ਵੀਡੀਓ

ਜਥੇਦਾਰਾਂ ਦੇ ਫੈਸਲੇ ਤੋਂ ਬਾਅਦ ਕੀ ਪਹਿਲਾਂ ਗੁਨਾਹ ਕਰਨ ਵਾਲੇ ਹੁਣ ਫਿਰ ਸੱਤਾ ਦੇ ਕਾਬਜ਼ ਹੋਣ ਯੋਗ ਹੋ ਗਏ?

By ਸਿੱਖ ਸਿਆਸਤ ਬਿਊਰੋ

December 03, 2024

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਜਥੇਦਾਰਾਂ ਗਿਆਨੀ ਰਘਬੀਰ ਸਿੰਘ (ਸ੍ਰੀ ਅਕਾਲ ਤਖਤ ਸਾਹਿਬ), ਗਿਆਨੀ ਹਰਪ੍ਰੀਤ ਸਿੰਘ (ਤਖਤ ਸ੍ਰੀ ਦਮਦਮਾ ਸਾਹਿਬ) ਅਤੇ ਗਿਆਨੀ ਸੁਲਤਾਨ ਸਿੰਘ (ਤਖਤ ਸ੍ਰੀ ਕੇਸਗੜ੍ਹ ਸਾਹਿਬ) ਦੀ ਸ਼ਮੂਲੀਅਤ ਵਾਲੇ ਪੰਜ ਸਿੰਘ ਸਾਹਿਬਾਨ ਨੇ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਸਮੇਤ ਬਾਦਲ ਦਲ ਦੇ ਕਈ ਆਗੂਆਂ ਨੂੰ ਉਹਨਾ ਦੀ ਪਾਰਟੀ ਦੀ ਪੰਜਾਬ ਵਿਚਲੀ ਸਰਕਾਰ ਮੌਕੇ ਸਿੱਖ ਹਿੱਤਾਂ ਵਿਰੁਧ ਕੀਤੇ ਗੁਨਾਹਾਂ ਲਈ ਤਨਖਾਹ ਲਗਾਈ ਹੈ। ਇਸ ਕਾਰਵਾਈ ਦੇ ਵੱਖ-ਵੱਖ ਪੱਖਾਂ ਬਾਰੇ ਪੜਚੋਲ ਕਰਨ ਲਈ ਪੱਤਰਕਾਰ ਮਨਦੀਪ ਸਿੰਘ ਨੇ ਪੰਥ ਸੇਵਕ ਜਥਾ ਮਾਝਾ ਦੇ ਭਾਈ ਸੁਖਦੀਪ ਸਿੰਘ ਮੀਕੇ ਨਾਲ ਗੱਲਬਾਤ ਕੀਤੀ ਹੈ। ਇਹ ਗੱਲਬਾਤ ਆਪ ਸੁਣ ਕੇ ਅਗਾਂਹ ਸਾਂਝੀ ਕਰਨੀ ਜੀ।