇ ਉਘੇ ਬਜ਼ੁਰਗ ਸ੍ਰੀ ਆਤਮਾ ਰਾਮ ਜੀ ਨੇ ਇਕ ਵੇਰੀ ਸ੍ਰੀ ਮਾਨ ਡਾਕਟਰ ਚਰਨ ਸਿੰਘ ਜੀ ਪਾਸ ਨੌਵੀਂ ਪਾਤਸ਼ਾਹੀ ਜੀ ਦੇ ਸਲੋਕਾਂ ਵਿਚ ਮੁਕਤੀ ਦੇ ਖਿਆਲਾਂ ਨਾਲ ਆਪਣੇ ਮਤ ਦੀ ਮੁਕਤੀ ਦੇ ਖਯਾਲਾਂ ਦੇ ਨਾਲ ਮਿਲਦੀ ਸਮਤਾ ਵਰਨਣ ਕੀਤੀ ਸੀ। ਥੀਓਸਾਫੀਕਲ ਸੁਸਾਇਟੀ ਬਣਨ ਤੇ ਉਹਨਾਂ ਦੀ ਲਿਟਰੇਚਰ ਤੇ ਲੈਕਚਰਾਂ ਵਿਚ ਪ੍ਰਗਟ ਹੋਏ ਖਿਆਲਾਂ ਵਿਚ ਗੁਰਮਤਿ ਦੇ ਕਈ ਅਸੂਲਾਂ ਦੀ ਸਮਤਾ ਦੇਖ ਕੇ ਕਿਤਨੇ ਸਿੱਖ ਸਰਦਾਰ ਵਿਦਵਾਨ ਉਸ ਸੁਸਾਇਟੀ ਵਲ ਪ੍ਰਭਾਵਿਤ ਹੋ ਗਏ ਸਨ: ਪਰ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਤਾਲਿਆ ਤੋਂ ਗੁਰਮਤਿ ਦੀ ਗੌਰਵਤਾ ਤੇ ਅਸਲੀਅਤ ਨਿਸ਼ਚਿਤ ਹੋ ਗਈ ਸੀ।

ਇਸ ਪ੍ਰਕਾਰ ਸਿੱਖ ਮਜ਼ਹਬ ਦੀਆਂ ਕਈ ਗੱਲਾਂ ਨੂੰ ਕਿਸੇ ਹੋਰ ਮਜ਼ਹਬ ਨਾਲ ਮਿਲਦਾ ਦੇਖਕੇ ਸਿੱਧ ਹੈ ਕਿ ਓਸ ਤੋਂ ਸਿੱਖ ਮਜ਼ਹਬ ਬੜਾ ਸ੍ਰੇਸ਼ਟ ਤੇ ਉੱਤਮ ਹੈ ਅਰ ਇਸ ਦੀਆਂ ਨੀਹਾਂ ਨਿਰੋਲ ਸੱਚ ’ਤੇ ਰੱਖੀਆਂ ਗਈਆਂ ਹਨ। ਜੋ ਹਰ ਮਜ਼ਹਬ ਦੀਆਂ ਸ੍ਰੇਸ਼ਟ ਗੱਲਾਂ ਇਸ ਵਿਚ ਮਿਲ ਜਾਂਦੀਆਂ ਹਨ। ਅਸਾਂ ਸੁਣਿਆ ਹੈ ਕਿ ਥੋੜ੍ਹਾ ਹੀ ਚਿਰ ਹੋਇਆ ਹੈ ਕਿ ਕੋਈ ਸਮਾਗਮ ਸਾਰੇ ਮਜ਼ਹਬਾਂ ਉੱਤੇ ਵਿਖਯਾਨਾਂ ਦਾ ਹੋਇਆ ਸੀ, ਉਥੇ ਕਿਸੇ ਨੇ ਪੁੱਛਿਆ ਸੀ ਕਿ ਸਿੱਖ ਮਜ਼ਹਬ ਕੀਹ ਹੈ, ਤਾਂ ਇਕ ਸ੍ਰੇਸ਼ਟ ਪੁਰਸ਼ ਨੇ (ਜੋ ਸਿੱਖ ਤਾਂ ਨਹੀਂ ਸੀ, ਪਰ ਸਿੱਖ ਧਰਮ ਤੋਂ ਵਾਕਫ ਸੀ) ਏਹ ਸੱਚੇ ਵਾਕ ਕਹੇ ਸਨ ਕਿ -ਹਰ ਮਜ਼ਹਬ ਦੀਆਂ ਗੱਲਾਂ ਸਿੱਖ ਮਜ਼ਹਬ ਵਿਚ ਮੌਜੂਦ ਹਨ, ਇਹ ਮਜ਼ਹਬੀ ਉਤਮਤਾਈਆਂ ਦਾ ਕੰਪੈਡੀਅਮ (ਸੰਖੇਪ ਸਾਰਾਂਸ਼ ਰੂਪ) ਹੈ।

ਇਸ ਲਈ ਸਾਨੂੰ ਕਿਸੇ ਵੀ ਮਜ਼ਹਬ ਜਾਂ ਫਿਲਾਸਫੀ ਵਿਚ ਜੋ ਕੁਝ ਗੱਲਾਂ ਸਿੱਖ ਮਜ਼ਹਬ ਨਾਲ ਕੁਛ ਸਮਤਾ ਰੱਖਦੀਆਂ ਮਿਲ ਪੈਣ, ਤਦ ਹੈਰਾਨ ਨਹੀਂ ਹੋਣਾ ਚਾਹੀਦਾ।ਯਾਦ ਪੈਂਦਾ ਹੈ ਕਿ ਸਤਿਕਾਰ ਯੋਗ ਡਾਕਟਰ ਚੌਧਰੀ ਖੁਦਾ ਦਾਦ ਜੀ (ਯਾਦਸ਼ ਬਖੈਰ) ਨੇ ਕਿਸੇ ਮੌਕਿਆਂ ’ਤੇ ਇਹ ਲਫਜ਼ ਕਹੇ ਸਨ ਕਿ “ਹਰ ਇਕ ਮਜ਼ਹਬ ਦੀ ‘ਕਮਪੈਰੇਟਿਵ ਸਟੱਡੀ’ ਅਰਥਾਤ ਮੁਤਾਲਯਾ ਕਰਨ ਦਾ ਅਸੂਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਜਾਰੀ ਕੀਤਾ ਹੈ, ਉਹਨਾਂ ਦੀ ਇਕ ਸਿਖਯਾ ਤੋਂ ਅਬੁੱਲ ਫਜ਼ਲ ਪ੍ਰਭਾਵਿਤ ਹੋਇਆ, ਜਿਸ ਦੀ ਸੁਹਬਤ ਨੇ ਅਕਬਰ ਦੀ ਤਬੀਅਤ ਨੂੰ ਇਹ ਰੰਗਣ ਚਾੜ੍ਹੀ ਸੀ।”

