ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2021 ਦੇ ਨਤੀਜੇ ਪਿਛਲੇ ਦਿਨੀਂ ਆਏ ਹਨ। ਇਹਨਾਂ ਚੋਣਾਂ ਵਿੱਚ 294 ਸੀਟਾਂ ਵਾਲੀ ਵਿਧਾਨ ਸਭਾ ਵਿੱਚ 213 ਸੀਟਾਂ ਜਿੱਤ ਕੇ ਤ੍ਰਿਣਮੂਲ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ ਅਤੇ ਮਮਤਾ ਬੈਨਰਜੀ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ 200 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਉਸ ਨੂੰ 77 ਸੀਟਾਂ ਹੀ ਮਿਲੀਆਂ ਹਨ। ਪਿਛਲੀ ਵਿਧਾਨ ਸਭਾ ਚੋਣ (2016) ਵਿੱਚ ਭਾਜਪਾ ਦੀਆਂ ਸਿਰਫ 3 ਸੀਟਾਂ ਹੀ ਸਨ।
ਸਿੱਖ ਪੱਖ ਇਹਨਾਂ ਵਿਧਾਨ ਸਭਾ ਹਲਕਿਆਂ ਦੀ ਗਹਿਰਾਈ ਨਾਲ ਪੜਚੋਲ ਕੀਤੀ ਗਈ ਹੈ। ਇਸ ਪੜਚੋਲ ਉੱਤੇ ਅਧਾਰਤ ਇਹ ਪੇਸ਼ਕਸ਼ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਪੇਸ਼ ਕੀਤੀ ਜਾ ਰਹੀ ਹੈ।
ਪੜਚੋਲ ਦਾ ਅਧਾਰ ਬਣਾਏ ਗਏ ਨੁਕਤੇ:
ਧਾਰਮਿਕ ਧਰੁਵੀਕਰਨ
ਸਮਾਜਿਕ ਗਠਜੋੜ
ਦੇਸ਼ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ
ਬੀਤੇ ਦੀ ਕਾਰਗੁਜ਼ਾਰੀ
ਭਵਿੱਖ ਦਾ ਸੁਪਨਾ
ਨਿੱਜੀ ਰਸੂਖ
ਵਿਰੋਧੀ ਵੋਟਾਂ ਨੂੰ ਵੰਡਣਾ ਜਾਂ ਪਾੜਨਾ
ਹਮਦਰਦੀ ਹਾਸਿਲ ਕਰਨ ਦੀ ਕਿਵਾਇਦ
ਵਿਰੋਧੀ ਵਿੱਚ ਡਰ ਦੀ ਭਾਵਨਾ ਪੈਦਾ ਕਰਨੀ
ਚੋਣਾਂ ਲੜਨ ਦੀ ਮੁਹਾਰਤ
ਇਸ ਪੜਚੋਲ ਵਿੱਚ ਅੰਕੜਿਆਂ ਦੀ ਮਦਦ ਨਾਲ ਦਰਸਾਇਆ ਗਿਆ ਹੈ ਕਿ:
ਕਿਸ ਖੇਤਰ ਵਿੱਚ ਕਿਹੜਾ ਚੋਣ ਪੈਂਤੜਾ ਕਾਰਗਰ ਰਿਹਾ ਹੈ ਅਤੇ ਕਿੱਥੇ-ਕਿੱਥੇ ਕਿਹੜਾ-ਕਿਹੜਾ ਪੈਂਤੜਾ ਪੁੱਠਾ ਪਿਆ ਹੈ?
ਬੰਗਾਲ ਦੇ ਕਿਸ ਖੇਤਰ ਵਿੱਚ ਮੁਸਲਿਮ ਵਸੋਂ ਕਿੰਨੀ ਹੈ ਤੇ ਵਸੋਂ ਦੇ ਫਰਕ ਨਾਲ ਚੋਣ ਨਤੀਜਿਆਂ ਵਿੱਚ ਕਿਵੇਂ ਖੇਤਰਵਾਰ ਫਰਕ ਹੈ?
ਕੀ ਬੰਗਾਲ ਵਿਚਲਾ ਉੱਚ ਜਾਤੀ ਹਿੰਦੂ ਵਰਗ ਇੱਕਸਾਰ ਭਾਜਪਾ ਦੇ ਹੱਕ ਵਿੱਚ ਭੁਗਤਿਆ ਹੈ?
ਬੰਗਾਲੀ ਸੱਭਿਆਚਾਰ ਦੇ ਕੇਂਦਰ ਵਿੱਚੋਂ ਤ੍ਰਿਣਮੂਲ ਕਾਂਗਰਸ ਦੇ ਜਿੱਤਣ ਅਤੇ ਭਾਜਪਾ ਦੇ ਹਾਰਨ ਦੇ ਕੀ ਕਾਰਨ ਹਨ?
ਕਿਸ-ਕਿਸ ਪਾਰਟੀ ਨੇ ਕਿਸ-ਕਿਸ ਕੋਲੋਂ ਸੀਟਾਂ ਖੋਹੀਆਂ ਹਨ?
ਕੀ ਸੱਚੀਂ ਇਸ ਵਾਰ ਖੱਬੇ ਪੱਖੀਆਂ ਦੀਆਂ ਸੀਟਾਂ ਉੱਤੇ ਭਾਜਪਾ ਜਿੱਤੀ ਹੈ?
ਆਸ ਹੈ ਕਿ ਦਰਸ਼ਕਾਂ ਨੂੰ ਇਹ ਪੜਚੋਲ ਪਸੰਦ ਆਵੇਗੀ।