October 26, 2015 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ (25 ਅਕਤੂਬਰ, 2015): ਬਾਦਲ ਦਲ ਵੱਲੋ ਸੱਤਾ ਦੇ ਨਸ਼ੇ ਵਿੱਚ ਸਿੱਖ ਸੰਸਥਾਵਾਂ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼ਰੋਮਣੀ ਕਮੇਟੀ ਦੀ ਆਪਣੇ ਰਾਜਸੀ ਹਿੱਤਾਂ ਲਈ ਵਰਤੋਂ ਕਰਕੇ ਸਿੱਖ ਕਦਰਾਂ ਕੀਮਤਾ ਦੇ ਕੀਤੇ ਘਾਣ ਅਤੇ ਪਿਛਲੇ ਦਿਨਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਅਤੇ ੳਨ੍ਹਾਂ ਘਟਨਾਵਾਂ ਪ੍ਰਤੀ ਬਾਦਲ ਸਰਕਾਰ ਵੱਲੋਂ ਅਪਣਾਈ ਪਹੁੰਚ ਤੋਂ ਦੁਖੀ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਅਹੁਦੇਦਾਰਾਂ ਅਸਤੀਫੇ ਦਿੱਤੇ ਜਾ ਰਹੇ ਹਨ।
ਅੱਜ ਅੰਮਿ੍ਤਸਰ ਸ਼ਹਿਰ ਦੀ ਬਾਦਲ ਦਲ ਦੀ ਜਿਲਾ ਜੱਥੇਬੰਦੀ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ‘ਚ ਜ਼ਿਲ੍ਹਾ ਅਹੁਦੇਦਾਰਾਂ, ਸਰਕਲ ਅਤੇ ਵਾਰਡ ਪ੍ਰਧਾਨਾ ਸਮੇਤ ਦਰਜਨਾਂ ਅਹੁਦੇਦਾਰ ਸਮੂਹਿਕ ਰੂਪ ‘ਚ ਅਕਾਲੀ ਦਲ ਨੂੰ ਵਿਦਾ ਆਖ ਗਏ ।
ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਵੱਲੋਂ ਕੱਲ੍ਹ ਆਪਣੀ ਪੇਡਾ ਚੇਅਰਮੈਨੀ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤੇ ਅਸਤੀਫ਼ੇ ਮਗਰੋਂ ਅੱਜ ਵੱਡੀ ਪੱਧਰ ‘ਤੇ ਅਹੁਦੇਦਾਰਾਂ ਨੇ ਉਨ੍ਹਾਂ ਦਾ ਸਮਰਥਨ ਕਰਦਿਆਂ ਅਕਾਲੀ ਦਲ ਤੋਂ ਦੂਰੀ ਬਣਾ ਲਈ ।
ਉਕਤ ਅਹੁਦੇਦਾਰਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਗੁਰੂ ਮਰਯਾਦਾ ਦੇ ਘਾਣ ਦੀਆਂ ਦੁਰਘਟਨਾਵਾਂ ਨੇ ਪੰਜਾਬੀਆਂ ਅਤੇ ਵਿਸ਼ੇਸ਼ਕਰ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ, ਜਿਸ ‘ਤੇ ਸਮੂਹ ਅਹੁਦੇਦਾਰ ਮਹਿਸੂਸ ਕਰਦੇ ਹਨ ਕਿ ਜੇਕਰ ਉਹ ਆਪਣੇ ਧਰਮ ਦਾ ਬਚਾਅ ਨਹੀਂ ਕਰ ਸਕਦੇ ਤਾਂ ਅਹੁਦਿਆਂ ‘ਤੇ ਬਿਰਾਜਮਾਨ ਰਹਿਣ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ।
ਉਕਤ ਅਹੁਦੇਦਾਰਾਂ ਨੇ ਆਪਣੇ ਪ੍ਰਧਾਨ ਸੰਧੂ ਵੱਲੋਂ ਦਿੱਤੇ ਅਸਤੀਫ਼ੇ ਦੀ ਪ੍ਰੋੜਤਾ ਕਰਦਿਆਂ ਆਪਣੇ ਅਸਤੀਫ਼ੇ ਪਾਰਟੀ ਪ੍ਰਧਾਨ ਨੂੰ ਭੇਜ ਦਿੱਤੇ ।
ਇਨ੍ਹਾਂ ਅਹੁਦੇਦਾਰਾਂ ‘ਚ ਜ਼ਿਲ੍ਹਾ ਸੀਨੀ: ਮੀਤ ਪ੍ਰਧਾਨ ਮਨਮੋਹਨ ਸਿੰਘ ਬੰਟੀ, ਅਮਨ ਮਹਾਜਨ, ਜਨ: ਸਕੱਤਰ ਪਰਮਜੀਤ ਸਿੰਘ ਰਿੰਕੂ, ਡਾ: ਜਤਿੰਦਰਪਾਲ ਸਿੰਘ ਘੁੰਮਣ, ਮੀਤ ਪ੍ਰਧਾਨ ਕਮਲਜੀਤ ਸਿੰਘ ਗੋਲਡੀ, ਸੁਖਦੇਵ ਸਿੰਘ, ਰਛਪਾਲ ਸਿੰਘ ਗਾਬੜੀਆ, ਸੁਨੀਤਾ ਸੰਧੂ, ਸਰਕਲ ਪ੍ਰਧਾਨ ਹਰਵਿੰਦਰ ਸਿੰਘ ਸੰਧੂ (ਸਿਵਲ ਲਾਈਨ), ਜਤਿੰਦਰ ਸਿੰਘ ਭੱਲਾ (ਪੁਤਲੀਘਰ), ਲਾਲ ਸਿੰਘ (ਖੰਡਵਾਲਾ), ਮਲਕੀਤ ਸਿੰਘ (ਵੱਲ੍ਹਾ), ਪਿੰ੍ਰ: ਕੁਲਦੀਪ ਸਿੰਘ (ਮੋਹਕਮਪੁਰਾ), ਵਾਰਡ ਪ੍ਰਧਾਨ ਜਗਤਾਰ ਸਿੰਘ (18), ਭਾਰਤ ਭੂਸ਼ਣ ਸ਼ਰਮਾ (19), ਕੁਲਦੀਪ ਸਿੰਘ ਚੌਹਾਨ (28), ਯਸ਼ਪਾਲ (54), ਰਾਜ ਕੁਮਾਰ ਛਾਬੜਾ (52), ਵਰਿਆਮ ਸਿੰਘ (47), ਰਾਜੀਵ ਕੁਮਾਰ ਘਈ (46), ਕੁਲਬੀਰ ਸਿੰਘ (61), ਹਰਪਾਲ ਸਿੰਘ ਪੰਨੂੰ (59), ਰੁਪਿੰਦਰ ਸਿੰਘ ਰੂਬਲ (51) ਸਮੇਤ ਕਰੀਬ 5 ਦਰਜਨ ਅਹੁਦੇਦਾਰ ਸ਼ਾਮਿਲ ਹਨ, ਜਿਨ੍ਹਾਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ।
Related Topics: Badal Dal, Incidents Beadbi of Guru Granth Sahib, Kotkapura Incident