ਇਤਿਹਾਸ ਵੀ ਦੱਸਦਾ ਹੈ ਕਿ ਅਕਬਰ ਸ੍ਰੀ ਗੁਰੂ ਅਮਰ ਦਾਸ ਜੀ ਦੇ ਦਰਸ਼ਨ ਨੂੰ ਆਇਆ ਸੀ ਤੇ ਗੁਰਬਾਣੀ ਸੁਣਕੇ ਹੋਰ ਪ੍ਰਭਾਵਿਤ ਹੋਇਆ ਸੀ ਤੇ ਗੁਰੂ ਕੇ ਲੰਗਰ ਵਾਸਤੇ, ਜਿਥੇ ਜਾਤ-ਪਾਤ ਮਜ਼ਹਬ ਮਿੱਲਤ ਦੇ ਲਿਹਾਜ਼ ਤੋਂ ਬਿਨਾਂ ਹਰ ਭੁੱਖੇ ਨੂੰ ਅੰਨ ਮਿਲਦਾ ਸੀ, 12 ਪਿੰਡ ਪੇਸ਼ ਕੀਤੇ ਸਨ। ਸੋ ਅਸਾਂ ਨੂੰ ਸਿੱਖ ਮਜ਼ਹਬ ਦੇ ਅਸੂਲਾਂ ’ਤੇ ਵਰਤਾਰਿਆਂ ਦਾ ਦੂਸਰੇ ਮਜ਼ਹਬਾਂ ਨਾਲ ਮੇਲ-ਜੋਲ ਦੇ ਨੁਕਤੇ ਦਿਖਾਲਣ ਵਾਲਿਆਂ ਨਾਲ ਕੋਈ ਅਜੋੜ ਨਹੀਂ ਹੋਣਾ ਚਾਹੀਦਾ, ਚਾਹੇ ਓਹ ਨਿਰੋਲ ਵਿਦਵਤਾ ਦੇ ਨੁਕਤੇ ਤੋਂ ਹੋਵੇ ਚਾਹੇ ਓਹ ਮਿਰਜ਼ਾ ਸਾਹਿਬ ਵਾਂਗੂੰ ਮਜ਼ਹਬੀ ਪੱਖ-ਪਾਤ ਦੀ ਕਲਮ ਤੋਂ ਲਿਿਖਆ ਗਿਆ ਹੋਵੇ: ਏਹ ਸਮਤਾਈਆਂ ਸਿੱਖ ਧਰਮ ਦੀ ਉਤਮਤਾ ਦਸਦੀਆਂ ਹਨ। ਖੁਦ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚ ਇਹੋ ਕੁਛ ਹੋਇਆ। ਵੱਡੇ ਵੱਡੇ ਜੋਗੀ ਤੇ ਪੀਰ ਗੁਰੂ ਨਾਨਕ ਦੇਵ ਜੀ ਨੂੰ ਮਿਲਕੇ ਵਾਰਤਾਲਾਪ ਕਰਕੇ ਤੇ ਉਨ੍ਹਾਂ ਦੇ ਸੱਚ ’ਤੇ ਨਿਰੋਲਤਾ ਨੂੰ ਦੇਖ ਕੇ ਏਹੋ ਚਾਹੁੰਦੇ ਰਹੇ ਹਨ ਕਿ ਕਿਵੇਂ ਇਹ ਸਾਡੇ ਮਤ ਵਿਚ ਆ ਜਾਣ ਤਾਂ ਬੜਾ ਪ੍ਰਚਾਰ ਕਰਨ। ਇਹ ਗੱਲ ਜਨਮ ਸਾਖੀਆਂ ਵਿਚ ਸਾਫ ਲਿਖੀ ਹੋਈ ਮਿਲਦੀ ਹੈ। ਪਰ ਇਕ ਹੋਰ ਨੁਕਤਾ ਹੈ ਜੋ ਅਸੀਂ ਆਪਣੇ ਸਿੱਖ ਭਰਾਵਾਂ ਤੇ ਸਾਰੇ ਲੇਖਕਾਂ ਦੀ ਨਿਗਾਹ ਵਿਚ ਹਰ ਵੇਲੇ ਤਾਜ਼ਾ ਰੱਖਣਾ ਚਾਹੁੰਦਾ ਹਾਂ, ਉਹ ਇਹ ਹੈ: ਜੈਸਾ ਕਿ ਪਿੱਛੇ ਦੱਸ ਆਏ ਹਾਂ ਕਿ ਸਿੱਖ ਮਜ਼ਹਬ ਐਕਲੈਕਟਿਕ ਜੋੜ ਦਾ ਮਤਾ ਨਹੀਂ; ਅਸਲੀ (Orignal ) ਸਤਯ ਧਰਮ ਹੈ। ਅਰਥਾਤ ਸਿੱਖ ਧਰਮ ਹੋਰਨਾਂ ਧਰਮਾਂ ਦੇ ਅਸੂਲਾਂ ਤੋਂ ਸੰਕਲਪ ਨਹੀਂ ਕੀਤਾ ਗਿਆ, ਇਹ ਇਕ ਸੁਤੰਤ੍ਰ ਧਰਮ ਹੈ ਅਰ ਇਸ ਦਾ ਸੁੱਤੇ ਪ੍ਰਕਾਸ਼ ਹੈ, ਜਿਸ ਦਾ ਸੋਮਾ ਅਕਾਲ ਪੁਰਖ ਹੈ; ਅਰ ਇਸ ਦਾ ਪ੍ਰਕਾਸ਼ ਅਬਚਲੀ ਜੋਤ ਤੋਂ ਹੋਇਆ ਹੈ; ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪਣਾ ਵਾਕ ਹੈ:

‘ਗੁਰੁ ਆਦਿ ਪੁਰਖੁ ਹਰਿ ਪਾਇਆ॥2॥
(ਰਾਗ ਰਾਮ ਕਲੀ ਮ: 1)

ਇਸੇ ਲਈ ਕੁਛ ਵੇਰਵਾ ਅੱਗੇ ਲਿਖਦੇ ਹਾਂ।

ਸਿੱਖ ਧਰਮ ਦੇ ਬਾਨੀ ਤੇ ਆਗੂ ਮਹਾਂ ਪੁਰਖ ਦਸੋਂ ਗੁਰੂ ਸਾਹਿਬਾਨ ਅਸਲੀ ਰੂਹਾਨੀ ਔਜ ਦੇ ਮਹਾਂ ਪੁਰਖ ਸਨ। ਉਨ੍ਹਾਂ ਦਾ ਗਯਾਨ ਅਨੁਭਵੀ ਗਯਾਨ ਹੈ। ਉਨ੍ਹਾਂ ਨੇ ਜੋ ‘ਵਾਹਿਗੁਰੂ ਦੀ ਹੋਂ’ ਦਾ ਗਯਾਨ ਦਿੱਤਾ ਇਹ ਕਿਸੇ ਮਜ਼ਹਬ ਤੋਂ ਨਹੀਂ ਲਿਆ, ਉਨ੍ਹਾਂ ਨੂੰ ਖੁਦ ਰੂਹਾਨੀ ਤਜਰਬਾ ਵਾਹਿਗੁਰੂ ਦੀ ਹੋਂਦ ਦਾ ਪ੍ਰਾਪਤ ਸੀ, ਉਨ੍ਹਾਂ ਨੇ ਨਿਜ ਤਜਰਬੇ ਵਿਚ ਵਾਹਿਗੁਰੂ ਜੀ ਆਏ, ਜਿਸ ਦਾ ਪਤਾ ਉਨ੍ਹਾਂ ਨੇ ਆਪ ਦਿੱਤਾ ਹੈ। ਇਹ ਤਜਰਬਾ ਨਿਰੋਲ ਰੂਹਾਨੀ ਸੀ, ਰੂਹਾਨੀ ਰੂਪ ਰੰਗ ਵਿਚ ਸੀ, ਉਨ੍ਹਾਂ ਦੇ ਆਤਮਾਂ ਦਾ ਪਰਮਾਤਮਤ ਦੇ ਨਾਲ ਮੇਲ ਦਾ-ਓਹ ਜਿਕੂੰ ਸਾਡੀ ਸਮਝੇ ਪੈ ਸਕੇ-ਉਸ ਬੋਲੀ ਤੇ ਸਰੂਪ ਵਿਚ ਗੁਰੂ ਸਾਹਿਬ ਨੇ ਆਪ ਸਾਨੂੰ ਦਿੱਤਾ ਹੈ। ਆਤਮਾ ਤੇ ਪ੍ਰਮਾਤਮਤ ਦੇ ਮੇਲੇ ਆਤਮ ਰੰਗ ਵਿਚ ਹੁੰਦੇ ਹਨ: ਜਿਨ੍ਹਾਂ ਨੂੰ ਸਾਡੀ ਸਮਝ ਪੈ ਜਾਣ ਵਾਲੀ ਬੋਲੀ ਵਿਚ ਖੁਦ ਦੱਸਿਆ ਹੈ, ਹਾਂ ਗੁਰੂ ਜੀ ਆਪਣੇ ਆਪ ਨੂੰ ਵਾਹਿਗੁਰੂ ਜੀ ਦਾ (ਢਾਡੀ) ਨੀਵਾਂ ਕੀਰਤਨੀਆਂ ਦੱਸ ਕੇ ਵਾਹਿਗੁਰੂ ਜੀ ਦੇ ਸੱਚੇ ਸਰੂਪ ਵਿਚ ਸੱਦੇ ਜਾਣ ਦਾ ਹਾਲ ਆਪੇ ਦੱਸ ਰਹੇ ਹਨ: ਐਉ:

ਪਉੜੀ॥ ਹਉ ਢਾਢੀ ਵੇਕਾਰੁ ਕਾਰੈ ਲਾਇਆ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ॥
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥
ਗੁਰਮਤੀ ਖਾਧਾ ਰਜਿ ਤਿਿਨ ਸੁਖੁ ਪਾਇਆ॥
ਢਾਢੀ ਕਰੇ ਪਸਾਉ ਸਬਦੁ ਵਜਾਇਾ॥
ਨਾਨਕ ਸਚੁ ਸਾਲਾਹਿ ਪੂਰਾ ਪਾਇਆਂ॥27॥
(ਵਾਰ ਮਾਝ ਮਹਲਾ 1)

ਅਰਥਾਤ- ਸਤਿਗੁਰੂ ਜੀ ਨੇ ਆਪਣੇ ਮੇਲ ਦਾ ਹਾਲ ਦੱਸਦਿਆਂ ‘ਹਉਮੈ’ ਦਾ ਦਾਉ ਨਹੀਂ ਖਾਧਾ, ਆਪਣੇ ਆਪ ਨੂੰ ਵਾਹਿਗੁਰੂ ਦਾ ਢਾਡੀ ਦੱਸ ਕੇ ਤੇ ਵਿਹਲਾ ਦੱਸ ਕੇ ‘ਹਉ ਅਭਾਵਤਾ’ ਦੱਸੀ। ਪਰ ਇਹ ਗੱਲ ਉਹਨਾਂ ਦੇ ਨੀਵੇਂ ਹੋਣ ਦੀ ਅਰ ਅਸਮਾਨੀ, ਰੂਹਾਨੀ, ਰੱਬੀ ਵਸੀਕਾਰਤਾ ਤੋਂ ਸੱਖਣੇ ਹੋਣ ਦੀ ਦਲੀਲ ਨਹੀਂ ਹੈ। ਉਹਨਾਂ ਨੇ ਇਸ ਪਉੜੀ ਵਿਚ ਵਾਹਿਗੁਰੂ ਦੀ ਮਿਹਰ ਦੀ ਵਡਿਆਈ ਕਰਦਿਆਂ ਆਪਣੀ ਰੂਹਾਨੀ ਵਸੀਕਾਰਤਾ ਤੇ ਔਜ ਨੂੰ ਇਸ ਤਰ੍ਹਾਂ ਦੱਸਿਆ ਹੈ:

‘ਢਾਡੀ ਸਚੈ ਮਹਲਿ ਖਸਮਿ ਬੁਲਾਇਆ॥’

ਉਥੋਂ ਸੱਚੀ ਸਿਫਤ ਸਲਾਹ, ਅੰਮ੍ਰਿਤ ਨਾਮ ਦਾਤ ਪ੍ਰਾਪਤ ਹੋਣ ਦਾ ਪਤਾ ਦਿੱਤਾ ਹੈ। ਉਸ ਨਾਮ ਦਾਤ ਦਾ ਜਗਤ ਵਿਚ ‘ਪਸਾਉ’ ਪ੍ਰਚਾਰ ਕਰਨਾ ਆਪਣਾ ਰੱਬੀ ਕਮਾਮ ਦੱਸਿਆ ਤੇ ਅੰਤ ਪੂਰੇ ਵਾਹਿਗੁਰੂ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰ ਲੈਣ, ਰੱਬੀ ਰੰਗ ਵਿਚ ਰੰਗੇ ਰਹਿਣ ਦਾ ਪਤਾ ਦੇ ਦਿੱਤਾ ਹੈ। (ਇਸ ਤੋਂ ਪਹਿਲਾਂ ਵੀ ਆਪ ਮਿਹਰ ਪ੍ਰਤਾਪ ਸਨ, ਜੈਸਾ ਕਿ ਭਾਈ ਗੁਰਦਾਸ ਜੀ ਨੇ ਦੱਸਿਆ ਹੈ। ‘ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿਛੋਂ ਦੇ ਫਿਰ ਘਾਲ ਕਮਾਈ॥’)

ਸਭ ਤੋਂ ਪੁਰਾਣੀ ਜਨਮ ਸਾਖੀ ਵਿਚ ਵੀ ਗੁਰੂ ਦਾ ਧੁਰ ਦਰਗਾਹੇ ਸੱਦਿਆ ਜਾਣਾ ਤੇ ਪਰਮੇਸ਼ਰ ਦਾ ਹੁਕਮ ਹੋ ਕੇ ਨਾਮ ਦਾ ਪਿਆਲਾ ਮਿਲਣਾ ਤੇ ਲੋਕਾਂ ਨੂੰ ਜਪਾਉਣ ਦਾ ਕਾਰਜ ਸੌਂਪਿਆ ਜਾਣਾ ਸਪੱਸ਼ਟ ਲਿਿਖਆ ਹੈ ਤੇ ਨਾਲ ਇਹ ਵਰ ਮਿਲਣਾ ਵੀ ਓਥੇ ਲਿਿਖਆ ਹੈ ਕਿ ਪਰਮੇਸ਼ਰ ਨੇ ਕਿਹਾ ਕਿ “ਮੈਂ ਸਦਾ ਤੇਰੇ ਨਾਲ ਹਾਂ, ਮੇਰਾ ਨਾਮ ਪਾਰਬ੍ਰਹਮ ਪਰਮੇਸ਼ਰ’ ਹੈ ਤੇ ਤੇਰਾ ਨਾਮ ‘ਗੁਰ ਪਰਮੇਸ਼ਰ’।

