Site icon Sikh Siyasat News

ਭਾਜਪਾ ਪ੍ਰਧਾਨ ਅਮਿਤ ਸ਼ਾਹ ਬਾਦਲਾਂ ਨਾਲ ਕਰਨਗੇ ਬੰਦ ਕਮਰਾ ਮੁਲਾਕਾਤ

ਚੰਡੀਗੜ੍ਹ: ਭਾਜਪਾ ਪ੍ਰਧਾਨ ਅਮਿਤ ਸ਼ਾਹ 7 ਜੂਨ ਨੂੰ ਚੰਡੀਗੜ੍ਹ ਵਿਚ ਪੰਜਾਬ ਵਿਚਲੇ ਆਪਣੇ ਸਹਿਯੋਗੀ ਬਾਦਲਾਂ ਨਾਲ 2 ਘੰਟੇ ਦੀ ਬੰਦ ਕਮਰਾ ਮੁਲਾਕਾਤ ਕਰਨਗੇ। ਇਸ ਮੁਲਾਕਾਤ ਵਿਚ ਅਮਿਤ ਸ਼ਾਹ ਅਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੀ ਸ਼ਾਮਿਲ ਹੋਣਗੇ। ਮੀਡੀਆ ਰਿਪੋਰਟਾਂ ਅਨੁਸਾਰ ਬਾਦਲ ਦਲ ਅਤੇ ਭਾਜਪਾ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਹ ਮੁਲਾਕਾਤ ਕੀਤੀ ਜਾ ਰਹੀ ਹੈ।

ਜਿਕਰਯੋਗ ਹੈ ਕਿ ਬਾਦਲ ਦਲ ਨੂੰ ਭਾਜਪਾ ਦਾ ਸਭ ਤੋਂ ਭਰੋਸੇਯੋਗ ਸਹਿਯੋਗੀ ਮੰਨਿਆ ਜਾਂਦਾ ਹੈ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਇਸ ਗਠਜੋੜ ਵਿਚ ਕੁਝ ਖਟਾਸ ਮਹਿਸੂਸ ਕੀਤੀ ਜਾ ਰਹੀ ਹੈ।

ਇਹ ਮੁਲਾਕਾਤ ਕਿੱਥੇ ਹੋਵੇਗੀ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਬਾਦਲਾਂ ਦੀ ਚੰਡੀਗੜ੍ਹ ਵਿਚਲੀ 9 ਸੈਕਟਰ ਸਥਿਤ ਰਿਹਾਇਸ਼ ਨਿਰਮਾਣ ਅਧੀਨ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਮੁਲਾਕਾਤ ਦੁਪਹਿਰ 12 ਵਜੇ ਤੋਂ 2.30 ਵਜੇ ਵਿਚਕਾਰ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version