ਲੁਧਿਆਣਾ: ਤਕਰੀਬਨ 10 ਦਿਨ ਪਹਿਲਾਂ ਲੁਧਿਆਣਾ ਪੁਲਿਸ ਵਲੋਂ ਗ੍ਰਿਫਤਾਰ 7 ਸਿੱਖ ਨੌਜਵਾਨਾਂ ਵਿਚੋਂ ਕੁਲਦੀਪ ਸਿੰਘ ਅਤੇ ਅਮਨਪ੍ਰੀਤ ਸਿੰਘ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ 16, 17, 18, 19, 20 ਅਤੇ ਅਸਲਾ ਐਕਟ ਦੀ ਧਾਰਾ 25 ਲਾ ਕੇ ਥਾਣਾ ਡਿਵੀਜ਼ਨ ਨੰ: 7 ਦੀ ਪੁਲਿਸ ਨੇ ਐਫ.ਆਈ.ਆਰ. ਨੰ: 271 ਮਿਤੀ 29-9-2017 ਤਹਿਤ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਵਿਚੋਂ ਕੁਲਦੀਪ ਸਿੰਘ ਅਤੇ ਅਮਨਪ੍ਰੀਤ ਸਿੰਘ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਸਬੰਧਤ ਖ਼ਬਰ:
ਲੁਧਿਆਣਾ ਪੁਲਿਸ ਅਤੇ ਕਾਉਂਟਰ ਇੰਟੈਲੀਜੈਂਸ ਵਲੋਂ 7 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ …
ਜਦਕਿ ਅਦਾਲਤ ਨੇ ਅੱਜ (11 ਅਕਤੂਬਰ, 2017) ਕੁਲਦੀਪ ਸਿੰਘ, ਅਮਨਪ੍ਰੀਤ ਸਿੰਘ ਦੇ 2 ਦਿਨਾਂ ਪੁਲਿਸ ਰਿਮਾਂਡ ਵਿਚ ਵਾਧਾ ਕਰਦਿਆਂ 13 ਅਕਤੂਬਰ ਨੂੰ ਦੁਬਾਰਾ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਸਬੰਧਤ ਖ਼ਬਰ:
ਹਾਲੀਆ ਗ੍ਰਿਫਤਾਰੀਆਂ: ਮੁਹੱਲਾ ਵਾਸੀ ਮਹਿਸੂਸ ਕਰਦੇ ਨੇ ਕਿ ਪੁਲਸ ਨੌਜਵਾਨ ਨੂੰ ਝੂਠਾ ਫਸਾ ਰਹੀ ਹੈ …
ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 7 ਨੌਜਵਾਨਾਂ ਵਿੱਚੋਂ ਇਕ, ਮਨਪ੍ਰੀਤ ਸਿੰਘ, ਨਾਬਾਲਿਗ ਸੀ ਜਿਸ ਨੂੰ ਗ੍ਰਿਫਤਾਰੀ ਤੋਂ ਬਾਅਦ ਨਾਬਾਲਗਾਂ ਦੇ ਹਿਰਾਸਤ-ਘਰ ਭੇਜ ਦਿੱਤਾ ਗਿਆ ਸੀ।