ਇਕ ਵਾਰ ਦਾ ਤਜਰਬਾ ਨਹੀਂ, ਸਦਾ ਓਹ ਮੇਲ ਜਾਰੀ ਰਿਹਾ ਹੈ, ਜੈਸਾ ਕਿ ਆਪ ਦਾ ਵਾਕ ਹੈ:

ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ॥
(ਤਿਲੰਗ ਮ: 1)

ਪੁਨਾ: ਅਪਰੰਪਰ ਪਾਰਬ੍ਰਹਮੁ ਪਰਮੇਸਰੁ
ਨਾਨਕ ਗੁਰੁ ਮਿਿਲਆ ਸੋਈ ਜੀਉ॥
(ਸੋਰਠਿ ਮ: 1-11)

ਇਸੇ ਤਰ੍ਹਾਂ ਹੋਰ ਗੁਰੂ ਸਾਹਿਬਾਂ ਨੇ ਵੀ ਇਸੇ ਦੀ ਸਾਖ ਭਰੀ ਹੈ ਕਿ ਉਨ੍ਹਾਂ ਨੂੰ ਗਿਆਨ ਸਿੱਧਾ ਵਾਹਿਗੁਰੂ ਤੋਂ ਪ੍ਰਾਪਤ ਹੁੰਦਾ ਹੈ:

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥
(ਸੂਹੀ ਮ: 5)

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰ ਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥
(ਗਉੜੀ ਵਾਰ ਮ: 4)

ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਆਪਣੇ ਆਪ ਨੂੰ ਵੱਡਾ ਕਿ ਅਵਤਾਰ ਕਿ ਰਸੂਲ ਕੁਛ ਨਹੀਂ ਆਖਦੇ ਰਹੇ। ਕੋਈ ਦਾਅਵਾ ਨਹੀਂ ਕਰਦੇ ਰਹੇ। ‘ਨਾਨਕੁ ਨੀਚੁ ਕਹੈ ਵੀਚਾਰੁ’ ਆਦਿ ਵਾਕ ਅਨੇਕਾਂ ਵਾਰ ਉਚਾਰਦੇ ਰਹੇ। ਦਸਮੇ ਗੁਰੂ ਜੀ ਨੇ ਆਪ ਨੂੰ ਮੋ ਕੋ ਦਾਸੁ ਤਵਨ ਕਾ ਜਾਨੋ ਫੁਰਮਾਇਆ ਤੇ ਸਿੱਖਾਂ ਵਲ ਹੱਥ ਫੇਰਕੇ ਕਿਹਾ ‘ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋ ਸੋ ਗਰੀਬ ਕਰੋਰ ਪਰੇ।’

ਪਰ ਜਦ ਉਹਨਾਂ ਨੇ ਆਤਮਾ ਪਰਮਾਤਮਾ ਦੀ ਸਦਾ ਕਾਯਮ ‘ਸਦਾ ਦ੍ਰਿੜ ਹਸਤੀ’ ਦਾ ਜ਼ਿਕਰ ਕੀਤਾ ਤਾਂ ਨਿਜ ਤਜਰਬਾ ਬਿਆਨ ਕੀਤਾ ਜੈਸਾ ਕਿ ਉਪਰ ਉਹਨਾਂ ਦੇ ਮੁਖਾਰਬਿੰਦ ਦੇ ਵਾਕ ਦੱਸ ਆਏ ਹਾਂ ਕਿਉਂਕਿ ਇਹ ਅਮਰ ਵਾਕਿਆ, ਇਹ ਸੱਚ, ਉਹਨਾਂ ਨੇ ਭੁੱਲੇ ਜਾਂਦੇ ਜਗਤ ਨੂੰ ਸਿਖਾਲਣਾ ਸੀ ਕਿ ‘ਵਾਹਿਗੁਰੂ ਹੈ’ ਤਾਂ ਆਪਣਾ ‘ਪ੍ਰਤੱਖ ਮੇਲ’ ‘ਨਿਜ ਤਜਰਬਾ’ ਅਸਲੀਅਤ ਵਿਚ ਪਹੁੰਚ ਦਾ ਪਤਾ ਦੇ ਕੇ ਸਾਖ ਭਰਨੀ ਸੀ ਕਿ ਉਹ-

ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚਹੁ॥

ਸਾਡਾ ਇਹ ਭਾਵ ਨਹੀਂ ਕਿ ਗੁਰੂ ਨਾਨਕ ਦੇਵ ਜੀ ਕਿਸੇ ਨੂੰ ਮਿਲੇ ਨਹੀਂ, ਕਿਸੇ ਮਤਿ, ਧਰਮ, ਫਿਲਾਸਫੀ ਦੇ ਜਾਣੂ ਨਹੀਂ ਸੇ। ਓਹ ਮਹਾਨ ਵਯਕਤੀਤਵ ਵਾਲੇ ਮਹਾਂ ਪੁਰਖ ਜੋ ਉਸ ਸਮੇਂ ਦੀ ਸਾਰੀ ਦੁਨੀਆਂ ਵਿਚ ਫਿਰੇ ਬੇ ਖ਼ਬਰ ਕੀਕੰੂ ਹੋ ਸਕਦੇ ਸਨ? ਆਪ ਜੀ ਪੱਛਮ ਵਲ ਮੱਕੇ ਮਦੀਨੇ ਤਕ ਗਏ; ਹੋ ਸਕਦਾ ਹੈ ਕਿ ਸੀਰੀਆ ਤੇ ਮਿਸਰ ਵੀ ਗਏ ਹੋਣ। ਆਪ ਬਗਦਾਦ ਤੇ ਈਰਾਨ, ਅਫਗਾਨਿਸਤਾਨ ਵਿਚ ਫਿਰੇ, ਤਰ੍ਹਾਂ ਤਰ੍ਹਾਂ ਦੇ ਮਜ਼ਹਬੀ ਆਗੂਆਂ ਨੂੰ ਮਿਲੇ। ਉੱਤਰ ਵਿਚ ਕਸ਼ਮੀਰ ਰਾਹੀਂ ਤਿੱਬਤ ਵਾਲੀ ਸੜਕ ਤੇ ਨਿਸ਼ਾਨ ਮਿਲਦੇ ਹਨ, ਮਾਨ ਸਰੋਵਰ ਤਕ ਜਾਣ ਦੇ। ਪੂਰਬ ਵੱਲ ਹਿੰਦੁਸਤਾਨ, ਬਿਹਾਰ, ਬੰਗਾਲ, ਆਸਾਮ, ਮਨੀਪੁਰ, ਚਿਟਾਗਾਂਗ, ਸੋਨਪੁਰ, ਧਨਾਸਰੀ ਦੇਸ਼ (ਤਨਾਸਰਮ) ਤਕ ਗਏ। ਦੱਖਣ ਵਲ ਕਟਕ, ਪੁਰੀ, ਮਦਰਾਸ ਦੇ ਇਲਾਕੇ, ਇਸ ਤੋਂ ਅੱਗੇ ਸੰਗਲਾਦੀਪ ਤਕ ਗਏ। ਫੇਰ ਪੱਛਮੀ ਕਿਨਾਰੇ ਫਿਰੇ ਤੇ ਹਰ ਥਾਂ ’ਤੇ ਤਪੀਆਂ ਤੇ ਧਰਮਾਵਲੰਬੀਆਂ ਨੂੰ ਮਿਲੇ। ਪਰਮਾਰਥ ਵਿਚ ਅਟਕੇ ਖਲਿਆਂ ਜ਼ੁਹਦੀਆਂ ਨੂੰ ਮਿਲੇ, ਧਾਰਮਕ ਰਾਜਧਾਨੀਆਂ ਤੀਰਥਾਂ ’ਤੇ ਗਏ। ਬਹਿਸਾਂ ਕੀਤੀਆਂ, ਸਤਯ ਉਪਦੇਸ਼ ਦਿੱਤੇ, ਨਿਰੋਲ ਸੱਚ ਵਲ ਪ੍ਰੇਰਿਆ, ਆਪਣੀ ਵਿਸਮਾਦੀ ਤੇ ਸਾਂਈਂ ਰੱਬ ਜੀ ਵਿਚ ਪ੍ਰੇਮ ਭਰੀ ਲੀਨਤਾ ਵਾਲੀ ਛੁਹ ਬਖਸ਼ੀ। ਓਹ ਮਹਾਨ ਵਯਕਤੀ ਜੀ, ਕਿਵੇਂ ਹੋ ਸਕਦਾ ਹੈ ਕਿ ਉਸ ਜ਼ਮਾਨੇ ਦੇ ਪ੍ਰਵਿਰਤ ਖਯਾਲਾਂ, ਧਰਮਾਂ, ਤ੍ਰੀਕਿਆਂ, ਫਿਲਾਸਫੀਆਂ ਦੇ ਜਾਣੂ ਨਾ ਹੋਣ? ਜਾਣੂ ਤਾਂ ਤ੍ਰਿਕਾਲਗਯ ਹੋਣ ਕਰਕੇ ਵੀ ਸਨ ਤੇ ਉਂਝ ਵੀ ਹਰ ਤਰ੍ਹਾਂ ਦੀ ਵਾਕਫੀ ਉਹਨਾਂ ਦੇ ਅੱਗੇ ਪਿੱਛੇ ਫਿਰਦੀ ਸੀ ਅਤੇ ਉਹਨਾਂ ਨੇ ਧਰਮਾਂ ਵਿਚ ਪਈਆਂ ਕਮੀਆਂ ਤੇ ਹਾਨੀਆਂ ਵੀ ਤੱਕੀਆਂ। ਜੋ ਦਸ਼ਾ ਮਜ਼ਹਬੀ ਧੱਕੇ ਧੋੜੇ ਦੀ ਵਾਪਰਕੇ ਸਾਰੇ ਦੁਖੀ ਹੋ ਰਹੇ ਸਨ, ਭਾਈ ਗੁਰਦਾਸ ਜੀ ਨੇ ਅੱਖੀਂ ਡਿਠੀ ਲਿਖੀ ਹੈ, ਉਹ ਦੂਰ ਕਰਕੇ ਸੁਲਹ ਤੇ ਪਿਆਰ ਗੁਰੂ ਜੀ ਨੇ ਫੈਲਾਇਆ।

ਮੁਸਲਮਾਨੀ ਦੇਸ਼ਾਂ ਵਿਚ ਜਾ ਕੇ ਆਗੂਆਂ ਨੂੰ ਮਿਲ ਕੇ ਧਾਰਮਕ ਸਹਾਰਾ, ਸਰਵ ਨਾਲ ਪਿਆਰ ਦੀ ਮਤਿ ਦਿੱਤੀ। ਹਿੰਦੂ ਇਸ਼ਟ ਥਾਵਾਂ ਤੇ ਵਯਕਤੀਆਂ ਨੂੰ ਮਿਲਕੇ ਦੂਸਰਿਆਂ ਨੂੰ ਮਲੇਛ ਸਮਝਣ ਨੇ ਨਫਰਤ ਕਰਨੇ ਤੋਂ ਹੋੜਿਆ। ਓਹ ਵਾਕਫ ਸਨ ਸਭ ਕਿਸਮ ਦੇ ਖਿਆਲਾਂ ਦੇ, ਤਜਰਬੇ ਹੋ ਚੁਕਿਆ ਦੇ ਕੌੜੇ ਫਲਾਂ ਦੇ ਜਾਣਕਾਰ ਸਨ। ਪਰ ਉਹਨਾਂ ਨੇ ਗੀਟੇ ਚੁਣ ਚੁਣ ਕੇ ਚੂਨਾ ਦੇ ਦੇ ਕੇ ਪੱਥਰ ਵਾਂਗੂ ਆਪਣਾ ਧਰਮ ਨਹੀਂ ਬਣਾਇਆ, ਉਹਨਾਂ ਨੇ ਧਰਮ ਦੇ ਸੋਮੇ ਵਿਚ ਆਪ ਖੜੋ ਕੇ, ਅੰਮ੍ਰਿਤ ਪੀ ਕੇ, ਉਸ ਅੰਮ੍ਰਿਤ ਦੇ ਛੱਟੇ ਦਿੱਤੇ ਤੇ ਜਗਤ ਨੂੰ ਰਸਤੇ ਪਾਇਆ। ਸੋ ਉਹਨਾਂ ਨੇ ਜੋ ਧਰਮ ਚਲਾਇਆ ਉਹ Original ਧਰਮ ਹੈ, ਅਰਥਾਤ ਆਪਣੇ “ਨਿਜ ਮੂਲਕ ਅਸਲੇ” ਵਾਲਾ ਹੈ। ਇਹ ਇਕ ਸੁਤੰਤ੍ਰ ਧਰਮ ਹੈ ਅਰ ਇਸ ਦਾ ਸੁਤੇ ਪ੍ਰਕਾਸ਼ ਹੈ, ਜਿਸ ਦਾ ਸੋਮਾ ਅਕਾਲ ਪੁਰਖ ਹੈ।

ਹੁਣ ਇਸ ਲੇਖ ਨੂੰ ਅਸੀਂ ਅੱਗੇ ਇਕ ਦੋ ਕੁਟੇਸ਼ਨ (ਹਵਾਲੇ) ਮਹਾਨ ਵਿਦਵਾਨਾਂ ਤੇ ਪਰਮਾਰਥ ਦੇ ਮਹਾਨ ਤਜਰਬੇਕਾਰਾਂ ਦੇ ਦੇ ਕੇ ਸਮਾਪਤ ਕਰਦੇ ਹਾਂ:
ਪਹਿਲਾ ਹਵਾਲਾ ਮਿਸਟਰ ਡਨਕਨ ਗ੍ਰੀਨਲੀਜ਼ ਕ੍ਰਿਤ ( The Gospel of the Guru Granth Sahib ) ਵਿਚੋਂ ਹੈ। ਆਪ ਜੀ ( Comparative Religion ) ਦੇ ਵੱਡੇ Scholar (ਪੰਡਤ) ਹਨ, ਅਰ ਇਹਨਾਂ ਨੇ ਦੁਨੀਆਂ ਦੇ ਕਈ ਧਰਮਾਂ ਦੇ ਧਰਮ ਧਰਮ ਪੁਸਤਕਾਂ ਪੁਰ The World Gospel Series  (ਲੜੀ) ਵਿਚ ਕਿਤਾਬਾਂ ਲਿਖੀਆਂ ਹਨ।

“ਸਿੱਖ ਧਰਮ, ਹਿੰਦੂ ਧਰਮ ਦਾ ਭੇਸ ਵਟਾਵਾਂ ਰੂਪ ਨਹੀਂ ਹੈ, ਸਗੋਂ ਏਸ ਦਾ ਇਲਹਾਮ ਸਿੱਧਾ ਸੁਤੰਤਰ ਉਸ ਸੱਤਯ ਸਰੂਪ ਤੋਂ ਹੋਇਆ ਹੈ, ਜਿਸ ਤੋਂ ਹੋਰਨਾਂ ਧਰਮਾਂ ਦਾ ਹੋਇਆ ਹੈ। ਨਾ ਹੀ ਇਹ ਮੁਸਲਮਾਨੀ ਦੀਨ ਦਾ ਕੋਈ ਵਟਾਉ ਸਟਾਉ ਹੈ, ਭਾਵੇਂ ਸਿੱਖ ਧਰਮ ਵੀ ਵਾਹਿਗੁਰੂ ਨਾਲ ਪ੍ਰੇਮ ਅਰ ਉਸ ਦੀ ਯਾਦ ਦ੍ਰਿੜ੍ਹ ਕਰਾਉਂਦਾ ਹੈ। ਇਹ (ਸਿੱਖ ਧਰਮ) ਵੀ ਦੁਨੀਆਂ ਦੇ ਹੋਰ ਮੁੱਖ ਧਰਮਾਂ ਵਾਕਰ ਇਕ ਅੱਡਰਾ ਧਰਮ ਹੈ।”

“ਪਵਿਤ੍ਰਤਾ ਅਰ ਰੂਹਾਨੀ ਔਜ ਦੇ ਨੁਕਤੇ ਤੋਂ ਇਸ (ਸਿੱਖ ਧਰਮ) ਦਾ ਦੁਨੀਆਂ ਦੇ ਧਰਮਾਂ ਵਿਚ ਇਕ ਮਹਾਨ ਉੱਚਾ ਦਰਜਾ ਹੈ।”

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਕਾਵਯ ਬਾਬਤ ਲਿਖਦੇ ਹਨ:-

‘ਧਾਰਮਕ ਪਹਿਲੂ ਦੀ ਮਹਾਨਤਾ ਤੋਂ ਛੁਟ ਸੰਸਾਰ ਦੇ ਮਹਾਂ ਕਾਵਯ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਤਬਾ ਚੋਟੀ ਦਾ ਹੈ।’

“ਇਹ ਗੱਲ ਯਕੀਨੀ ਮਾਲੂਮ ਹੁੰਦੀ ਹੈ ਕਿ ਆਪ ਦੀ ਬਾਣੀ ਧੁਰ ਅੰਦਰੋਂ ਅਨੁਭਵ ਤੋਂ ਪ੍ਰਕਾਸ਼ਦੀ ਸੀ ਅਰ ਇਸ ਦਾ ਪੜ੍ਹੇ ਸੁਣੇ ਨਾਲ ਕੋਈ ਸਬੰਧ ਨਹੀਂ ਸੀ ਹੁੰਦਾ।”

ਫਿਰ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਤ ਲਿਖਦੇ ਹਨ:

“ਦੁਨੀਆਂ ਦੇ ਧਰਮ ਪੁਸਤਕਾਂ ਵਿਚੋਂ ਸ਼ਾਇਦ ਹੀ ਕਿਸੇ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਸਾਹਿਤਕ ਖੂਬਸੂਰਤੀ ਅਥਵਾ ਲਗਾਤਾਰ ਅਨੁਭਵੀ ਗਯਾਨ ਦੀ ਉੱਚਤਾ ਹੋਵੇ।”

ਦੂਜਾ ਹਵਾਲਾ ਮਿਸਟਰ ਮੈਕਾਲਫ ਦੇ ਰਚੇ ‘ਸਿੱਖ ਰਿਲੀਜਨ’ ਨਾਮੇ ਪੁਸਤਕ ਵਿਚੋਂ ਹੈ। ਆਪ ਜੀ ਨੇ ਦਸ ਬਾਰਾਂ ਬਰਸ ਲਾ ਕੇ ਸਿੱਖ ਧਰਮ ਦਾ ਮੁਤਾਲਿਆ ਕੀਤਾ, ਵੱਡੇ ਵੱਡੇ ਗਯਾਨੀ ਨਾਲ ਲਾਏ ਤੇ ਪੁਸਤਕ ਤਿਆਰ ਕੀਤਾ, ਜਿਸ ਵਿਚ ਗੁਰੂ ਸਾਹਿਬਾਂ ਦੀਆਂ ਜੀਵਨੀਆਂ ਤੇ ਗੁਰੂ ਬਾਣੀ ਦੇ ਤਰਜਮੇ ਹਨ, ਆਪ ਜੀ ਲਿਖਦੇ ਹਨ:-

“ਸਭ ਧਰਮਾਂ ਦੇ ਪੈਰੋਕਾਰਾਂ ਦਾ ਝੁਕਾਉ ਚੋਣਕਾਰੀ ਵੱਲ ਹੁੰਦਾ ਹੈ। ਹੈ ਭੀ ਇਹ ਕੁਦਰਤੀ ਨਿਯਮ, ਦੂਜੇ ਦਰਮਾਂ ਦੇ ਅਸੂਲਾਂ ਵਿਚੋਂ ਜੋ ਉਨ੍ਹਾਂ ਨੂੰ ਯੋਗ ਪ੍ਰਤੀਤ ਦਿੰਦੇ ਹਨ, ਓਹ ਗ੍ਰਹਿਣ ਕਰ ਲੈਂਦੇ ਹਨ, ਅਰ ਜੋ ਉਨ੍ਹਾਂ ਨੂੰ ਨਹੀਂ ਜੱਚਦੇ, ਅਥਵਾ ਉਨ੍ਹਾਂ ਦੇ ਅਨੁਕੂਲ ਨਹੀਂ ਹੁੰਦੇ, ਉਹ ਨਹੀਂ ਲੈਂਦੇ।
(ਉਥਾਨਕਾ, ਪੰਨਾ ਤੀਜਾ)

ੜਇ ਦੲ ਝੲਸੁਸ (ਸ੍ਰੀ ਈਸਾ ਮਸੀਹ ਦਾ ਜੀਵਨ) ਦੇ ਨਾਮਵਰ ਕਰਤਾ ਜੀ ਨੇ ਪ੍ਰਸ਼ਨ ਕੀਤਾ ਹੈ ਕਿ ਉਚੇ ‘ਨਿਜ ਅਸਲਾ ਮੂਲਕ ਸਿਧਾਂਤ’ ਮੁੜ ਕੇ ਵੀ ਪ੍ਰਕਾਸ਼ਮਾਨ ਹੋਣਗੇ ਯਾ ਦੁਨੀਆਂ ਉਨ੍ਹਾਂ ਪਹੀਆਂ ’ਤੇ ਹੀ ਤੁਰੀ ਜਾਊ ਜੋ ਬੀਤ ਚੁਕੇ ਸਮੇਂ ਦੇ ਮੋਹਰੀ ਪਾ ਗਏ ਹਨ?

