ਸਿਆਸੀ ਖਬਰਾਂ

ਅਮਰੀਕਾ ਭਾਰਤ ਦੀ ਨਵੀ ਸਰਕਾਰ ਨਾਲ ਮਿਲਕੇ ਕੰਮ ਕਰਨ ਦਾ ਇੱਛਕ, ਮੋਦੀ ਵੀਜ਼ਾ ਮਾਮਲੇ ਬਾਰੇ ਧਾਰੀ ਚੁੱਪ

By ਸਿੱਖ ਸਿਆਸਤ ਬਿਊਰੋ

May 14, 2014

ਵਾਸ਼ਿੰਗਟਨ, 13 ਮਈ —- ਭਾਰਤੀ ਲੋਕ ਸਭਾ ਦੀਆਂ ਚੋਣਾਂ ਮੁਕੰਮਲ ਹੋਣ ‘ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ ਭਾਰਤ ਦੇ ਲੋਕਾਂ ਨੂੰ ਚੋਣਾਂ ਨੂੰ ਸਫਲਤਾਪੂਰਵਕ ਸਿਰੇ

ਚੜਾਉਣ ਦੀ ਵਧਾਈ ਦਿੰਦਿਆਂ ਕਿ ਉਨ੍ਹਾਂ ਨੇ ਸੰਸਾਰ ਦੇ ਸਭ ਤੋਂ ਵੱਡੇ ਮੁਲਕ ਨੇ  ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਸੰਸਾਰ ਦੇ ਸਾਹਮਣੇ ਮਿਸਾਲ ਪੇਸ਼ ਕੀਤੀ ਹੈ।ਉਨਾਂ  ਕਿਹਾ ਕਿ ਅਮਰੀਕਾ ਨਤੀਜਿਆਂ  ਤੋਂ ਬਾਅਦ ਬਨਣ ਵਾਲੀ ਨਵੀਂ ਸਰਕਾਰ ਪ੍ਰਤੀ ਬਹੁਤ ਉਸਤਕ ਹੈ ਅਤੇ ਬਨਣਵਾਲੀ ਨਵੀਂ ਸਰਕਾਰ ਨਾਲ ਮਿਲਕੇ ਕੰਮ ਕਰਨ ਲਈ ਬਿਲਕੁਲ ਤਿਆਰ ਹੈ|

  ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖ਼ਬਰ ਅਨੁਸਾਰ ਉਨਾਂ  ਆਪਣੇ ਬਿਆਨ ਵਿਚ ਅਮਰੀਕੀ ਰਾਸ਼ਟਰਪਤੀ ਨੇ ਦੋਨਾਂ ਦੇਸ਼ਾਂ ਵਿਚਾਲੇ ਪਿਛਲੇ ਸਮੇਂ ਦੌਰਾਨ ਮਜਬੂਤ ਹੋਏ ਸਬੰਧਾਂ ਦਾ ਹਵਾਲਾ ਵੀ ਦਿੱਤਾ ਹੈ | ਉਨ੍ਹਾਂ ਕਿਹਾ ਹੈ ਕਿ ਅਮਰੀਕਾ ਤੇ ਭਾਰਤ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਮਜਬੂਤ ਦੋਸਤੀ ਤੇ ਵਿਆਪਕ ਭਾਈਵਾਲੀ ਵਿਕਸਤ ਕੀਤੀ ਹੈ ਜਿਸ ਨਾਲ ਸਾਡੇ ਸ਼ਹਿਰੀ ਵਧੇਰੇ ਸੁਰਖਿਅਤ ਤੇ ਖੁਸ਼ਹਾਲ ਹੋਏ ਹਨ | ਇਸ ਭਾਈਵਾਲੀ ਸਦਕਾ ਕੌਮਾਂਤਰੀ ਚੁਣੌਤੀਆਂ ਨੂੰ ਹੱਲ ਕਰਨ ਲਈ ਮਿਲਕੇ ਕੰਮ ਕਰਨ ਦੀ ਸਮਰਥਾ ਵਿਚ ਵਾਧਾ ਹੋਇਆ ਹੈ |

ਅਮਰੀਕੀ ਵਿਦੇਸ਼ ਵਿਭਾਗ ਨੇ ਵੱਖਰੇ ਤੌਰ ‘ਤੇ ਸਫਲਤਾ ਪੂਰਬਕ ਚੋਣਾਂ ਹੋਣ ਲਈ ਭਾਰਤ ਵਾਸੀਆਂ ਨੂੰ ਵਧਾਈ ਦਿੱਤੀ ਹੈ | ਵਿਦੇਸ਼ ਵਿਭਾਗ ਦੇ ਬੁਲਾਰੇ ਜੇਨ ਪਸਾਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਮਨੁੱਖੀ ਇਤਿਹਾਸ ਵਿਚ ਨਿਰਪੱਖ ਲੋਕਤੰਤਰਿਕ ਚੋਣਾਂ ਵਿਚ ਵੱਡੀ ਪੱਧਰ ‘ਤੇ ਹਿੱਸਾ ਲੈਣ ਲਈ ਭਾਰਤ ਦੇ ਲੋਕਾਂ ਨੂੰ ਵਧਾਈ ਦਿੰਦੇ ਹਾਂ | ਪਸਾਕੀ ਨੇ ਐਗਜ਼ਿਟ ਚੋਣ ਸਰਵੇਖਣਾਂ ਜਿਨ੍ਹਾਂ ਅਨੁਸਾਰ ਭਾਜਪਾ ਆਗੂ ਨਰਿੰਦਰ ਮੋਦੀ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਹਨ, ਬਾਰੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ |

