ਅੰਮ੍ਰਿਤਸਰ: ਪੰਜਾਬ ਤੋਂ ਸਾਰੀਆਂ ਪੰਥਕ/ ਖਾਲਿਸਤਾਨੀ ਜੱਥੇਬੰਦੀਆਂ ਨਾਲ ਸਬੰਧਤ ਆਗੂਆਂ ਤੇ ਵਰਕਰਾਂ ਦੀਆਂ ਗ੍ਰਿਫਤਾਰੀਆਂ ਦੀਆਂ ਖਬਰਾਂ ਪੜ੍ਹਨ ਨੂੰ ਮਿੱਲ ਰਹੀਆਂ ਹਨ, ਜੋ ਬਹੁਤ ਅਫਸੋਸਨਾਕ ਹੈ।
ਖਬਰਾਂ ਤੋਂ ਲੱਗਦਾ ਹੈ ਕਿ ਇਹ ਗ੍ਰਿਫਤਾਰੀਆਂ 10 ਨਵੰਬਰ ਦੇ ‘ਸਰਬੱਤ ਖਾਲਸਾ’ ਇਕੱਠ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀਆਂ ਜਾ ਰਹੀਆਂ ਹਨ। ਪੰਥਕ ਧਿਰਾਂ ਵਿੱਚ ਸਹਿਮਤੀ ਪੈਦਾ ਕਰਨ ਲਈ ਚੱਲ ਰਹੀ ਗੱਲਬਾਤ ਦੀ ਸਫਲਤਾ ਦੀ ਖਬਰ ਦੀ ਇੰਤਜ਼ਾਰ ਸੀ, ਪਰ ਉਸ ਤੋਂ ਪਹਿਲਾਂ ਹੀ ਸੱਭ ਧਿਰਾਂ ਦੇ ਘਰਾਂ ‘ਤੇ ਛਾਪੇ ਪੈਣੇ ਸ਼ੁਰੂ ਹੋ ਗਏ ਹਨ। ਸਹਿਮਤੀ/ ਅਸਹਿਮਤੀ ਆਪਣੀ ਥਾਂ ‘ਤੇ, ਪਰ ਕਿਸੇ ਪੰਥਕ ਇਕੱਠ ਨੂੰ ਇਸ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕਰਨ ਨੂੰ ਕੇਵਲ ਅਤੇ ਕੇਵਲ ਨਿੰਦਣਯੋਗ ਹੀ ਕਿਹਾ ਜਾ ਸਕਦਾ ਹੈ।
ਜਦੋਂ ਮੁਖਾਲਫ ਦਾ ਮੁਕਾਬਲਾ ਵਿਚਾਰਾਂ ਦੀ ਬਜਾਏ ਤਾਕਤ ਨਾਲ ਕੀਤਾ ਜਾਵੇ ਤਾਂ ਇੱਕ ਤਰ੍ਹਾਂ ਤੁਸੀਂ ਆਪਣੀ ਹਾਰ ਮੰਨ ਰਹੇ ਹੁੰਦੇ ਹੋ।
ਗਜਿੰਦਰ ਸਿੰਘ, ਦਲ ਖ਼ਾਲਸਾ