ਲਓ ਅਸੀਂ ਹੁਣ ਤੁਹਾਡੇ ਸਾਹਮਣੇ ਇਕ ਐਸਾ ਧਰਮ ਪੇਸ਼ ਕਰਦੇ ਹਾਂ ਜਿਸ ਵਿਚ ਸੈਮੇਟਿਕ (ਇਸਲਾਮੀ, ਯਹੂਦੀ) ਅਥਵਾ ਮਸੀਹੀ ਧਰਮਾਂ ਦਾ ਲੇਸ ਮਾਤ੍ਰ ਵੀ ਅਸਰ ਨਹੀਂ। ਅਰਥਾਤ- ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਧਰਮ ਪ੍ਰਚਾਰਿਆ ਹੈ ਉਹ ਇਕ ਅਕਾਲ ਪੁਰਖ ਦੀ ਵਾਹਦਾਨੀਅਤ (ਏਕੱਤ੍ਵ) ’ਤੇ ਨਿਰਭਰ ਸੀ, ਅਰ ਉਨ੍ਹਾਂ ਹਿੰਦੂ ਧਰਮ ਦੀਆਂ ਰਹੁ ਰੀਤਾਂ ਛੱਡ ਕੇ ਐਸੇ ਸੁਤੰਤਰ ਇਖਲਾਕੀ ਮਯਾਰ ਅਤੇ ਮਰਯਾਦਾ ਬੰਨ੍ਹੀਆਂ ਜੋ ਉਨ੍ਹਾਂ ਦੇ ਸਮੇਂ ਯਾ ਦੇਸ਼ ਦੇ ਪਰਿਚਲਤ ਅਕੀਦਿਆਂ ਦੇ ਬਿਲਕੁਲ ਉਲਟ ਸਨ, ਜਿਹਾ ਕਿ ਅੱਗੇ ਚਲ ਕੇ ਪਤਾ ਲੱਗੇਗਾ ਕਿ ਇਤਨੀ ‘ਨਿਜ-ਮੂਲਕ ਅਸਲੀਅਤ ਵਾਲੇ ਧਰਮ’ ਅਥਵਾ ਐਸੇ ਮੁਕੰਮਲ ਸਦਾਚਾਰਕ ਅਸੂਲਾਂ ਦੀ ਨੀਂਹ ’ਤੇ ਰਚੇ ਗਏ ਮਤ ਦਾ ਮਿਲਣਾ ਕਠਨ ਹੈ।
(ਉਥਾਨਕ, ਪੰਨਾ ਚਉਥਾ) Vie de Jesus

ਫੇਰ ਇਹ ਵਿਦਵਾਨ, ਮਿ: ਮੈਕਾਲਫ, ਗੁਰੂ ਨਾਨਕ ਦੇਵ ਜੀ ਬਾਬਤ ਲਿਖਦਾ ਹੈ:

“ ਹੁਣ (ਸਤਿਗੁਰੂ ਨਾਨਕ ਦੇਵ ਜੀ) ਹੋਰਨਾਂ ਧਾਰਮਿਕ ਆਗੂਆਂ ਦੀ ਸਿਖਯਾ ਦਾ ਮੁਤਾਲਿਆ ਕਰਨ ਦੀ ਥਾਂ ਆਪਣੇ ਕਰਤਾ ਪੁਰਖ ਜੀ, ਆਪਣੇ ਆਤਮ, ਅਰ ਕਾਦਰ ਦੀ ਕੁਦਰਤ ਦੇ ਧਿਆਨ ਵਿਚ ਮਗਨ ਰਹਿਣ ਲੱਗ ਪਏ। ਉਹ ਸੱਦੜੇ ਜੋ ਕਈ ਪੈਗ਼ੰਬਰਾਂ ਨੂੰ ਸੁਣੀਦੇ ਆਏ ਹਨ ਮੁੜ ਉਸ ਉਜਾੜ ਵਿਚ ਸੁਨੀਣ ਲੱਗ ਪਏ ਅਰ ਗੁਰੂ ਜੀ ਨੂੰ ਅਰਸ਼ੀ ਰੂਹਾਨੀ ਉਡਾਰੀਆਂ ਵਿਚ ਲੈ ਗਏ।

ਹੁਨਾਲੇ ਦੀ ਗਰਮੀ, ਸਿਆਲੇ ਦੇ ਕੱਕਰ, ਆਕਾਸ਼ ਦੀ ਜਲਾਲੀ ਸੁੰਦਰਤਾ, ਪਿੰਡ ਦੇ ਵਸਨੀਕਾਂ ਦੇ ਦੁਖਾਂ ਸੁਖਾਂ ਵਿਚ ਗੁਰੂ ਜੀ ਨੂੰ ਕਰਤਾ ਪੁਰਖ ਦੇ ‘ਨਾਮ’ ਦਾ ਸੁਨੇਹਾ ਪ੍ਰਤੱਖ ਦਿਸਦਾ ਸੀ ਅਰ ਜਿਸ ਦਾ ਉਹ ਚਾਉ ਭਰਿਆ ਉਚਾਰ ਕਰਨ ਲੱਗ ਪਏ।

ਗਲ ਕੀ ਨਾਮ ਆਰਾਧਨ, ਨਾਮ ਦਾ ਜਾਪ, ਨਾਮ ਦਾ ਧਿਆਨ, ਨਾਮ ਦਾ ਉਪਦੇਸ਼ ਉਹਨਾਂ ਦੇ ਤੋਰੇ ਧਰਮ ਦਾ ਮੁੱਖ ਅੰਗ ਹੈ।”
(ਕਾਂਡ 1, ਪੰਨਾ 11)

ਤੀਸਰਾ ਹਵਾਲਾ ਸ੍ਰੀ ਸ੍ਵਾਮੀ ਨਿਤਯਾਨੰਦ ਜੀ ਉਦਾਸੀਨ ਸਰਸ੍ਵਤੀ (ਆਪ ਜੀ ਦੇ ਗੁਰੂ ਤੇ ਆਪ ਪਹਿਲਾਂ ਯੋਗੀ ਸੀ) ਦੇ ਲਿਖਤ “ਗੁਰੂ-ਗਯਾਨ” ਵਿਚੋਂ ਹੈ। ਜਿਨ੍ਹਾਂ ਦੀ ਆਯੂ ਇਸ ਪੁਸਤਕ ਰਚਣ ਵੇਲੇ 135 ਬਰਸ ਦੀ ਦੱਸੀ ਗਈ ਸੀ। ਆਪ ਲਿਖਦੇ ਹਨ:-