ਅਮਰੀਕਾ ਨੇ ਭਾਜਪਾ ਆਗੂ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ਦੇ ਮੁੱਦੇ ‘ਤੇ ਅਜੇ ਵੀ ਆਪਣੀ ਚੁੱਪ ਨਹੀਂ ਤੋੜੀ ਹੈ | ਮੋਦੀ, ਜਿਸ ਦੀ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ) ਦੀ ਚੋਣ ਸਰਵੇਖਣਾਂ ਵਿਚ ਅਗਲੀ ਸਰਕਾਰ ਬਣਨ ਦਾ ਅਨੁਮਾਨ ਲਾਇਆ ਗਿਆ ਹੈ, ਦੇ ਵੀਜ਼ੇ ਸਬੰਧੀ ਅਮਰੀਕਾ ਨੇ ਸਪਸ਼ਟ ਰੂਪ ਵਿਚ ਕੁਝ ਨਹੀਂ ਕਿਹਾ ਹੈ | ਪਸਾਕੀ ਨੂੰ ਇਸ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਜਿਵੇਂ ਤੁਸੀਂ ਜਾਣਦੇ ਹੋ ਅਸੀਂ ਇਥੇ ਵੀਜ਼ਾ ਅਰਜੀਆਂ ਸਵਿਕਾਰਨ ਬਾਰੇ ਗੱਲ ਨਹੀਂ ਕਰ ਰਹੇ | ਇਸ ਲਈ ਇਸ ਮੁੱਦੇ ‘ਤੇ ਤੁਹਾਨੂੰ ਦੱਸਣ ਲਈ ਮੇਰੇ ਕੋਲ ਕੁਝ ਨਹੀਂ ਹੈ |

ਜ਼ਿਕਰਯੋਗ ਹੈ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਮਰਿੰਦਰ ਮੋਦੀ ਨੂੰ ਅਮਰੀਕਾ ਨੇ ਗੁਜਰਾਤ ਵਿੱਚ ਮੁਸਲਮਾਨਾਂ ਦੇ ਸਮੂਹਿਕ ਕਤਲੇਆਮ ਦਾ ਦੋਸ਼ੀ ਮੰਨਦਿਆਂ ਅਮਰੀਕਾ ਲਈ ਪਿਛਲੇ ਲੰਮੇ ਸਮੇਂ ਤੋਂ ਅਮਰੀਕੀ ਵੀਜ਼ਾ ਨਹੀਂ ਦਿੱਤਾ।ਵੇਖਣਾ ਇਹ ਹੋਵੇਗਾ ਕਿ ਭਾਰਤੀ ਲੋਕ ਸਭਾ ਚੋਣਾਂ ਦੇ ਨਤਿਜਿਆਂ ਤੋਂ ਬਾਅਦ ਜੇਕਰ ਮੋਦੀ ਭਾਰਤ ਦਾ ਪ੍ਰਧਾਨ ਮੰਤਰੀ ਬਨਦਾ ਹੈ ਤਾਂ ਅਮਰੀਕਾ ਉਸਨੂੰ ਵੀਜ਼ਾ ਦੇਣ ਸਬੰਧੀ ਕੀ ਨੀਤੀ ਅਪਣਾਉਦਾ ਹੈ।ਅਮਰੀਕਾ ਵਾਰ-ਵਾਰ ਕਹਿੰਦਾ ਰਿਹਾ ਹੈ ਕਿ ਮੋਦੀ ਨੂੰ ਲੈ ਕੇ ਵੀਜ਼ਾ ਨੀਤੀ ’ਚ ਕੋਈ ਬਦਲਾਅ ਨਹੀਂ ਹੋਇਆ ਹੈ, ਪਰ ਉਹ ਦੁਬਾਰਾ ਵੀਜ਼ਾ ਲਾਉਣ ਨੂੰ ਆਜ਼ਾਦ ਹਨ, ਹਾਲਾਂਕਿ ਇਸ ’ਤੇ ਵਿਚਾਰ ਹੋਰਨਾਂ ਅਰਜ਼ੀਕਾਰਾਂ ਵਾਂਗ ਹੀ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: