ਅਮਰੀਕੀ ਸੰਸਦਾਂ ਵੱਲੋਂ ਅੰਤਰਰਾਸ਼ਟਰੀ ਬਾਸਕਟਬਾਲ ਸੰਘ ( ਫੀਬਾ ) ਦੇ ਪ੍ਰਧਾਨ ਵਾਈ ਮੇਨਿਨੀ ਨੂੰ ਲਿਖੇ ਪੱਤਰ ‘ਚ ਕਿਹਾ ਗਿਆ ਕਿ ਅਸੀ ਉਨ੍ਹਾਂ ਖ਼ਬਰਾਂ ਨੂੰ ਲੈ ਕੇ ਚਿੰਤਤ ਹਾਂ, ਜਿਨ੍ਹਾਂ ‘ਚ ਇਹ ਸੰਕੇਤ ਮਿਲ ਰਹੇ ਹਨ ਕਿ ਸਿੱਖ ਖਿਡਾਰੀਦਸਤਾਰ ਬੰਨ ਕੇ ਫੀਬਾ ਦੀਆਂ ਖੇਡਾਂ ਨਹੀਂ ਖੇਡ ਸਕਦੇ। ਜਦੋਂ ਕਿ ਦਸਤਾਰ ਉਨ੍ਹਾਂ ਦੇ ਧਰਮ ਦੇ ਅਨੁਸਾਰ ਜਰੂਰੀ ਹੈ।
ਕਾਂਗਰਸ ਮੈਂਬਰ ਜੋ. ਕਰਾਉਲੇ ਦੀ ਅਗਵਾਈ ‘ਚ ਇਹ ਪੱਤਰ ਕੱਲ੍ਹ ਅਮਰੀਕੀ ਕਾਂਗਰਸ ‘ਚ ਵੰਡੇ ਗਏ ਪੱਤਰ ਵਿੱਚ ਸੰਸਦਾਂ ਵੱਲੋਂ ਫੀਬਾ ਨੂੰ ਅਜਿਹੀ ਭੇਦਭਾਵ ਵਾਲੀ ਨੀਤੀ ਤਿਆਗਣ ਲਈ ਕਹਾ ਗਿਆ ਹੈ।ਭਾਰਤੀ – ਅਮਰੀਕੀ ਕਾਂਗਰਸ ਮੈਂਬਰ ਏਮੀ ਬੇਰਾ ਨੇ ਉਪ ਪ੍ਰਮੁੱਖ ਦੇ ਰੂਪ ‘ਚ ਇਸ ਪੱਤਰ ‘ਤੇ ਹਸਤਾਖਰ ਕੀਤੇ ਹਨ।
ਸੰਸਦਾਂ ਨੇ ਫੀਬਾ ਨੂੰ ਲਿਖੇ ਪੱਤਰ ਵਿੱਚ ਸਿੱਖ ਖਿਡਾਰੀਆਂ ਦੀਆਂ ਦਸਤਾਰਾਂ ਸਬੰਧੀ ਫੀਬਾ ਦੀ ਮੌਜੁਦਾ ਨੀਤੀ ਦੀ ਸਮੀਖਿਆ ਕਰਕੇ ਅਗਲੀ ਬੋਰਡ ਦੀ ਮੀਟਿੰਗ ਵਿੱਚ ਇਸ ਸਬੰਧੀ ਸੁਧਾਰ ਕਰਨ ਨੂੰ ਕਿਹਾ ਗਿਆ ਹੈ।ਇਹ ਪੱਤਰ ਜਲਦੀ ਹੀ ਸਵਿਟਜ਼ਰਲੈਂਡ ਵਿੱਚ ਫੀਬਾ ਦੇ ਪ੍ਰਮੁੱਖ ਦਫਤਰ ਭੇਜਿਆ ਜਾਵੇਗਾ।