(ਹਮ ਅਪਨੇ ਗੁਰੂ ਸ੍ਰੀ ਸ੍ਵਾਮੀ ਬ੍ਰਹਮਾਨੰਦ ਜੀ ਕੇ ਸਾਥ) ਵਿਚਰਤੇ ਤੀਰਥ ਯਾਤ੍ਰਾ ਕਰਤੇ ਪੰਜਾਬ ਮੇਂ ਆਏ, ਯਹਾਂ ਏਕ ਉਦਾਸੀਨ ਮਹਾਂ ਭਾਉ ਕੇ ਦਰਸ਼ਨ ਹੂਏ। ਵਿਚਾਰ ਚਰਚਾ ਮੇਂ ਦਿਨ ਬੀਤਨੇ ਲਗੇ। ਉਦਾਸੀ ਜੀ ਕਾ ਨਾਮ ‘ਸ੍ਵਾਮੀ ਸਤਯਾਨੰਦ’ ਜੀ ਥਾ, ਇਨਹੋ ਨੇ ਗੁਰੂ ਘਰ ਕੀ ਰੀਤੀ ਔਰ ਨੀਤੀ ਕੁਛ ਐਸੇ ਢੰਗ ਸੇ ਸੁਨਾਈ ਕਿ ਸ੍ਰੀ ਸ੍ਵਾਮੀ ‘ਬ੍ਰਹਮਾਨੰਦ’ ਜੀ ਮੁਗਧ ਹੋ ਗਏ। ਅੰਮ੍ਰਿਤਸਰ ਗੁਰ ਦਰਬਾਰ ਕੇ ਦਰਸ਼ਨ ਕਰਕੇ ਉਨਕੀ ਆਤਮਾ ਪਰ ਕੁਛ ਇਸ ਤਰ੍ਹਾਂ ਕੇ ਪ੍ਰਭਾਵ ਪੜੇ ਕਿ ਵੋਹ ‘ਗੁਰੂ ਘਰ’ ਕੇ ਹੀ ਹੋ ਗਏ। ਕੁਛ ਸਮਾਂ ਪੰਜਾਬ ਮੇਂ ਵਤੀਤ ਕੀਆ, ਫਿਰ ਹਰੀਦੁਆਰ ਚਲੇ ਗਏ। ਵਹਾਂ ਏਕ ਦਿਨ ਅੱਛੇ ਭਲੇ ਬੈਠੇ ਥੇ, ਉਨਕੀ ਆਖੇਂ ਡੁਬਡੁਬਾਤੀ ਦੇਖ ਕਰ ਮੈਨੇ ਕਾਰਨ ਪੂਛਾ। ਉਨਹੋਂ ਨੇ ਉਤਰ ਦੀਆ ਕਿ “ਆਯੂ ਭਰ ਰੇਤ ਛਾਨਾ ਕੀ, ਤਤ੍ਵ ਵਸਤੂ ਗੁਰੂ ਘਰ ਮੇਂ ਥੀ, ਅਬ ਏਕ ਜਨਮ ਗੁਰੂ ਘਰ ਮੇਂ ਲੇਨਾ ਪੜੇਗਾ ਤਬ ਕਲਯਾਨ ਹੋਗੀ”, ਯੇਹ ਕਹਿਤੇ ਉਨੋ ਨੇ ਸਰੀਰ ਛੋੜ ਦੀਆ।

ਮੈਂ ਭੀ ਗੁਰੂ ਨਾਨਕ ਦੇਵ ਕੇ ਘਰ ਕੇ ‘ਵਾਹਿਗੁਰੂ’ ਮੰਤ੍ਰ ਕਾ ਜਾਪ ਕਰਤਾ ਹੂੰ, ਯੋਗ ਸਾਧਨ ਯੋਗਾਚਾਰਯ ਕੇ ਪਾਸ ਬੈਠ ਕਰ ਕੀਏ, ਔਰ ਸਾਲਹ ਸਾਲ ਕੀਏ, ਜੋ ਆਨੰਦ ਔਰ ਸ਼ਾਂਤੀ ਮੁਝੇ ਅਬ ਪ੍ਰਾਪਤ ਹੈ, ਵਹਿ ਪਹਿਲੇ ਕਭੀ ਨਹੀਂ ਮਿਲੀ।

ਗੁਰੂ ਕਾ ਮਾਰਗ ਪੂਰਨ ਹੈ, ‘ਵਾਹਿਗੁਰੂ’ ਸ਼ਬਦ ਕੀ ਮਹਿਮਾ ਕਹੀ ਨਹੀਂ ਜਾ ਸਕਦੀ, ਗੁਰੂ ਨਾਨਕ ਔਰ ਗੁਰੂ ਗੋਬਿੰਦ ਸਿੰਘ ਜੀ ਕੀ ਸਿਖਯਾ ਅੰਮ੍ਰਿਤ ਹੈ, ਗੁਰੂ ਬਾਣੀ ਸੇ ਬੜ ਕਰ ਕਲਯਾਣਕਾਰੀ ਕੋਈ ਔਰ ਬਾਣੀ ਨਹੀਂ। ਯੋਗੀ ਜੀ ਨੇ ਆਖੇਂ ਬੰਦ ਕਰਨੇ ਸੇ ਪਹਿਲੇ ਜੋ ਸੰਦੇਸ਼ ਮੁਝੇ ਦੀਆ, ਦੂਸਰੋਂ ਤਕ ਪਹੁੰਚਾਨਾ ਮੇਰਾ ਕਰਤਵਯ ਹੈ। ਜੋ ਸਿਧੀ ਔਰ ਪ੍ਰਾਪਤੀ ‘ਵਾਹਿਗੁਰੂ’ ਨਾਮ ਜਪ ਸੇ ਸਹਿਜ ਮੇਂ ਹੋ ਜਾਤੀ ਹੈ ਵੋਹ ਔਰ ਕਠਨ ਸੇ ਕਠਨ ਸਾਧਨ ਕਰਨੇ ਮੇਂ ਭੀ ਦੁਸ਼ਤਰ ਪ੍ਰਾਪਤ ਹੋਤੀ ਹੈ, ਯਿਹ ਸੱਤਯ ਹੈ, ਪ੍ਰੀਖਯਾ ਕੀਆ ਹੂਆ ਸਤਯ ਹੈ, ਔਰ ਨਿਰਵਿਵਾਦ ਸੱਤਯ ਹੈ।”

ਮੇਰੀ ਅਵਸਥਾ ਪੁਸਤਕ ਲਿਖਨੇ ਲਿਖਾਨੇ ਕੀ ਨਹੀਂ ਹੈ। ਕੁਛ ਪ੍ਰੇਮੀ ਸਜਨੋਂ ਕੀ ਪ੍ਰੇਰਨਾ ਸੇ ਅਪਨੇ ਜੀਵਨ ਮੇਂ ਦੇਖੀ ਭਾਲੀ ਬਾਤੇਂ ਭੇਟ ਹੈਂ।

(ਗੁਰੂ ਗਯਾਨ, ਪੰਨਾ ਅ.ੲ.ਸ)
ਖਾ: ਸ: 23, 30 ਅਗਸਤ 1956)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version