Analysing India-Pakistan Air Combat After Pahalgam Exclusive Interview

ਵੀਡੀਓ

ਇੰਡੀਆ-ਪਾਕਿਸਤਾਨ ਦਰਮਿਆਨ ਇਸ ਵਾਰ ਜੰਗ ਕੌਣ ਜਿੱਤਿਆ? ਦੁਬਾਰਾ ਜੰਗ ਹੋਣ ਤੋਂ ਪਹਿਲਾਂ ਸਿੱਖ ਕੀ ਕਰਨ? ਭਾਈ ਮਨਧੀਰ ਸਿੰਘ

By ਸਿੱਖ ਸਿਆਸਤ ਬਿਊਰੋ

May 15, 2025

ਹਾਲੀ ਕੁਝ ਦਿਨ ਪਹਿਲਾਂ ਹੀ ਇੰਡੀਆ ਤੇ ਪਾਕਿਸਤਾਨ ਹਵਾਈ ਖੇਤਰ ਵਿਚ ਜੰਗ ਲੜ ਕੇ ਹਟੇ ਹਨ। ਭਾਵੇਂ ਕਿ ਇਸ ਵੇਲੇ ਜੰਗ ਬੰਦੀ ਹੋ ਗਈ ਹੈ ਪਰ ਇਸ ਟਕਰਾਅ ਪਿਛਲੇ ਹਾਲਾਤ ਉਸੇ ਤਰ੍ਹਾਂ ਬਰਕਰਾਰ ਹਨ।

ਪਿਛਲੇ ਸੱਤ ਦਹਾਕਿਆਂ ਵਿਚ ਤਕਰੀਬਨ ਪੰਜ ਜੰਗੀ ਟਕਰਾਵਾਂ ਦੇ ਬਾਵਜੂਦ ਵੀ ਇਹਨਾ ਦੋ ਗਵਾਂਢੀ ਮੁਲਕਾਂ ਵਿਚ ਅਮਨ ਤੇ ਸਥਿਰਤਾ ਕਿਉਂ ਨਹੀਂ ਆ ਰਹੀ?

ਇਸ ਟਕਰਾਅ ਦੇ ਬੁਨਿਆਦੀ ਕਾਰਨ ਕਿਹੜੇ ਹਨ?

1947 ਵੇਲੇ ਉਹ ਕਿਹੜੀ ਗਲਤ ਧਾਰਨਾ ਸੀ ਜਿਸ ਨੇ ਇਸ ਖਿੱਤੇ ਵਿਚ ਸੇਹ ਦਾ ਤੱਕਲਾ ਗੱਡਿਆ ਅਤੇ ਇਥੇ ਤਣਾਅ, ਟਰਾਅ ਤੇ ਜੰਗ ਦਾ ਮੁੱਢ ਬੱਧਾ?

ਇਸ ਖਿੱਤੇ ਵਿਚ ਸ਼ਾਂਤੀ ਤੇ ਸਥਿਰਤਾ ਕਿਵੇਂ ਆ ਸਕਦੀ ਹੈ?

ਇਸ ਹਾਲਾਤ ਵਿਚ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ?

ਇਹਨਾ ਅਤੇ ਅਜਿਹੇ ਹੋਰਨਾਂ ਅਹਿਮ ਸਵਾਲਾਂ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ) ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: