Site icon Sikh Siyasat News

ਚੀਨ-ਭਾਰਤ ਤਣਾਅ: ਚੀਨ ਨੇ ਭਾਰਤ ਵਿਚ ਆਏ ਹੋਏ ਆਪਣੇ ਨਾਗਰਿਕਾਂ ਲਈ ‘ਸੇਫ਼ਟੀ ਅਡਵਾਈਜ਼ਰੀ’ ਜਾਰੀ ਕੀਤੀ

ਸਿੱਕਮ ਸਰਹੱਦ (ਪ੍ਰਤੀਕਾਤਮਕ ਤਸਵੀਰ)

ਬੀਜਿੰਗ: ਸਿੱਕਮ ਦੇ ਡੋਕਲਾਮ ‘ਚ ਚੀਨੀ ਅਤੇ ਭਾਰਤੀ ਫੌਜੀਆਂ ਵਿਚਾਲੇ ਹੱਥੋਪਾਈ ਤੋਂ ਬਾਅਦ ਦੋਵਾਂ ਵਿਚਾਲੇ ਤਣਾਅ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਸਰਹੱਦ ‘ਤੇ ਤਣਾਅ ਨੂੰ ਦੇਖਦਿਆਂ ਹੁਣ ਬੀਜਿੰਗ ਨੇ ਭਾਰਤ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਲਈ ‘ਸੇਫ਼ਟੀ ਅਡਵਾਈਜ਼ਰੀ’ ਜਾਰੀ ਕੀਤੀ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਦਾ ਬੁਲਾਰਾ ਚੀਨ-ਭਾਰਤ ਸਰਹੱਦ ‘ਤੇ ਬਣੇ ਤਣਾਅ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਾ ਹੋਇਆ

ਨਵੀਂ ਦਿੱਲੀ ਸਥਿਤ ਚੀਨੀ ਦੂਤਘਰ ਨੇ ਇਹ ‘ਅਡਵਾਈਜ਼ਰੀ’ ਜਾਰੀ ਕੀਤੀ ਹੈ। ਇਸ ਨੇ ਭਾਰਤ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਉਹ ਸੁਰੱਖਿਆ ਦੇ ਹਾਲਾਤ ‘ਤੇ ਕਰੀਬੀ ਨਜ਼ਰ ਰੱਖਣ ਤੇ ਜ਼ਰੂਰੀ ਸਾਵਧਾਨੀਆਂ ਵਰਤਣ। ਚੀਨ ਨੇ 5 ਜੁਲਾਈ ਨੂੰ ਕਿਹਾ ਸੀ ਕਿ ਸੁਰੱਖਿਆ ਹਾਲਾਤ ਨੂੰ ਦੇਖਦਿਆਂ ਭਾਰਤ ਜਾਣ ਵਾਲੇ ਚੀਨੀ ਨਾਗਰਿਕਾਂ ਲਈ ਯਾਤਰਾ ਚੌਕਸੀ ਜਾਰੀ ਕਰਨ ‘ਤੇ ਫ਼ੈਸਲਾ ਕਰੇਗਾ। ਭੂਟਾਨ-ਸਿੱਕਮ-ਤਿੱਬਤ ਟ੍ਰਾਈਜੰਕਸ਼ਨ ‘ਚ ਭਾਰਤ ਤੇ ਚੀਨ ਵਿਚਾਲੇ ਕਰੀਬ ਇਕ ਮਹੀਨੇ ਤੋਂ ਫੌਜੀ ਟਕਰਾਅ ਦੀ ਸਥਿਤੀ ਹੈ। ਦੋਵਾਂ ਹੀ ਪੱਖਾਂ ਵੱਲੋਂ ਤਿੱਖੀ ਬਿਆਨਬਾਜ਼ੀਆਂ ਦਾ ਸਿਲਸਿਲਾ ਵੀ ਜਾਰੀ ਹੈ।

ਚੀਨ ਭਾਰਤ ਨੂੰ 1962 ਦੀ ਯਾਦ ਚੇਤੇ ਕਰਵਾ ਰਿਹਾ ਹੈ, ਉੱਧਰ ਭਾਰਤ ਨੇ ਜਵਾਬ ‘ਚ ਕਿਹਾ ਕਿ ਹੁਣ ਉਹ ਪਹਿਲੇ ਵਰਗਾ ਨਹੀਂ ਹੈ। ਭਾਰਤ ਮੁਤਾਬਕ ਜੰਮੂ-ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤਕ 3488 ਕਿਲੋਮੀਟਰ ਲੰਮੀ ਭਾਰਤ-ਚੀਨ ਸਰਹੱਦ ਦਾ 220 ਕਿਲੋਮੀਟਰ ਹਿੱਸਾ ਸਿੱਕਮ ‘ਚ ਪੈਂਦਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Amidst Sikkim StandOff, China issues safety advisory for its Citizens in India …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version