ਚੰਡੀਗੜ੍ਹ: ਭਾਰਤੀ ਉਪਮਹਾਂਦੀਪ ਦੇ ਉੱਤਰ-ਪੂਰਬੀ ਹਿੱਸੇ ਚ ਸਥਿਤ ਮਨੀਪੁਰ ਚ ਬੀਤੇ ਸਮੇਂ ਦੌਰਾਨ ਹੋਏ ਮਨੁੱਖੀ ਹੱਕਾਂ ਦੇ ਘਾਣ ਦੌਰਾਨ ਪੁਲਿਸ ਵਲੋਂ ਹਜਾਰਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਨ ਦੇ ਮਾਮਲੇ ਵਿਚ ਨਿਆਂ ਲਈ ਜਦੋ-ਜਹਿਦ ਕਰ ਰਹੇ ਪਰਵਾਰਾਂ ਦੇ ਪੱਲੇ ਸਿਰਫ ਧੱਕੇ ਤੇ ਦੇਰੀ ਹੀ ਪੈਂਦੀ ਨਜਰ ਆ ਰਹੀ ਹੈ।
ਇਹ ਪ੍ਰਗਟਾਵਾ ਕੌਮਾਂਤਰੀ ਪੱਧਰ ਦੀ ਮਨੁੱਖੀ ਹੱਕਾਂ ਦੀ ਜਥੇਬੰਦੀ ਅਮਨੈਸਟੀ ਇੰਡੀਆ ਨੇ ਲੰਘੇ ਕੱਲ ਜਾਰੀ ਕੀਤੇ ਇਕ ਲਿਖਤੀ ਬਿਆਨ ਵਿਚ ਕੀਤਾ ਹੈ। ਇਹ ਬਿਆਨ, ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ, ਅਮਨੈਸਟੀ ਦੇ ਕਾਰਕੁੰਨ ਸਿਮਰਿਤੀ ਸਿੰਘ ਵਲੋਂ ਜਾਰੀ ਕੀਤਾ ਗਿਆ ਹੈ।
ਜਥੇਬੰਦੀ ਦੀ ਖੋਜੀ ਅਤੇ ਮੁਹਿੰਮਕਾਰ ਲਿਖਿਤਾ ਬੈਨਰਜੀ ਨੇ ਕਿਹਾ ਹੈ ਕਿ ਮਨੀਪੁਰ ਚ 1500 ਤੋਂ ਵੱਧ ਲੋਕਾਂ ਨੂੰ ਝੂਠੇ ਮੁਕਾਬਲਿਆਂ ਚ ਮਾਰੇ ਜਾਣ ਦਾ ਮਾਮਲਾ ਭਾਰਤੀ ਸੁਪਰੀਮ ਕੋਰਟ ਵਿਚ ਗਏ ਨੂੰ ਸੱਤ ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੀ ਤਕ ਵੀ ਇਹਨਾਂ ਮਾਮਲਿਆਂ ਚ ਦੋਸ਼ੀਆਂ ਵਿਰੁਧ ਕਾਰਵਾਈ ਹੋਣ ਚ ਦੇਰੀ ਹੋ ਰਹੀ ਹੈ ਅਤੇ ਨਿਆਂ ਲਈ ਜਦੋ-ਜਹਿਦ ਕਰ ਰਹੇ ਪਰਵਾਰਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।
⊕ ਵਧੇਰੇ ਵਿਸਤਾਰ ਵਿਚ ਵਿਚ ਪੜ੍ਹਨ ਲਈ ਸਿੱਖ ਸਿਆਸਤ ਦਾ ਅੰਗਰੇਜ਼ੀ ਵਿਚ ਖਬਰਾਂ ਵਾਲਾ ਪੰਨਾ ਵੇਖੋ – MANIPUR FAKE ENCOUNTER: VICTIMS AND WITNESSES FACE DELAYS, REPRISALS IN QUEST FOR JUSTICE